36.3 C
Patiāla
Monday, May 20, 2024

ਲੋਕ ਸਭਾ ਚੋਣਾਂ ਸੰਵਿਧਾਨ ਦੇ ‘ਰਕਸ਼ਕ’ ਤੇ ‘ਭਕਸ਼ਕ’ ਦਰਮਿਆਨ: ਅਖਿਲੇਸ਼ – Punjabi Tribune

Must read


ਸ਼ਾਹਜਹਾਂਪੁਰ, 8 ਮਈ

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਇੱਥੇ ਕਿਹਾ ਕਿ ਮੌਜੂਦਾ ਲੋਕ ਸਭਾ ਚੋਣਾਂ ਸੰਵਿਧਾਨ ਮੰਥਨ ਦੀਆਂ ਚੋਣਾਂ ਹਨ, ਜਿਸ ਵਿੱਚ ਇੱਕ ਪਾਸੇ ਸੰਵਿਧਾਨ ਦੇ ‘ਰਕਸ਼ਕ’ ਅਤੇ ਦੂਜੇ ਪਾਸੇ ਉਸ ਦੇ ‘ਭਕਸ਼ਕ’ ਹਨ। ਅਖਿਲੇਸ਼ ਨੇ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਹੁਣ ਤੱਕ ਦੇ ਤਿੰਨ ਗੇੜਾਂ ਵਿੱਚ ਲੋਕਾਂ ਨੇ ਸਮਾਜਵਾਦੀ ਪਾਰਟੀ ਅਤੇ ‘ਇੰਡੀਆ’ ਗੱਠਜੋੜ ਨੂੰ ਜਬਰਦਸਤ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ਤੋਂ ਭਾਜਪਾ ਖ਼ਿਲਾਫ਼ ਜੋ ਹਵਾ ਚੱਲੀ ਸੀ ਉਸ ਨੇ ਇਸ ਪਾਰਟੀ ਨੂੰ ਪਲਟ ਦਿੱਤਾ ਅਤੇ ਜੋ ‘ਝੂਠ ਦੇ ਸ਼ਹਿਨਸ਼ਾਹ’ ਹਨ, ਉਨ੍ਹਾਂ ਖ਼ਿਲਾਫ਼ ਵੋਟ ਪਾ ਕੇ ਉਨ੍ਹਾਂ ਦਾ ਸਫ਼ਾਇਆ ਕਰਨ ਦਾ ਕੰਮ ਕੀਤਾ। ਅਖਿਲੇਸ਼ ਨੇ ਕਿਹਾ, ‘‘ਮੌਜੂਦਾ ਲੋਕ ਸਭਾ ਚੋਣਾਂ ਸੰਵਿਧਾਨ ਮੰਥਨ ਦੀਆਂ ਚੋਣਾਂ ਹਨ, ਜਿਸ ਵਿੱਚ ਇੱਕ ਪਾਸੇ ਸੰਵਿਧਾਨ ਦੇ ‘ਰਕਸ਼ਕ’ ਹਨ ਅਤੇ ਦੂਜੇ ਪਾਸੇ ਉਸ ਦੇ ‘ਭਕਸ਼ਕ’ ਹਨ। ਇਹ ਚੋਣਾਂ ਦੇਸ਼ ਦੇ ਸੰਵਿਧਾਨ, ਲੋਕਤੰਤਰ ਤੇ ਗਰੀਬਾਂ ਅਤੇ ਵਾਂਝੇ ਲੋਕਾਂ ਦਾ ਰਾਖਵਾਂਕਰਨ ਬਚਾਉਣ ਦੀਆਂ ਚੋਣਾਂ ਹਨ।’’ ਅਖਿਲੇਸ਼ ਨੇ ਕਿਹਾ, ‘‘ਲੋਕਾਂ ਲਈ ਹੁਣ ਭਾਜਪਾ ਨਾਲ ਹਿਸਾਬ ਕਰਨ ਦਾ ਸਮਾਂ ਆ ਗਿਆ ਹੈ। ਪਿਛਲੇ 10 ਸਾਲਾਂ ਦਾ ਹਿਸਾਬ-ਕਿਤਾਬ ਦੇਖਿਆ ਜਾਵੇ ਤਾਂ ਭਾਜਪਾ ਦੇ ਲੋਕਾਂ ਦੀ ਹਰ ਗੱਲ ਝੂਠੀ ਨਿਕਲੇਗੀ। ਭਾਵੇ ਉਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਹੋਵੇ, ਹਰ ਸਾਲ ਦੋ ਕਰੋੜ ਰੁਜ਼ਗਾਰ ਦੇਣ ਜਾਂ ਮਹਿੰਗਾਈ ਘੱਟ ਕਰਨ ਦੀ ਗੱਲ ਹੋਵੇ।’’

ਉਨ੍ਹਾਂ ਕਿਹਾ ਕਿ ਭਾਜਪਾ ਨੇ ਲੋਕ ਸਭਾ ਵਿੱਚ ਖੇਤੀ ਸਬੰਧੀ ਤਿੰਨ ਕਾਨੂੰਨ ਪਾਸ ਕਰਵਾ ਲਏ। ਇਸ ਖ਼ਿਲਾਫ਼ ਜਦੋਂ ਕਿਸਾਨ ਅੰਦੋਲਨ ਹੋਏ ਤਾਂ ਕਿਸਾਨਾਂ ਨੂੰ ਰੋਕਣ ਲਈ ਸਰਕਾਰ ਨੇ ਰੋਕਾਂ ਲਾਈਆਂ ਤੇ ਸੜਕਾਂ ’ਤੇ ਕਿੱਲ ਠੋਕ ਦਿੱਤੇ। ਹਾਲਾਂਕਿ ਬਾਅਦ ਵਿੱਚ ਸਰਕਾਰ ਨੇ ਇਹ ਕਾਨੂੰਨ ਵਾਪਸ ਲੈ ਲਏ ਪਰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਲੜਾਈ ਅਧੂਰੀ ਹੈ। ਕਿਸਾਨਾਂ ਨੂੰ ਹੁਣ ਵੀ ਫ਼ਸਲ ਦੀ ਪੈਦਾਵਾਰ ਦੀ ਕੀਮਤ ਨਹੀਂ ਮਿਲ ਰਹੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article