30.2 C
Patiāla
Monday, April 29, 2024

ਨੇਪਾਲ ਦੀਆਂ ਪਹਾੜੀਆਂ ’ਚ 4 ਭਾਰਤੀਆਂ ਸਣੇ 22 ਯਾਤਰੀਆਂ ਨਾਲ ਛੋਟਾ ਹਵਾਈ ਜਹਾਜ਼ ਲਾਪਤਾ, ‘ਹਾਦਸਾਗ੍ਰਸਤ’ ਜਹਾਜ਼ ਦਾ ਪਤਾ ਲੱਗਿਆ

Must read


ਕਾਠਮੰਡੂ, 29 ਮਈ

ਪ੍ਰਸਿੱਧ ਸੈਰ-ਸਪਾਟਾ ਮਾਰਗ ’ਤੇ ਉਡਾਣ ਭਰਨ ਵਾਲਾ 22 ਯਾਤਰੀਆਂ ਵਾਲਾ ਛੋਟਾ ਹਵਾਈ ਜਹਾਜ਼ ਅੱਜ ਨੇਪਾਲ ਦੇ ਪਹਾੜਾਂ ’ਚ ਲਾਪਤਾ ਹੋ ਗਿਆ। ਇਸ ਵਿੱਚ 4 ਭਾਰਤੀ ਵੀ ਸਵਾਰ ਸਨ। ਇਹ ਚਾਰ ਭਾਰਤੀ ਮੁੰਬਈ ਵਾਸੀ ਹਨ ਤੇ ਇਨ੍ਹਾਂ ਦੀ ਪਛਾਣ ਅਸ਼ੋਕ ਤ੍ਰਿਪਾਠੀ, ਧਨੁਸ਼ ਤ੍ਰਿਪਾਠੀ, ਰਿਤਿਕਾ ਤ੍ਰਿਪਾਠਹ ਤੇ ਵੈਭਵੀ ਤ੍ਰਿਪਾਠੀ ਵਜੋਂ ਹੋਈ ਹੈ। ਇਸ ਦੌਰਾਨ ਨੇਪਾਲ ਥਲ ਸੈਨਾ ਦੇ ਹੈਲੀਕਾਪਟਰ ਨੇ ਉਸ ਥਾਂ ਦਾ ਪਤਾ ਲਗਾਉਣ ਦਾ ਦਾਅਵਾ ਕੀਤਾ ਹੈ,ਜਿਥੇ ਖਰਾਬ ਮੌਸਮ ਦੇ ਬਾਵਜੂਦ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਹਾਜ਼, ਜੋ ਪਹਾੜੀ ਸ਼ਹਿਰ ਜੋਮਸੋਮ ਲਈ 15 ਮਿੰਟ ਦੀ ਨਿਰਧਾਰਤ ਉਡਾਣ ‘ਤੇ ਸੀ, ਦਾ ਉਡਾਣ ਭਰਨ ਤੋਂ ਤੁਰੰਤ ਬਾਅਦ ਹਵਾਈ ਅੱਡੇ ਦੇ ਟਾਵਰ ਨਾਲ ਸੰਪਰਕ ਟੁੱਟ ਗਿਆ। ਪੁਲੀਸ ਅਧਿਕਾਰੀ ਰਮੇਸ਼ ਥਾਪਾ ਨੇ ਕਿਹਾ ਕਿ ਟਵਿਨ ਓਟਰ ਜਹਾਜ਼ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਤਲਾਸ਼ ਕੀਤੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਖੇਤਰ ਵਿੱਚ ਮੀਂਹ ਪੈ ਰਿਹਾ ਹੈ ਪਰ ਉਡਾਣਾਂ ਆਮ ਵਾਂਗ ਹਨ। ਉਸ ਰੂਟ ‘ਤੇ ਜਹਾਜ਼ ਘਾਟੀ ਵਿਚ ਉਤਰਨ ਤੋਂ ਪਹਿਲਾਂ ਪਹਾੜਾਂ ਦੇ ਵਿਚਕਾਰ ਉੱਡਦੇ ਹਨ। ਇਹ ਵਿਦੇਸ਼ੀ ਹਾਈਕਰਾਂ ਲਈ ਇੱਕ ਪ੍ਰਸਿੱਧ ਰਸਤਾ ਹੈ ਜੋ ਪਹਾੜੀ ਪਗਡੰਡਿਆਂ ‘ਤੇ ਸੈਰ ਕਰਦੇ ਹਨ ਅਤੇ ਭਾਰਤੀ ਅਤੇ ਨੇਪਾਲੀ ਸ਼ਰਧਾਲੂਆਂ ਲਈ ਵੀ ਜੋ ਸਤਿਕਾਰਯੋਗ ਮੁਕਤੀਨਾਥ ਮੰਦਰ ਜਾਂਦੇ ਹਨ





News Source link

- Advertisement -

More articles

- Advertisement -

Latest article