41 C
Patiāla
Saturday, May 4, 2024

ਮਸਕ ਨੇ ਟਵਿੱਟਰ ਮੁਖੀ ਦਾ ਅਹੁਦਾ ਛੱਡਣ ਬਾਰੇ ਵਰਤੋਂਕਾਰਾਂ ਤੋਂ ਰਾਇ ਮੰਗੀ

Must read


ਵਾਸ਼ਿੰਗਟਨ: ਐਲਨ ਮਸਕ ਨੇ ਹੁਣ ਟਵਿੱਟਰ ਦੇ ਵਰਤੋਂਕਾਰਾਂ ਨੂੰ ਪੁੱਛਿਆ ਹੈ ਕਿ ਕੀ ਉਨ੍ਹਾਂ ਨੂੰ ਕੰਪਨੀ ਦੇ ਮੁਖੀ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਇਸ ਬਾਰੇ ਪਲੈਟਫਾਰਮ ਉਤੇ ਇਕ ਆਨਲਾਈਨ ਚੋਣ ਸ਼ੁਰੂ ਕਰਵਾਈ ਹੈ। ਜ਼ਿਕਰਯੋਗ ਹੈ ਕਿ ਟਵਿੱਟਰ ਨੂੰ ਚਲਾਉਣ ਦੀਆਂ ਵਿਵਾਦਤ ਨੀਤੀਆਂ ’ਤੇ ਮਸਕ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪੋਲ ਵਿਚ ਜ਼ਿਆਦਾਤਰ ਲੋਕਾਂ ਨੇ ਮਸਕ ਦੇ ਵਿਰੁੱਧ ਵੋਟ ਪਾਈ ਹੈ ਤੇ ਉਹ ਉਨ੍ਹਾਂ ਨੂੰ ਅਹੁਦੇ ਉਤੇ ਨਹੀਂ ਦੇਖਣਾ ਚਾਹੁੰਦੇ। ਉਨ੍ਹਾਂ ਕਈ ਨੀਤੀਆਂ ਵਿਚ ਬਦਲਾਅ ਕੀਤਾ ਸੀ ਜਿਸ ’ਤੇ ਕੰਪਨੀ ’ਚ ਅੰਦਰਖਾਤੇ ਕਾਫੀ ਵਿਰੋਧ ਪੈਦਾ ਹੋਇਆ ਸੀ। ਮਸਕ ਨੇ ਅੱਜ ਆਪਣੇ 12 ਕਰੋੜ ਤੋਂ ਵੱਧ ਫਾਲੋਅਰਜ਼ ਨੂੰ ਪੁੱਛਿਆ, ‘ਕੀ ਮੈਨੂੰ ਟਵਿੱਟਰ ਮੁਖੀ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ? ਮੈਂ ਇਸ ਪੋਲ ਦੇ ਨਤੀਜਿਆਂ ਮੁਤਾਬਕ ਹੀ ਕਰਾਂਗਾ।’ ਟੈਸਲਾ ਦੇ ਸੀਈਓ ਐਲਨ ਮਸਕ ਨੇ ਹਾਲ ਹੀ ’ਚ ਟਵਿੱਟਰ ਨੂੰ 44 ਅਰਬ ਡਾਲਰ ਵਿਚ ਖ਼ਰੀਦਿਆ ਸੀ। -ਪੀਟੀਆਈ





News Source link

- Advertisement -

More articles

- Advertisement -

Latest article