30.2 C
Patiāla
Tuesday, April 30, 2024

ਤਿੰਨ ਅਮਰੀਕੀਆਂ ਨੂੰ ਅਰਥਸ਼ਾਸਤਰ ਦਾ ਨੋਬੇਲ

Must read


ਸਟਾਕਹੋਮ, 10 ਅਕਤੂਬਰ

ਇਸ ਸਾਲ ਅਰਥਸ਼ਾਸਤਰ ਲਈ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਤਿੰਨ ਅਮਰੀਕੀ ਅਰਥਸ਼ਾਸਤਰੀਆਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਨੂੰ ‘ਬੈਂਕਾਂ ਤੇ ਵਿੱਤੀ ਸੰਕਟ ਬਾਰੇ ਖੋਜ’ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ। ਸਟਾਕਹੋਮ ’ਚ ਰੌਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ’ਚ ਨੋਬੇਲ ਕਮੇਟੀ ਨੇ ਅੱਜ ਬੇਨ ਐੱਸ ਬਰਨਾਂਕੇ, ਡਗਲਸ ਡਬਲਿਊ ਡਾਇਮੰਡ ਤੇ ਫਿਲਿਪ ਐੱਚ ਡਾਇਬਵਿਗ ਨੂੰ ਅਰਥਸ਼ਾਸਤਰ ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਹੋਰ ਨੋਬੇਲ ਪੁਰਸਕਾਰਾਂ ਦੇ ਉਲਟ ਅਰਥਸ਼ਾਸਤਰ ਦੇ ਪੁਰਸਕਾਰ ਦਾ ਜ਼ਿਕਰ ਐਲਫਰੈਡ ਨੋਬੇਲ ਦੀ 1895 ਦੀ ਵਸੀਅਤ ’ਚ ਨਹੀਂ ਸੀ ਬਲਕਿ ਇਸ ਪੁਰਸਕਾਰ ਦੀ ਸ਼ੁਰੂਆਤ ਉਨ੍ਹਾਂ ਦੀ ਯਾਦ ਵਿੱਚ ਸਵੀਡਨ ਦੀ ਕੇਂਦਰੀ ਬੈਂਕ ਨੇ ਕੀਤੀ ਸੀ। ਪੀਟੀਆਈ





News Source link

- Advertisement -

More articles

- Advertisement -

Latest article