Russia Shadow Fleet: ਰੂਸ ਦੇ ਸ਼ੈਡੋ ਫਲੀਟ ਨਾਲ ਸਬੰਧਤ ਦੋ ਟੈਂਕਰਾਂ ਵਿੱਚ ਸ਼ੁੱਕਰਵਾਰ ਦੇਰ ਰਾਤ (28 ਨਵੰਬਰ, 2025) ਤੁਰਕੀ ਦੇ ਬਾਸਫੋਰਸ ਸਟ੍ਰੇਟ (Bosphorus strait) ਨੇੜੇ ਧਮਾਕਾ ਹੋਇਆ, ਜਿਸ ਨਾਲ ਜਹਾਜ਼ਾਂ ਨੂੰ ਅੱਗ ਲੱਗ ਗਈ। ਤੁਰਕੀ ਨੇ ਸ਼ੱਕ ਜਤਾਇਆ ਹੈ ਕਿ ਬਲੈਕ ਸੀ ਵਿੱਚ ਹੋਏ ਇਸ ਧਮਾਕੇ ਨੂੰ ਲੈਕੇ ਤੁਰਕੀ ਨੇ ਮਿਜ਼ਾਈਲ, ਡਰੋਨ ਜਾਂ ਹੋਰ ਸਮੁੰਦਰੀ ਵਾਹਨ ਤੋਂ ਬਾਹਰੀ ਹਮਲਾ ਹੋਣ ਦੀ ਆਸ਼ੰਕਾ ਜਤਾਈ ਹੈ। ਇਨ੍ਹਾਂ ਦੋ ਰੂਸੀ ਸ਼ੈਡੋ ਫਲੀਟ ਟੈਂਕਰਾਂ ਦੇ ਨਾਮ ਕੈਰੋਸ ਅਤੇ ਵਿਰਾਟ ਹਨ।
ਮੇਡੇ-ਮੇਡੇ ਚੀਖ ਕੇ ਕ੍ਰੂ ਨੇ ਮੰਗੀ ਮਦਦ
ਟੈਂਕਰ ਦੇ ਚਾਲਕ ਦਲ ਨੇ ਇੱਕ ਇੰਟਰਸੈਪਟਡ ਓਪਨ-ਫ੍ਰੀਕੁਐਂਸੀ ਰੇਡੀਓ ਡਿਸਟ੍ਰੈਸ ਕਾਲ ਵਿੱਚ ਡਰੋਨ ਹਮਲੇ ਦੀ ਰਿਪੋਰਟ ਦਿੱਤੀ। ਉਹ ਇੱਕ ਮਨੁੱਖ ਰਹਿਤ ਸਮੁੰਦਰੀ ਡਰੋਨ ਦਾ ਹਵਾਲਾ ਦੇ ਰਹੇ ਸਨ। ਇੱਕ ਵੀਡੀਓ ਵਿੱਚ ਚਾਲਕ ਦਲ ਦੇ ਮੈਂਬਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, “ਇਹ ਵਿਰਾਟ ਹੈ। ਮਦਦ ਚਾਹੀਦੀ। ਡਰੋਨ ਹਮਲਾ। ਮੇਡੇ ਮੇਡੇ।”
ਤੁਰਕੀ ਦੇ ਟਰਾਂਸਪੋਰਟ ਮੰਤਰਾਲੇ ਨੇ X ‘ਤੇ ਕਿਹਾ, “ਵਿਰਾਟ, ਜਿਸ ‘ਤੇ ਪਹਿਲਾਂ ਕਾਲੇ ਸਾਗਰ ਤੱਟ ਤੋਂ ਲਗਭਗ 35 ਸਮੁੰਦਰੀ ਮੀਲ ਦੂਰ ਇੱਕ ਮਨੁੱਖ ਰਹਿਤ ਸਮੁੰਦਰੀ ਜਹਾਜ਼ ਦੁਆਰਾ ਹਮਲਾ ਕੀਤੇ ਜਾਣ ਦੀ ਰਿਪੋਰਟ ਕੀਤੀ ਗਈ ਸੀ, 29 ਨਵੰਬਰ ਦੀ ਸਵੇਰ ਨੂੰ ਦੁਬਾਰਾ ਹਮਲਾ ਕੀਤਾ ਗਿਆ।”
Ukrainians attack two tankers of the Russian shadow fleet.
According to sources, SBU Sea Baby naval drones attacked the two sanctioned oil tankers KAIRO and VIRAT in the Black Sea. It was a joint operation between the SBU’s 13th Main Directorate for Military Counterintelligence… pic.twitter.com/U82scXaM5r
— Jürgen Nauditt 🇩🇪🇺🇦 (@jurgen_nauditt) November 29, 2025
ਯੂਕਰੇਨ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਤੁਰਕੀ ਨੇ ਕਿਹਾ, “ਰੂਸੀ ਜਹਾਜ਼ ‘ਤੇ ਰਾਕੇਟ, ਮਾਈਨ, ਮਿਜ਼ਾਈਲ, ਡਰੋਨ ਜਾਂ ਹੋਰ ਜਲ ਸੈਨਾ ਦੇ ਜਹਾਜ਼ ਦੁਆਰਾ ਹਮਲਾ ਕੀਤਾ ਗਿਆ ਸੀ।” ਹਾਲਾਂਕਿ, ਵਿਰਾਟ ਨੂੰ ਮਾਮੂਲੀ ਨੁਕਸਾਨ ਹੋਇਆ ਹੈ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। AFP ਦੀ ਇੱਕ ਰਿਪੋਰਟ ਦੇ ਅਨੁਸਾਰ, ਯੂਕਰੇਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਉਸ ਸਮੇਂ ਆਇਆ ਹੈ ਜਦੋਂ ਯੂਕਰੇਨ ‘ਤੇ ਸ਼ਾਂਤੀ ਸਮਝੌਤੇ ‘ਤੇ ਦਸਤਖਤ ਕਰਨ ਲਈ ਅਮਰੀਕਾ ਦਾ ਭਾਰੀ ਦਬਾਅ ਹੈ।
ਯੂਕਰੇਨ ਦੇ ਇੱਕ ਸੁਰੱਖਿਆ ਸੇਵਾ ਅਧਿਕਾਰੀ ਨੇ ਕਿਹਾ ਕਿ ਰੂਸੀ ਸ਼ੈਡੋ ਫਲੀਟ ਜਹਾਜ਼ਾਂ ‘ਤੇ ਹਮਲਾ ਕਰਨ ਲਈ ਸੰਯੁਕਤ ਕਾਰਵਾਈ ਐਸਬੀਯੂ ਅਤੇ ਯੂਕਰੇਨੀਅਨ ਜਲ ਸੈਨਾ ਦੁਆਰਾ ਕੀਤੀ ਗਈ ਸੀ। ਉਸ ਨੇ ਅੱਗੇ ਕਿਹਾ, “ਹਮਲੇ ਦੀ ਵੀਡੀਓ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਦੋਵਾਂ ਟੈਂਕਰਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਇਸ ਨਾਲ ਰੂਸੀ ਤੇਲ ਆਵਾਜਾਈ ਨੂੰ ਇੱਕ ਮਹੱਤਵਪੂਰਨ ਝਟਕਾ ਲੱਗੇਗਾ।”
ਹੋਰ ਪੜ੍ਹੋ