41.8 C
Patiāla
Monday, May 6, 2024

ਬਹਿਬਲ ਕਲਾਂ ਕਾਂਡ: ਪ੍ਰਭਦੀਪ ਨੇ ਤਰਸ ਦੇ ਆਧਾਰ ’ਤੇ ਮਿਲੀ ਸਰਕਾਰੀ ਨੌਕਰੀ ਛੱਡੀ

Must read


ਭਾਰਤ ਭੂਸ਼ਨ ਆਜ਼ਾਦ/ਸ਼ਗਨ ਕਟਾਰੀਆ
ਕੋਟਕਪੂਰਾ/ਜੈਤੋ, 19 ਦਸੰਬਰ

ਬਹਿਬਲ ਕਲਾਂ ਗੋਲੀਕਾਂਡ ’ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਛੋਟੇ ਪੁੱਤਰ ਪ੍ਰਭਦੀਪ ਸਿੰਘ ਨੇ ਪਿਤਾ ਦੀ ਮੌਤ ਲਈ ਇਨਸਾਫ਼ ਨਾ ਦਿਵਾਏ ਜਾਣ ਦੇ ਰੋਸ ਵਜੋਂ ਅੱਜ ਸਰਕਾਰ ਵੱਲੋਂ ਤਰਸ ਦੇ ਆਧਾਰ ’ਤੇ ਮਿਲੀ ਸਰਕਾਰੀ ਨੌਕਰੀ ਛੱਡ ਦਿੱਤੀ ਹੈ। ਇਹ ਐਲਾਨ ਉਸ ਵੱਲੋਂ ਬਹਿਬਲ ਕਲਾਂ ’ਚ ਆਪਣੇ ਭਰਾ ਸੁਖਰਾਜ ਸਿੰਘ ਨਿਆਮੀ ਵਾਲਾ ਦੀ ਅਗਵਾਈ ਹੇਠ ਚੱਲ ਰਹੇ ਇਨਸਾਫ਼ ਮੋਰਚੇ ਦੌਰਾਨ ਕੀਤਾ ਗਿਆ। ਪ੍ਰਭਦੀਪ ਸਿੰਘ ਨੂੰ 2015 ਵਿੱਚ ਹੋਈ ਉਸ ਦੇ ਪਿਤਾ ਦੀ ਮੌਤ ਮਗਰੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਬਲ ਕਲਾਂ ਵਿੱਚ ਕਰਲਕ ਦੀ ਨੌਕਰੀ ਮਿਲੀ ਸੀ। ਪ੍ਰਭਦੀਪ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਦਾ ਇਨਸਾਫ਼ ਚਾਹੀਦਾ ਹੈ ਤੇ ਇਸ ਦੇ ਇਵਜ਼ ਵਿੱਚ ਕੋਈ ਲਾਭ ਨਹੀਂ ਚਾਹੀਦਾ। ਇਸ ਮੌਕੇ ਸੁਖਰਾਜ ਸਿੰਘ ਨੇ ਦੱਸਿਆ ਸਿੱਖ ਸੰਗਤ ਵੱਲੋਂ 7 ਜਨਵਰੀ ਨੂੰ ਆਰ-ਪਾਰ ਦੀ ਲੜਾਈ ਲੜੀ ਜਾਵੇਗੀ।





News Source link

- Advertisement -

More articles

- Advertisement -

Latest article