38 C
Patiāla
Sunday, May 5, 2024

ਦੋ ਹੋਰ ਅਮਰੀਕੀ ਸੂਬਿਆਂ ਦੇ ਸਕੂਲਾਂ ’ਚ ਪੜ੍ਹਾਇਆ ਜਾਵੇਗਾ ਸਿੱਖ ਧਰਮ

Must read


ਨਿਊਯਾਰਕ, 22 ਦਸੰਬਰ

ਅਮਰੀਕਾ ਵਿੱਚ ਹੁਣ 2.40 ਕਰੋੜ ਵਿਦਿਆਰਥੀ ਸਿੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ ਕਿਉਂਕਿ ਦੋ ਹੋਰ ਅਮਰੀਕੀ ਸੂਬਿਆਂ ਨੇ ਸਮਾਜਿਕ ਸਿੱਖਿਆ ਦੇ ਨਵੇਂ ਮਾਪਦੰਡਾਂ ਦੇ ਪੱਖ ਵਿੱਚ ਮਤਾ ਪਾਇਆ ਹੈ। ਇਨ੍ਹਾਂ ਨਵੇਂ ਮਾਪਦੰਡਾਂ ਤਹਿਤ ਇਨ੍ਹਾਂ ਦੋਵੇਂ ਸੂਬਿਆਂ ਦੇ ਸਕੂਲਾਂ ਵਿੱਚ ਹੁਣ ਸਿੱਖੀ ਜਾਂ ਸਿੱਖ ਧਰਮ ਬਾਰੇ ਪੜ੍ਹਾਇਆ ਜਾਵੇਗਾ ਜੋ ਕਿ ਪਹਿਲੀ ਵਾਰ ਹੋਣ ਜਾ ਰਿਹਾ ਹੈ। ਉਟਾਹ ਤੇ ਮਿਸੀਸਿਪੀ ਅਮਰੀਕਾ ਦੇ ਅਜਿਹੇ 15ਵੇਂ ਤੇ 16ਵੇਂ ਸੂਬੇ ਬਣ ਗਏ ਹਨ ਜਿਨ੍ਹਾਂ ਨੇ ਹਾਲ ਹੀ ਵਿੱਚ ਆਪੋ-ਆਪਣੇ ਸਮਾਜਿਕ ਸਿੱਖਿਆ ਦੇ ਪਾਠਕ੍ਰਮ ਵਿੱਚ ਸਿੱਖੀ, ਸਿੱਖ ਧਰਮ ਅਤੇ ਸਿੱਖ ਰਵਾਇਤਾਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਨਵੇਂ ਮਾਪਦੰਡਾਂ ਤਹਿਤ ਊਟਾਹ ਵਿੱਚ 6,06,000 ਵਿਦਿਆਰਥੀਆਂ ਅਤੇ ਮਿਸੀਸਿਪੀ ਵਿੱਚ ਤਕਰੀਬਨ 4,57,000 ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ। ਸਿੱਖ ਕੋਲੀਸ਼ਨ ਵੱਲੋਂ ਇਸੇ ਸਾਲ ਜਨਵਰੀ ਮਹੀਨੇ ਵਿੱਚ ਸੂਬਾ ਸਿੱਖਿਆ ਬੋਰਡ ਦੀ ਮੀਟਿੰਗ ਵਿੱਚ ਇਹ ਮੰਗ ਰੱਖੀ ਗਈ ਸੀ ਕਿ ਨਵੇਂ ਮਾਪਦੰਡਾਂ ਵਿੱਚ ਸਿੱਖੀ ਨੂੰ ਵੀ ਸ਼ਾਮਲ ਕੀਤਾ ਜਾਵੇ। ਸਿੱਖ ਕੋਲੀਸ਼ਨ ਦੇ ਸੀਨੀਅਰ ਐਜੂਕੇਸ਼ਨ ਮੈਨੇਜਰ ਹਰਮਨ ਸਿੰਘ ਨੇ ਇਕ ਬਿਆਨ ਵਿੱਚ ਕਿਹਾ, ‘‘ਸੰਮਲਿਤ ਤੇ ਸਹੀ ਮਾਪਦੰਡ ਕੱਟੜਤਾ ਨਾਲ ਲੜਨ ਤੇ ਧੱਕੇਸ਼ਾਹੀ ਘਟਾਉਣ ਵੱਲ ਇਹ ਇਕ ਅਹਿਮ ਕਦਮ ਹੈ।’’ -ਆਈਏਐੱਨਐੱਸ





News Source link

- Advertisement -

More articles

- Advertisement -

Latest article