27.4 C
Patiāla
Thursday, May 9, 2024

ਐੱਨਡੀਟੀਵੀ ’ਚ ਵਾਧੂ ਹਿੱਸੇਦਾਰੀ ਹਾਸਲ ਕਰਨ ਲਈ ਅਡਾਨੀ ਗਰੁੱਪ ਦੀ ਖੁੱਲ੍ਹੀ ਪੇਸ਼ਕਸ਼ ਅੱਜ ਤੋਂ

Must read


ਨਵੀਂ ਦਿੱਲੀ, 21 ਨਵੰਬਰ

ਮੀਡੀਆ ਕੰਪਨੀ ਨਵੀਂ ਦਿੱਲੀ ਟੈਲੀਵਿਜ਼ਨ (ਐੱਨਡੀਟੀਵੀ) ’ਚ 26 ਫੀਸਦੀ ਦੀ ਵਾਧੂ ਹਿੱਸੇਦਾਰੀ ਹਾਸਲ ਕਰਨ ਲਈ ਅਡਾਨੀ ਗਰੁੱਪ ਦੀ ਖੁੱਲ੍ਹੀ ਪੇਸ਼ਕਸ਼ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਅਡਾਨੀ ਗਰੁੱਪ ਦੀਆਂ ਕੰਪਨੀਆਂ ਵੱਲੋਂ ਪੇਸ਼ਕਸ਼ ਕਰਨ ਵਾਲੀ ਫਰਮ ਜੇਐੱਮ ਫਾਇਨਾਂਸ਼ੀਅਲ ਨੇ ਇੱਕ ਨੋਟਿਸ ਵਿੱਚ ਕਿਹਾ ਕਿ ਖੁੱਲ੍ਹੀ ਪੇਸ਼ਕਸ਼ 22 ਨਵੰਬਰ ਨੂੰ ਖੁੱਲ੍ਹੇਗੀ ਅਤੇ 5 ਦਸੰਬਰ ਨੂੰ ਬੰਦ ਹੋਵੇਗੀ। ਕੰਪਨੀ ਨੇ ਆਪਣੀ ਖੁੱਲ੍ਹੀ ਪੇਸ਼ਕਸ਼ ਲਈ ਕੀਮਤ ਦਾਇਰਾ 294 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਹੈ। ਸੇਬੀ ਨੇ 7 ਨਵੰਬਰ ਨੂੰ ਐੱਨਡੀਟੀਵੀ ਵਿੱਚ ਵਾਧੂ ਹਿੱਸੇਦਾਰੀ ਹਾਸਲ ਕਰਨ ਲਈ ਅਡਾਨੀ ਗਰੁੱਪ ਦੀ 492.81 ਕਰੋੜ ਰੁਪਏ ਦੀ ਪੇਸ਼ਕਸ਼ ਨੂੰ ਮਨਜ਼ੂਰੀ ਦਿੱਤੀ ਸੀ। ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਵੱਲੋਂ ਚਲਾਏ ਜਾ ਰਹੇ ਗਰੁੱਪ ਨੇ ਅਗਸਤ ਵਿੱਚ ਵੀਸੀਪੀਐੱਲ ਨਾਮੀ ਕੰਪਨੀ ਨੂੰ ਐਕੁਆਇਰ ਕੀਤਾ, ਜਿਸ ਨੇ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਐੱਨਡੀਟੀਵੀ ਦੇ ਸੰਸਥਾਪਕਾਂ ਨੂੰ 400 ਕਰੋੜ ਰੁਪਏ ਤੋਂ ਵੱਧ ਦਾ ਉਧਾਰ ਦਿੱਤਾ ਸੀ। ਇਸ ਬਦਲੇ ਐੱਨਡੀਟੀਵੀ ਵਿੱਚ ਕਿਸੇ ਵੀ ਸਮੇਂ 29.18 ਫੀਸਦੀ ਹਿੱਸੇਦਾਰੀ ਲੈਣ ਦੀ ਸ਼ਰਤ ਰੱਖੀ ਗਈ ਸੀ। ਇਸ ਮਗਰੋਂ 17 ਅਕਤੂਬਰ ਨੂੰ ਵੀਸੀਪੀਐੱਲ ਨੇ ਐਲਾਨ ਕੀਤਾ ਕਿ ਉਹ ਐੱਨਡੀਟੀਵੀ ਦੇ ਘੱਟ ਗਿਣਤੀ ਸ਼ੇਅਰਧਾਰਕਾਂ ਤੋਂ ਵਾਧੂ 26 ਫੀਸਦ ਹਿੱਸੇਦਾਰੀ ਖਰੀਦਣ ਲਈ ਇੱਕ ਖੁੱਲ੍ਹੀ ਪੇਸ਼ਕਸ਼ ਕਰੇਗੀ। ਸੇਬੀ ਵੱਲੋਂ ਖੁੱਲ੍ਹੀ ਪੇਸ਼ਕਸ਼ ਨੂੰ ਮਨਜ਼ੂਰੀ ਨਾ ਦਿੱਤੇ ਜਾਣ ਕਾਰਨ ਪੇਸ਼ਕਸ਼ ਵਿੱਚ ਥੋੜ੍ਹੀ ਦੇਰੀ ਹੋਈ।

ਵੀਸੀਪੀਐੱਲ ਨੇ ਏਐੱਮਜੀ ਮੀਡੀਆ ਨੈੱਟਵਰਕਸ ਅਤੇ ਅਡਾਨੀ ਐਂਟਰਪ੍ਰਾਇਜ਼ਿਜ਼ ਲਿਮਟਿਡ ਨਾਲ ਐੱਨਡੀਟੀਵੀ ਦੀ 26 ਫੀਸਦੀ ਹਿੱਸੇਦਾਰੀ ਜਾਂ 294 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ ’ਤੇ 1.67 ਕਰੋੜ ਸ਼ੇਅਰ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article