32.9 C
Patiāla
Monday, April 29, 2024

ਸੀਰਿਆਈ ਫ਼ੌਜੀ ਦਾ ਹੈਲੀਕਾਪਟਰ ਹਾਦਸਾਗ੍ਰਸਤ, ਅਮਲੇ ਦੇ ਸਾਰੇ ਮੈਂਬਰ ਹਲਾਕ

Must read


ਹਮਾ (ਸੀਰੀਆ), 4 ਸਤੰਬਰ

ਸੀਰੀਆ ਦੇ ਸ਼ਹਿਰ ਹਮਾ ਵਿੱਚ ਫ਼ੌਜੀ ਹੈਲੀਕਾਪਟਰ ਸਿਖਲਾਈ ਮਿਸ਼ਨ ਦੌਰਾਨ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਚਾਲਕ ਦਲ ਦੇ ਸਾਰੇ ਮੈਂਬਰ ਮਾਰੇ ਗਏ। ਸਥਾਨਕ ਮੀਡੀਆ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਮੁਤਾਬਕ, ਇਹ ਹਾਦਸਾ ਹੈਲੀਕਾਪਟਰ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਵਾਪਰਿਆ। ਸੀਰੀਅਨ ਅਰਬ ਨਿਊਜ਼ ਏਜੰਸੀ (ਸਨਾ) ਨੇ ਇੱਕ ਫ਼ੌਜੀ ਸੂਤਰ ਦੇ ਹਵਾਲੇ ਨੇ ਕਿਹਾ ਕਿ ਹਮਾ ਦੇ ਉਤਰ-ਪੂਰਬੀ ਇਲਾਕੇ ਵਿੱਚ ਅੱਜ ਸਵੇਰੇ ਸਿਖਲਾਈ ਮਿਸ਼ਨ ਦੌਰਾਨ ਤਕਨੀਕੀ ਨੁਕਸ ਪੈਣ ਕਾਰਨ ਫ਼ੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਹੈਲੀਕਾਪਟਰ ਅਮਲੇ ਦੀ ਸ਼ਹਾਦਤ ਹੋ ਗਈ।’’ -ਏਐੱਨਆਈ





News Source link

- Advertisement -

More articles

- Advertisement -

Latest article