33.1 C
Patiāla
Sunday, April 28, 2024

ਉੱਘੇ ਪਾਕਿਸਤਾਨੀ ਵਕੀਲ ਦੀ ਗੋਲੀਆਂ ਮਾਰ ਕੇ ਹੱਤਿਆ

Must read


ਪਿਸ਼ਾਵਰ, 16 ਜਨਵਰੀ

ਪਾਕਿਸਤਾਨ ਦੇ ਉੱਘੇ ਵਕੀਲ ਅਬਦੁਲ ਲਤੀਫ਼ ਅਫਰੀਦੀ ਦੀ ਅੱਜ ਪਿਸ਼ਾਵਰ ਹਾਈ ਕੋਰਟ ਦੇ ਬਾਰ ਰੂਮ ਵਿੱਚ ਇੱਕ ਹੋਰ ਵਕੀਲ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਫਰੀਦੀ (79) ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸਨ। ਉਨ੍ਹਾਂ ਨੇ ਪਾਕਿਸਤਾਨ ਵਿੱਚ ਵਕੀਲਾਂ ਦੇ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ। ਇਹ ਅੰਦੋਲਨ ਸਾਬਕਾ ਚੀਫ ਜਸਟਿਸ ਇਫਤਿਖਾਰ ਮੁਹੰਮਦ ਚੌਧਰੀ ਦੀ ਬਹਾਲੀ ਤੱਕ ਚੱਲਿਆ ਸੀ। ਪੁਲੀਸ ਨੇ ਦੱਸਿਆ ਕਿ ਅਫਰੀਦੀ ਅੱਜ ਪਿਸ਼ਾਵਰ ਹਾਈ ਕੋਰਟ ਦੇ ਬਾਰ ਰੂਮ ਵਿੱਚ ਬੈਠੇ ਸਨ। ਇਸ ਦੌਰਾਨ ਟਰੇਨੀ ਵਕੀਲ ਅਦਨਾਨ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਨੂੰ ਫੌਰੀ ਇੱਥੇ ਲੇਡੀ ਰੀਡਿੰਗ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। -ਪੀਟੀਆਈ

 





News Source link

- Advertisement -

More articles

- Advertisement -

Latest article