30 C
Patiāla
Tuesday, May 7, 2024

ਕਬੱਡੀ ਕੱਪ: ਹੁਸ਼ਿਆਰਪੁਰ ਟੀਮ ਦੀ ਝੰਡੀ

Must read


ਪੱਤਰ ਪ੍ਰੇਰਕ 

ਚੇਤਨਪੁਰਾ, 9 ਅਕਤੂਬਰ 

ਨੇੜਲੇ ਪਿੰਡ ਝੰਡੇਰ ਵਿੱਚ ਸ਼ਹੀਦ ਬਾਬਾ ਸਿਲਵਰਾ ਅਤੇ ਸ਼ਹੀਦ ਬਾਬਾ ਡੋਗਰ ਦੀ ਯਾਦ ’ਚ ਸਮੂਹ ਨਗਰ ਦੀਆਂ ਸੰਗਤਾਂ ਵੱਲੋਂ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੌਰਾਨ ਵੱਖ-ਵੱਖ ਨਾਮਵਾਰ ਪਹਿਲਵਾਨਾਂ ਦਰਮਿਆਨ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪਟਕੇ ਦੀ ਕੁਸ਼ਤੀ ਦੌਰਾਨ ਪਹਿਲਵਾਨ ਸੁਖਰਾਜ ਕੋਹਾਲੀ ਅਤੇ ਵਾਸੂ ਰਾਜਾਸਾਂਸੀ ਦਰਮਿਆਨ ਬਰਾਬਰੀ ’ਤੇ ਰਹੀ। ਉਥੇ ਹੀ ਹੁਸ਼ਿਆਰਪੁਰ ਕਬੱਡੀ ਕਲੱਬ ਦੀ ਟੀਮ ਨੇ ਘਰਿਆਲਾ ਕਬੱਡੀ ਕਲੱਬ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ  ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ, ਜਦਕਿ ਆਉਣ ਵਾਲੇ ਸਮੇਂ ਅੰਦਰ ਪਿੰਡਾਂ ਵਿਚ ਵੱਡੇ ਪੱਧਰ ’ਤੇ ਸਟੇਡੀਅਮ ਬਣਾ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇਗਾ।

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਟੂਰਨਾਮੈਂਟ ਸਮਾਪਤ

ਅੰਮ੍ਰਿਤਸਰ (ਟਨਸ): ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ, ਰਣਜੀਤ ਐਵੇਨਿਊ ਵਿੱਚ 21ਵਾਂ ਸੂਬਾ ਪੱਧਰੀ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਟੂਰਨਾਮੈਂਟ 2022-23 (ਪ੍ਰਾਇਮਰੀ ਖੇਡਾਂ) ਦੀ ਅੱਜ ਸਮਾਪਤੀ   ਹੋ ਗਈ। ਇਸ ਮੌਕੇ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਮੈਂਬਰ ਇੰਚਾਰਜ ਨਵਤੇਜ ਸਿੰਘ ਨਾਰੰਗ, ਹਰਨੀਤ ਸਿੰਘ, ਹਰਿੰਦਰਪਾਲ ਸਿੰਘ ਸੇਠੀ ਅਤੇ ਪ੍ਰਿੰਸੀਪਲ ਰਿਪੂਦਮਨ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਦੀਵਾਨ ਦੇ ਸਥਾਨਕ ਪ੍ਰਧਾਨ ਅਤੇ ਕਨਵੀਨਰ ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਡਾ. ਸਰਬਜੀਤ ਸਿੰਘ ਛੀਨਾ ਅਤੇ ਡਾਇਰੈਕਟਰ ਸਪੋਰਟਸ ਅੰਮ੍ਰਿਤਪਾਲ ਕੌਰ ਨੇ ਪ੍ਰਾਇਮਰੀ ਖੇਡਾਂ ਦਾ ਨਤੀਜਾ ਐਲਾਨਦਿਆਂ ਦੱਸਿਆ ਕਿ ਪਹਿਲਾਂ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀਟੀਰੋਡ, ਦੂਸਰਾ ਸਥਾਨ ਤਰਨ ਤਾਰਨ  ਸਕੂਲ ਬਰਾਂਚ, ਤੀਸਰਾ ਸਥਾਨ ਮਜੀਠਾ ਰੋਡ ਬਾਈਪਾਸ ਸਕੂਲ ਬਰਾਂਚ ਨੇ ਪ੍ਰਾਪਤ ਕੀਤਾ।   ਜਦੋਂਕਿ ਪਿੰਡਾਂ ਦੇ 22 ਸਕੂਲਾਂ ਵਿਚੋਂ ਪਹਿਲਾਂ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਆਸਲ ਉਤਾਰ, ਦੂਸਰਾ ਸਥਾਨ  ਝੱਬਾਲ ਸਕੂਲ, ਤੀਸਰਾ ਸਥਾਨ ਸਹਿੰਸਰਾ ਸਕੂਲ  ਨੇ ਹਾਸਿਲ ਕੀਤਾ। 





News Source link

- Advertisement -

More articles

- Advertisement -

Latest article