41.4 C
Patiāla
Tuesday, May 7, 2024

ਏਅਰ ਇੰਡੀਆ ਵੱਲੋਂ ਧੁੰਦ ਕਾਰਨ ਉਡਾਣਾਂ ’ਤੇ ਪੈਣ ਵਾਲੇ ਅਸਰਾਂ ਨੂੰ ਘਟਾਉਣ ਦੇ ਯਤਨ

Must read


ਨਵੀਂ ਦਿੱਲੀ: ਧੁੰਦ ਨਾਲ ਉਡਾਣਾਂ ’ਤੇ ਪੈਣ ਵਾਲੇ ਅਸਰ ਨੂੰ ਘਟਾਉਣ ਲਈ ਏਅਰ ਇੰਡੀਆ ਯਾਤਰੀਆਂ ਤੱਕ ਸਰਗਰਮੀ ਨਾਲ ਪਹੁੰਚ ਕਰੇਗਾ ਤੇ ਉਨ੍ਹਾਂ ਨੂੰ ਆਪਣੀ ਉਡਾਣ ਦਾ ਸਮਾਂ ਬਦਲਣ ਜਾਂ ਇਸ ਨੂੰ ਰੱਦ ਕਰਨ ਦਾ ਬਦਲ ਦੇਵੇਗਾ। ਇਸ ਲਈ ਕੰਪਨੀ ਕੋਈ ਚਾਰਜ ਨਹੀਂ ਲਏਗੀ। ਟਾਟਾ ਦੀ ਮਾਲਕੀ ਵਾਲੀ ਏਅਰਲਾਈਨ ਨੇ ‘ਫੌਗ ਕੇਅਰ’ ਮੁਹਿੰਮ ਲਾਂਚ ਕੀਤੀ ਹੈ ਤਾਂ ਕਿ ਧੁੰਦ ਕਾਰਨ ਯਾਤਰੀਆਂ ਉਤੇ ਪੈਣ ਵਾਲੇ ਅਸਰਾਂ ਨੂੰ ਘਟਾਇਆ ਜਾ ਸਕੇ। ਇਹ ਲਾਭ ਪਹਿਲਾਂ ਦਿੱਲੀ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਮਿਲੇਗਾ। ਏਅਰਲਾਈਨ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਧੁੰਦ ਕਾਰਨ ਰੱਦ ਹੋਣਗੀਆਂ ਜਾਂ ਪ੍ਰਭਾਵਿਤ ਹੋਣਗੀਆਂ, ਉਨ੍ਹਾਂ ਤੱਕ ਪਹੁੰਚ ਬਣਾ ਕੇ ਮਦਦ ਕੀਤੀ ਜਾਵੇਗੀ। ਇਹ ਯਾਤਰੀ ਹਵਾਈ ਅੱਡੇ ਜਾਣ ਜਾਂ ਨਾ ਜਾਣ ਬਾਰੇ ਫ਼ੈਸਲਾ ਲੈ ਸਕਣਗੇ ਤਾਂ ਕਿ ਲੰਮੀਆਂ ਕਤਾਰਾਂ ਵਿਚ ਨਾ ਲੱਗਣਾ ਪਏ। ਇਕ ਬਿਆਨ ਵਿਚ ਏਅਰਲਾਈਨ ਨੇ ਕਿਹਾ ਕਿ ਇਸ ਕਦਮ ਨਾਲ ਹਵਾਈ ਅੱਡਿਆਂ ’ਤੇ ਭੀੜ ਵੀ ਘਟੇਗੀ। ਏਅਰ ਇੰਡੀਆ ਨੇ ਕਿਹਾ ਕਿ ਯਾਤਰੀਆਂ ਨਾਲ ਈ-ਮੇਲ ਤੇ ਐੱਸਐਮਐੱਸ ਨਾਲ ਰਾਬਤਾ ਬਣਾਇਆ ਜਾਵੇਗਾ। -ਪੀਟੀਆਈ



News Source link

- Advertisement -

More articles

- Advertisement -

Latest article