22.8 C
Patiāla
Wednesday, May 1, 2024

ਵੈਕਸੀਨ ਨਾ ਲਵਾਉਣ ਵਾਲੇ ਤਿੰਨ ਹਵਾਈ ਸੈਨਾ ਕੈਡੇਟਾਂ ਨੂੰ ਕਮਿਸ਼ਨ ਦੇਣ ਤੋਂ ਨਾਂਹ

Must read


ਵਾਸ਼ਿੰਗਟਨ: ਕਰੋਨਾ ਵੈਕਸੀਨ ਲਵਾਉਣ ਤੋਂ ਇਨਕਾਰ ਕਰਨ ਵਾਲੇ ਅਮਰੀਕੀ ਹਵਾਈ ਸੈਨਾ ਦੇ ਤਿੰਨ ਕੈਡੇਟਾਂ ਨੂੰ ਫ਼ੌਜੀ ਅਧਿਕਾਰੀਆਂ ਵਜੋਂ ਕਮਿਸ਼ਨ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ ਪਰ ਉਹ ਬੈਚਲਰ ਡਿਗਰੀਆਂ ਨਾਲ ਗ੍ਰੈਜੂਏਟ ਹੋਣਗੇ। ਇਕ ਬਿਆਨ ਵਿਚ ਫ਼ੌਜੀ ਅਕਾਦਮੀ ਦੇ ਬੁਲਾਰੇ ਡੀਨ ਮਿਲਰ ਨੇ ਕਿਹਾ ਕਿ ਇਕ ਹੋਰ ਕੈਡੇਟ ਨੇ ਵੀ ਹਫ਼ਤਾ ਪਹਿਲਾਂ ਤੱਕ ਵੈਕਸੀਨ ਨਹੀਂ ਲਵਾਇਆ ਸੀ ਪਰ ਹੁਣ ਡੋਜ਼ ਲੈਣ ’ਤੇ ਉਸ ਨੂੰ ਏਅਰ ਫੋਰਸ ਅਧਿਕਾਰੀ ਵਜੋਂ ਕਮਿਸ਼ਨ ਦਿੱਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਜਦ ਤੱਕ ਇਹ ਕੈਡੇਟ ਵੈਕਸੀਨ ਡੋਜ਼ ਨਹੀਂ ਲੈਂਦੇ ਇਨ੍ਹਾਂ ਨੂੰ ਕਮਿਸ਼ਨ ਨਹੀਂ ਮਿਲੇਗਾ। ਇਨ੍ਹਾਂ ਤੋਂ ਕੋਰਸ ਉਤੇ ਹੋਇਆ ਖ਼ਰਚ ਮੰਗਣ ਬਾਰੇ ਵੀ ਏਅਰ ਫੋਰਸ ਜਲਦੀ ਫ਼ੈਸਲਾ ਲਏਗੀ। -ਏਪੀ    





News Source link

- Advertisement -

More articles

- Advertisement -

Latest article