ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 20 ਸਤੰਬਰ
ਇੱਥੋਂ ਦੇ ਸੈਕਟਰ 78 ਦੇ ਬਹੁ-ਮੰਤਵੀ ਖੇਡ ਭਵਨ ਵਿੱਚ ਖੇਡਾਂ ਵਤਨ ਪੰਜਾਬ ਦੀਆਂ-2022 ਦੇ ਜ਼ਿਲ੍ਹਾ ਪੱਧਰੀ ਖੇਡਾਂ ਮੁਕਾਬਲੇ ਅੱਜ ਨੌਵੇਂ ਦਿਨ ਵੀ ਜਾਰੀ ਰਹੇ। ਜ਼ਿਲ੍ਹਾ ਖੇਡ ਅਫਸਰ ਗੁਰਦੀਪ ਕੌਰ ਦੀ ਅਗਵਾਈ ਹੇਠ ਚੱਲ ਰਹੀਆਂ ਖੇਡਾਂ ਵਿੱਚ ਬਲਾਕ ਪੱਧਰ ਉੱਤੇ ਜੇਤੂ ਰਹੀਆਂ ਟੀਮਾਂ ਭਾਗ ਲੈ ਰਹੀਆਂ ਹਨ। ਕਬੱਡੀ ਵਿੱਚ ਸਰਕਾਰੀ ਹਾਈ ਸਕੂਲ ਸੈਦਪੁਰ ਦੀਆਂ ਲੜਕੀਆਂ ਨੇ ਲਾਲੜੂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਫੁੱਟਬਾਲ-ਅੰਡਰ 21 (ਲੜਕੇ) ਕੋਚਿੰਗ ਸੈਂਟਰ 78 ਨੇ ਖਿਜ਼ਰਾਬਾਦ ਨੂੰ 3-0 ਨਾਲ ਅਤੇ ਕੁੱਬਾਹੇੜੀ ਨੇ ਪਡਿਆਲਾ ਨੂੰ 3-0 ਨਾਲ ਹਰਾਇਆ। ਰੋਲਰ ਸਕੇਟਿੰਗ ਅੰਡਰ-14 (ਲੜਕੀਆਂ) ਵਿੱਚ ਅਧਿਆ ਕੌਸ਼ਿਕ ਨੇ 2 ਸੋਨੇ ਦੇ, ਤਨੁਸ਼ ਕੌਸ਼ਿਕ ਨੇ 2 ਸੋਨੇ ਅਤੇ ਇੱਕ ਚਾਂਦੀ ਦਾ , ਅਨੰਨਿਆ ਠਾਕੁਰ ਨੇ ਦੋ ਚਾਂਦੀ ਦੇ, ਜਸਲੀਨ ਕੌਰ ਨੇ ਦੋ ਕਾਂਸੀ ਦੇ ਤਗਮੇ ਹਾਸਿਲ ਕੀਤੇ। ਫੁਟਬਾਲ, ਅੰਡਰ-21 (ਲੜਕੇ) ਕੋਚਿੰਗ ਸੈਂਟਰ ਕੁਰਾਲੀ ਨੇ ਸ਼ਹੀਦ ਕਾਂਸ਼ੀ ਰਾਮ ਫਿਜ਼ੀਕਲ ਕਾਲਜ ਭਾਗੋਮਾਜਰਾ ਨੂੰ 1-0 ਨਾਲ, ਸਿੰਘਪੁਰਾ ਨੇ ਕੁੱਬਾਹੇੜੀ ਨੂੰ 3-2 ਨਾਲ ਹਰਾਇਆ। ਕਬੱਡੀ ਨੈਸ਼ਨਲ ਸਟਾਈਲ ਅੰਡਰ-14 (ਲੜਕੇ) ਸੇਂਟ ਸੋਲਜ਼ਰ ਸਕੂਲ ਫੇਜ-7 ਮੁਹਾਲੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਪੁਰ ਨੂੰ ਅਤੇ ਧਰਮਗੜ੍ਹ ਨੇ ਸਰਕਾਰੀ ਮਾਡਲ ਸਕੂਲ ਫੇਜ਼-7 ਮੁਹਾਲੀ ਨੂੰ ਹਰਾਇਆ। ਖੋ-ਖੋ ਅੰਡਰ-14 (ਲੜਕੀਆਂ) ਸਰਕਾਰੀ ਹਾਈ ਸਕੂਲ ਰਾਣੀਮਾਜਰਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੀਗੇਮਾਜਰਾ ਨੇ ਦੂਜਾ ਅਤੇ ਹੋਲੀ ਮੈਰੀ ਸਕੂਲ ਬਨੂੰੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਵਿੱਚ ਅੰਡਰ-17 (ਲੜਕੀਆਂ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੀਗੇਮਾਜਰਾ ਨੇ ਪਹਿਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੇਜ਼ ਤਿੰਨ ਮੁਹਾਲੀ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੌੜਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਅੰਡਰ-14 (ਲੜਕੀਆਂ) ਮਨੌਲੀ ਨੇ ਪਹਿਲਾ, ਆਦਰਸ਼ ਸਕੂਲ ਕਾਲੇਵਾਲ ਨੇ ਦੂਜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੂ ਮਾਜਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਅੰਡਰ-21 ਲੜਕੀਆਂ ਵਿੱਚ ਮਨੌਲੀ ਸਕੂਲ ਨੇ ਪਹਿਲਾ, ਕੰਨਿਆ ਸਕੂਲ ਕੁਰਾਲੀ ਨੇ ਦੂਜਾ ਅਤੇ ਡੇਰਾਬਸੀ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ।