ਸਤਲੁਜ ਸੀਨੀਅਰ ਸੈਕੰਡਰੀ ਸਕੂਲ ਨੂੰ ਬੈਸਟ ਫੈਕਲਟੀ ਐਵਾਰਡ

Must read


ਪੱਤਰ ਪ੍ਰੇਰਕ

ਸ਼ਾਹਬਾਦ ਮਾਰਕੰਡਾ, 16 ਮਈ

ਪ੍ਰਿਥਵੀ ਅਭਯੁੱਦਿਆ ਐਜੂਕੇਟਰ ਐਸੋਸੀਏਸ਼ਨ ਭਾਰਤ ਪੀਏਏਆਈ ਐੇਮਿਟੀ ਯੂਨੀਵਰਸਿਟੀ ਜੈਪੁਰ ਵੱਲੋਂ ਇਕ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ਼ਾਹਬਾਦ ਦੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਨੂੰ ਬੈਸਟ ਫੈਕਲਟੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਦੱਸਿਆ ਕਿ ਸਕੂਲ ਪਿਛਲੇ 38 ਸਾਲਾਂ ਤੋਂ ਵਿਦਿਆ ਦੇ ਖੇਤਰ ਵਿੱਚ ਵਿਸ਼ੇਸ਼ ਮੱਲਾਂ ਮਾਰ ਕੇ ਬੱਚਿਆਂ ਨੂੰ ਤਰਾਸ਼ ਰਿਹਾ ਹੈ ਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੂੰ ਪ੍ਰੇਰਿਤ ਕਰ ਰਿਹ ਹੈ। ਡਾ. ਘੁੰਮਣ ਨੇ ਕਿਹਾ ਕਿ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਸਕੂਲ ਵਿੱਚ ਵਧੀਆ ਟੀਚਿੰਗ ਸਟਾਫ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਤਲੁਜ ਸਕੂਲ ਵਿਚ ਉੱਚ ਯੋਗਤਾ ਪ੍ਰਾਪਤ ਤੇ ਹਰ ਵਿਸ਼ੇ ਦੇ ਮਾਹਿਰ ਅਧਿਆਪਕ ਅਧਿਐਨ ਤੇ ਅਧਿਆਪਨ ਦਾ ਕੰਮ ਬਾਖੂਬੀ ਕਰਦੇ ਹਨ। ਡਾ. ਘੁੰਮਣ ਨੇ ਸਕੂਲ ਦੀ ਇਸ ਪ੍ਰਾਪਤੀ ਲਈ ਸਮੂਹ ਸਟਾਫ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਮਾਣ ਸਕੂਲ ਦੇ ਨਾਲ-ਨਾਲ ਸਮੂਹ ਅਧਿਆਪਕਾਂ ਦਾ ਵੀ ਹੈ ਜਿਨ੍ਹਾਂ ਦੀ ਬਦੌਲਤ ਅੱਜ ਸਕੂਲ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਸਕੂਲ ਦੀ ਕਾਮਰਸ ਦੀ ਅਧਿਆਪਕਾ ਮਮਤਾ ਜੈਨ ਨੂੰ ਵੀ ਸੰਸਥਾ ਵਲੋਂ ਤੋਹਫਾ ਦੇ ਕੇ ਰਾਸ਼ਟਰੀ ਸਿਖਿਆ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਘੁੰਮਣ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਦੇ ਮੀਤ ਪ੍ਰਿੰਸੀਪਲ ਵੀਰੇਂਦਰ ਸਿੰਘ, ਪ੍ਰਬੰਧਕ ਮਨੋਜ ਭਸੀਨ, ਮਮਤਾ ਜੈਨ, ਚਾਂਦ ਰਾਣੀ, ਰਾਜੇਸ਼ ਕੁਮਾਰ ਤੇ ਹੋਰ ਅਧਿਆਪਨ ਸਟਾਫ ਮੌਜੂਦ ਸੀ



News Source link
#ਸਤਲਜ #ਸਨਅਰ #ਸਕਡਰ #ਸਕਲ #ਨ #ਬਸਟ #ਫਕਲਟ #ਐਵਰਡ

- Advertisement -

More articles

- Advertisement -

Latest article