27.4 C
Patiāla
Thursday, May 9, 2024

ਹੁਣ ਨਾ ਇਹ ਜੇਲ੍ਹ ’ਚੋਂ ਬਾਹਰ ਆਇਆ: ਬਰਤਾਨੀਆ ’ਚ ਭਾਰਤੀ ਮੂਲ ਦੇ ਡਾਕਟਰ ਨੂੰ ਮਰੀਜ਼ ਔਰਤਾਂ ਦਾ ਜਿਨਸੀ ਸ਼ੋੋਸ਼ਣ ਕਾਰਨ ’ਤੇ ਉਮਰ ਕੈਦ

Must read


ਲੰਡਨ, 11 ਜਨਵਰੀ

ਭਾਰਤੀ ਮੂਲ ਦੇ ਡਾਕਟਰ ਨੂੰ ਬਰਤਾਨੀਆ ਦੀ ਫ਼ੌਜਦਾਰੀ ਅਦਾਲਤ ਨੇ ਚਾਰ ਸਾਲਾਂ ਦੌਰਾਨ 28 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਵੱਲੋਂ ਪਹਿਲਾਂ ਸੁਣਾਈਆਂ ਗਈਆਂ ਤਿੰਨ ਸਜ਼ਾਵਾਂ ਤੋਂ ਇਲਾਵਾ ਦੋ ਹੋਰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬੀਬੀਸੀ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 53 ਸਾਲਾ ਮਨੀਸ਼ ਸ਼ਾਹ ਨੂੰ ਪੂਰਬੀ ਲੰਡਨ ਵਿੱਚ ਆਪਣੇ ਕਲੀਨਿਕ ਵਿੱਚ ਚਾਰ ਔਰਤਾਂ ਖ਼ਿਲਾਫ਼ 25 ਜਿਨਸੀ ਹਮਲਿਆਂ ਦਾ ਦੋਸ਼ੀ ਮੰਨਣ ਤੋਂ ਬਾਅਦ ਦੋ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਸਾਬਕਾ ਜਨਰਲ ਪ੍ਰੈਕਟੀਸ਼ਨਰ (ਜੀਪੀ) ਪਹਿਲਾਂ ਹੀ ਕੁੱਲ 90 ਅਪਰਾਧਾਂ ਲਈ ਤਿੰਨ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਅਗਲੀਆਂ ਸਜ਼ਾਵਾਂ ਪਹਿਲੀਆਂ ਸਜ਼ਾਵਾਂ ਦੇ ਨਾਲ-ਨਾਲ ਚੱਲਣਗੀਆਂ। ਸ਼ਾਹ ਨੂੰ ਹੁਣ 15 ਤੋਂ 34 ਸਾਲ ਦੀ ਉਮਰ ਦੀਆਂ 28 ਔਰਤਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ 115 ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ।



News Source link
#ਹਣ #ਨ #ਇਹ #ਜਲਹ #ਚ #ਬਹਰ #ਆਇਆ #ਬਰਤਨਆ #ਚ #ਭਰਤ #ਮਲ #ਦ #ਡਕਟਰ #ਨ #ਮਰਜ #ਔਰਤ #ਦ #ਜਨਸ #ਸਸ਼ਣ #ਕਰਨ #ਤ #ਉਮਰ #ਕਦ

- Advertisement -

More articles

- Advertisement -

Latest article