22.1 C
Patiāla
Tuesday, April 30, 2024

ਭਾਰਤ ਵਿੱਚ ਹੋਣ ਵਾਲੇ ਅਤਿਵਾਦ ਵਿਰੋਧੀ ਅਭਿਆਸ ’ਚ ਹਿੱਸਾ ਲਵੇਗਾ ਪਾਕਿਸਤਾਨ

Must read


ਇਸਲਾਮਾਬਾਦ: ਪਾਕਿਸਤਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਦਿਆਂ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ (ਐੱਸਸੀਓ) ਦੇ ਦਾਇਰੇ ਅਧੀਨ ਭਾਰਤ ਵੱਲੋਂ ਅਕਤੂਬਰ ਮਹੀਨੇ ਕਰਵਾਏ ਜਾਣ ਵਾਲੇ ਅਤਿਵਾਦ ਵਿਰੋਧੀ ਅਭਿਆਸ ਵਿੱਚ ਸ਼ਾਮਲ ਹੋਵੇਗਾ। ਦਿ ਐਕਸਪ੍ਰੈੱਸ ਟ੍ਰਿਬਿਊਨ ਅਖ਼ਬਾਰ ਅਨੁਸਾਰ ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨ ਭਾਰਤ ਵਿੱਚ ਹੋਣ ਵਾਲੇ ਅਜਿਹੇ ਕਿਸੇ ਅਭਿਆਸ ਵਿੱਚ ਹਿੱਸਾ ਲਵੇਗਾ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਤਰਜਮਾਨ ਅਸੀਮ ਇਫ਼ਤਿਖਾਰ ਦੇ ਹਵਾਲੇ ਨਾਲ ਅਖ਼ਬਾਰ ਨੇ ਦੱਸਿਆ ਕਿ ਪਾਕਿਸਤਾਨ ਐੱਸਸੀਓ ਦੇ ਖੇਤਰੀ ਅਤਿਵਾਦ ਵਿਰੋਧੀ ਢਾਂਚੇ ਤਹਿਤ ਹੋਣ ਵਾਲੇ ਕੌਮਾਂਤਰੀ ਅਤਿਵਾਦ ਵਿਰੋਧੀ ਅਭਿਆਸ ਵਿੱਚ ਹਿੱਸਾ ਲਵੇਗਾ। ਅਸੀਮ ਨੇ ਕਿਹਾ, ‘‘ਇਹ ਅਭਿਆਸ ਭਾਰਤ ਦੇ ਮਹੇਸਰ ਵਿੱਚ ਅਕਤੂੁਬਰ ਮਹੀਨੇ ਹੋਣ ਵਾਲਾ ਹੈ ਤੇ ਪਾਕਿਸਤਾਨ ਇੱਕ ਮੈਂਬਰ ਦੇਸ਼ ਹੋਣ ਦੇ ਨਾਤੇ ਇਸ ਵਿੱਚ ਭਾਗ ਲਵੇਗਾ।’’ ਭਾਰਤ ਤੇ ਪਾਕਿਸਤਾਨ ਐੱਸਸੀਓ ਦੇ ਬੈਨਰ ਹੇਠ ਪੇਈਚਿੰਗ ਆਧਾਰਤ ਨੌਂ ਮੈਂਬਰੀ ਖੇਤਰੀ ਸੰਸਥਾ ਦਾ ਹਿੱਸਾ ਹਨ। -ਪੀਟੀਆਈ





News Source link

- Advertisement -

More articles

- Advertisement -

Latest article