30.8 C
Patiāla
Friday, May 17, 2024

ਆਲਮੀ ਬੇਯਕੀਨੀ ਦੇ ਬਾਵਜੂਦ ਭਾਰਤ ਦੀ ਵਿਕਾਸ ਦਰ 7 ਫੀਸਦ ਰਹੇਗੀ: ਸਾਨਿਆਲ

Must read


ਨਵੀਂ ਦਿੱਲੀ, 9 ਅਕਤੂਬਰ

ਪ੍ਰਧਾਨ ਮੰਤਰੀ ਨੂੰ ਆਰਥਿਕ ਮਸਲਿਆਂ ਬਾਰੇ ਸਲਾਹ ਮਸ਼ਵਰਾ ਦੇਣ ਵਾਲੀ ਕੌਂਸਲ (ਈਏਸੀ-ਪੀਐੱਮ) ਦੇ ਮੈਂਬਰ ਸੰਜੀਵ ਸਾਨਿਆਲ ਨੇ ਅੱਜ ਕਿਹਾ ਕਿ ਕੁੱਲ ਆਲਮ ਦੇ ਮੰਦੀ ਦੀ ਮਾਰ ਹੇਠ ਆਉਣ ਦੇ ਖ਼ਦਸ਼ਿਆਂ ਦਰਮਿਆਨ ਭਾਰਤ ਵਿੱਤੀ ਸਾਲ 2023 ਵਿੱਚ ਸੱਤ ਫੀਸਦ ਦੇ ਵਾਧੇ ਨਾਲ ਸਭ ਤੋਂ ਮਜ਼ਬੂਤ ਅਰਥਚਾਰੇ ਵਜੋਂ ਉਭਰੇਗਾ। ਸਾਨਿਆਲ ਨੇ ਕਿਹਾ ਕਿ ਜੇਕਰ ਸਾਲ 2000 ਦੇ ਸ਼ੁਰੂ ਵਾਂਗ, ਜਦੋਂ ਆਲਮੀ ਅਰਥਚਾਰਾ ਵੱਧ ਫੁਲ ਰਿਹਾ ਸੀ, ਬਾਹਰੀ ਮਾਹੌਲ ਸਾਜ਼ਗਾਰ ਰਿਹਾ ਤਾਂ ਭਾਰਤ ਦੀ ਵਿਕਾਸ ਦਰ 9 ਫੀਸਦ ਰਹਿ ਸਕਦੀ ਹੈ। ਆਲਮੀ ਬੈਂਕ ਨੇ 6 ਅਕਤੂਬਰ ਨੂੰ ਵਿੱਤੀ ਸਾਲ 2022-23 ਵਿੱਚ ਭਾਰਤੀ ਅਰਥਚਾਰੇ ਦੀ ਵਿਕਾਸ ਦਰ 6.5 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਸੀ। ਸਾਨਿਆਲ ਨੇ ਕਿਹਾ, ‘‘ਭਾਰਤ ਦੀ ਕਾਰਗੁਜ਼ਾਰੀ ਮੌਜੂਦਾ ਵਿੱਤੀ ਸਾਲ ਵਿੱਚ 7 ਫੀਸਦ ਦੀ ਵਿਕਾਸ ਦਰ ਨਾਲ ਕਿਸੇ ਵੀ ਪ੍ਰਮੁੱਖ ਅਰਥਚਾਰੇ ਨਾਲੋਂ ਮਜ਼ਬੂਤ ਰਹੇਗੀ।’’ -ਪੀਟੀਆਈ



News Source link

- Advertisement -

More articles

- Advertisement -

Latest article