33.1 C
Patiāla
Sunday, April 28, 2024

ਅਮਰੀਕਾ: ਕਲੋਰਾਡੋ ਦੇ ਨਾਈਟ ਕਲੱਬ ’ਚ ਗੋਲੀਬਾਰੀ; 5 ਹਲਾਕ, 25 ਜ਼ਖ਼ਮੀ

Must read


ਡੈਨਵਰ, 21 ਨਵੰਬਰ

ਅਮਰੀਕਾ ਦੇ ਕਲੋਰਾਡੋ ਵਿੱਚ ਇੱਕ ਨਾਟੀਟ ਕਲੱਬ ਵਿੱਚ ਇੱਕ ਹਥਿਆਰਬੰੰਦ ਵੱਲੋਂ ਕੀਤੀ ਗੋਲੀਬਾਰੀ ’ਚ ਘੱਟੋ ਘੱਟ 5 ਜਣਿਆਂ ਦੀ ਮੌਤ ਹੋ ਗਈ ਜਦਕਿ 25 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਰਾਤ ਡੈਨਵਰ ਤੋਂ ਕਾਫੀ ਦੂਰ ਕਲੋਰਾਡੋ ਸਪਿਰੰਗਸ ਸ਼ਹਿਰ ਵਿੱਚ ਕਲੱਬ ਕਿਊ ਵਿੱਚ ਵਾਪਰੀ। ਕਲੋਰਾਡੋ ਸਪਿਰੰਗਸ ਪੁਲੀਸ ਵਿਭਾਗ ਨੇ ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਪੁਲੀਸ ਨੂੰ ਘਟਨਾ ਦੀ ਸੂਚਨਾ ਸ਼ਨਿਚਰਵਾਰ ਰਾਤ 11.56 ਵਜੇ ਮਿਲੀ। ਪੁਲੀਸ ਮੁਤਾਬਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਦੀ ਪਛਾਣ ਐਂਡਰਸਨ ਲੀ ਐਲਡਰਿਕ (22) ਵਜੋਂ ਹੋਈ ਹੈ। -ਆਈਏਐੱਨਐੱਸ





News Source link

- Advertisement -

More articles

- Advertisement -

Latest article