29.7 C
Patiāla
Monday, May 6, 2024

ਭਾਰਤੀ ਹਾਕੀ ਟੀਮ ਵਿਸ਼ਵ ਕੱਪ ਜਿੱਤਣ ਦੇ ਸਮਰੱਥ: ਦਿਲੀਪ ਟਿਰਕੀ

Must read


ਨਵੀਂ ਦਿੱਲੀ: ਆਪਣੇ ਜ਼ਮਾਨੇ ਦੇ ਦਿੱਗਜ਼ ਖਿਡਾਰੀ ਦਿਲੀਪ ਟਿਰਕੀ ਦਾ ਮੰਨਣਾ ਹੈ ਕਿ ਮੌਜੂਦਾ ਭਾਰਤੀ ਹਾਕੀ ਟੀਮ ਕੋਲ ਬਹੁਤ ਸਾਰੇ ਗੁਣਵਾਨ ਖਿਡਾਰੀ ਹਨ, ਜੋ ਦੇਸ਼ ਨੂੰ 47 ਸਾਲ ਬਾਅਦ ਵਿਸ਼ਵ ਕੱਪ ਜਿਤਾਉਣ ਦੇ ਸਮਰੱਥ ਹਨ। ਭਾਰਤ ਨੇ ਇੱਕੋ-ਇੱਕ ਵਿਸ਼ਵ ਕੱਪ 1975 ਵਿੱਚ ਕੁਆਲਾਲੰਪੁਰ ਵਿੱਚ ਜਿੱਤਿਆ ਸੀ। ਮੇਜ਼ਬਾਨ ਹੋਣ ਦੇ ਨਾਤੇ ਭਾਰਤ ਕੋਲ ਭੁਵਨੇਸ਼ਵਰ ਅਤੇ ਰੂੜਕੇਲਾ ਵਿੱਚ 13 ਤੋਂ 29 ਜਨਵਰੀ ਤੱਕ ਹੋਣ ਵਾਲੇ ਵਿਸ਼ਵ ਕੱਪ ਵਿੱਚ ਪੋਡੀਅਮ ’ਤੇ ਪਹੁੰਚਣ ਦਾ ਸੁਨਹਿਰੀ ਮੌਕਾ ਹੋਵੇਗਾ। ਟਿਰਕੀ ਨੇ ਕਿਹਾ, ‘‘ਮੌਜੂਦਾ ਭਾਰਤੀ ਪੁਰਸ਼ ਟੀਮ ਆਤਮ-ਵਿਸ਼ਵਾਸ ਨਾਲ ਭਰੀ ਹੋਈ ਹੈ ਅਤੇ ਹਾਲ ਹੀ ਵਿੱਚ ਉਨ੍ਹਾਂ ਜਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਪ੍ਰਸ਼ੰਸਕ ਕਾਫ਼ੀ ਖੁਸ਼ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਵਿਸ਼ਵ ਕੱਪ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ।’’ ਉਨ੍ਹਾਂ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਉਹ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨ ਅਤੇ ਪੂਰੇ ਭਰੋਸੇ ਨਾਲ ਖੇਡਣ। ਸਾਡੀ ਟੀਮ ਵਿੱਚ ਕਈ ਚੰਗੇ ਖਿਡਾਰੀ ਹਨ।’’ ਸਾਲ 2004 ਵਿੱਚ ਪਦਮਸ਼੍ਰੀ ਹਾਸਲ ਕਰਨ ਵਾਲੇ ਟਿਰਕੀ ਨੇ ਕਿਹਾ, ‘‘ਮੈਂ ਆਪਣਾ ਪਹਿਲਾ ਵਿਸ਼ਵ ਕੱਪ 1998 ਵਿੱਚ ਖੇਡਿਆ ਸੀ। ਇਹ ਮੇਰੇ ਲਈ ਬੇਹੱਦ ਸਨਮਾਨ ਦੀ ਗੱਲ ਹੈ ਕਿ ਮੈਂ ਵਿਸ਼ਵ ਕੱਪ ਟੀਮ ਦਾ ਹਿੱਸਾ ਸੀ। ਭਾਰਤੀ ਟੀਮ ਦੀ ਕਪਤਾਨੀ ਕਰਨਾ ਵੀ ਸ਼ਾਨਦਾਰ ਤਜਰਬਾ ਰਿਹਾ।’’ -ਪੀਟੀਆਈ





News Source link

- Advertisement -

More articles

- Advertisement -

Latest article