36.9 C
Patiāla
Sunday, April 28, 2024

‘ਕੋਰੋਨਰੀ ਸਟੈਂਟ’ ਹੋਵੇਗਾ ਸਸਤਾ; ਜ਼ਰੂਰੀ ਦਵਾਈਆਂ ਦੀ ਸੂਚੀ ’ਚ ਕੀਤਾ ਸ਼ਾਮਲ

Must read


ਨਵੀਂ ਦਿੱਲੀ, 20 ਨਵੰਬਰ

ਕੇਂਦਰੀ ਸਿਹਤ ਮੰਤਰਾਲੇ ਨੇ ਜ਼ਰੂਰੀ ਦਵਾਈਆਂ ਦੀ ਕੌਮੀ ਸੂਚੀ ’ਚ ‘ਕੋਰੋਨਰੀ ਸਟੈਂਟ’ ਨੂੰ ਸ਼ਾਮਲ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਕਦਮ ਇਸ ਜੀਵਨ ਰੱਖਿਅਕ ਇਲਾਜ ਉਪਕਰਨ ਨੂੰ ਹੋਰ ਕਿਫ਼ਾਇਤੀ ਬਣਾਉਣ ਵਿਚ ਮਦਦ ਕਰੇਗਾ। ਇਹ ਕਦਮ ਲੋੜ ਦੇ ਅਧਾਰ ਉਤੇ ਸੂਚੀ ਵਿਚ ਸਟੈਂਟ ਨੂੰ ਸ਼ਾਮਲ ਕਰਨ ਦੀ ਸਮੀਖਿਆ ਲਈ ਗਠਿਤ ਮਾਹਿਰਾਂ ਦੀ ਕਮੇਟੀ ਦੀਆਂ ਸਿਫਾਰਿਸ਼ਾਂ ਉਤੇ ਚੁੱਕਿਆ ਗਿਆ ਹੈ। ਦਵਾਈਆਂ ਬਾਰੇ ਕੌਮੀ ਮੁੱਲ ਨਿਰਧਾਰ ਅਥਾਰਿਟੀ ਹੁਣ ਕੋਰੋਨਰੀ ਸਟੈਂਟ ਦੀ ਕੀਮਤ ਤੈਅ ਕਰੇਗੀ। ਦਵਾਈਆਂ ਬਾਰੇ ਸਥਾਈ ਕੌਮੀ ਕਮੇਟੀ ਨੇ ਛੇ ਨਵੰਬਰ ਨੂੰ ਕੋਰੋਨਰੀ ਸਟੈਂਟ ਨੂੰ ਜ਼ਰੂਰੀ ਦਵਾਈਆਂ ਦੀ ਸੂਚੀ (2022) ਵਿਚ ਦੋ ਵਰਗਾਂ- ਬੇਅਰ ਮੈਟਲ ਸਟੈਂਟ ਤੇ ਡਰੱਗ ਇਲਿਊਟਿੰਗ ਸਟੈਂਟ (ਡੀਈਐੱਸ) ਵਿਚ ਸ਼ਾਮਲ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਕਮੇਟੀ ਦੀ ਬੈਠਕ ਦੇ ਵੇਰਵਿਆਂ ਮੁਤਾਬਕ ਉਪ ਚੇਅਰਮੈਨ ਡਾ. ਵਾਈ.ਕੇ. ਗੁਪਤਾ ਨੇ ਦੱਸਿਆ ਕਿ ਕੋਰੋਨਰੀ ਸਟੈਂਟ ਨੂੰ ਪਹਿਲਾਂ ਵੀ ਮਾਹਿਰਾਂ ਦੀ ਇਕ ਕਮੇਟੀ ਦੀਆਂ ਸਿਫ਼ਾਰਿਸ਼ਾਂ ਦੇ ਅਧਾਰ ’ਤੇ ਨੋਟੀਫਾਈ ਕਰ ਕੇ 2015 ’ਚ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਜਿੱਥੋਂ ਤੱਕ ਦਵਾਈਆਂ ਦਾ ਸਵਾਲ ਹੈ, ਸਥਾਈ ਕਮੇਟੀ ਨੇ ਜ਼ਰੂਰੀ ਦਵਾਈਆਂ ਦੀ ਸੂਚੀ ਬਾਰੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਤੇ ਸਰਕਾਰ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ। ਲੰਘੀ 13 ਸਤੰਬਰ ਨੂੰ ਜਾਰੀ ਕੀਤੀ ਗਈ ਸੂਚੀ ਵਿਚ ਸ਼ਾਮਲ 34 ਨਵੀਆਂ ਦਵਾਈਆਂ ’ਚ ਕਈ ਕੈਂਸਰ ਦੀਆਂ ਦਵਾਈਆਂ, ਐਂਟੀਬਾਇਓਟਿਕਸ ਤੇ ਟੀਕੇ ਸ਼ਾਮਲ ਹਨ। -ਪੀਟੀਆਈ



News Source link

- Advertisement -

More articles

- Advertisement -

Latest article