Assembly Elections 2026 : ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ (21 ਅਪ੍ਰੈਲ, 2026) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ, ਜਿਸ ਨਾਲ ਰਾਜਨੀਤਿਕ ਹਲਕਿਆਂ ਵਿੱਚ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ। ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ “ਅੱਤਵਾਦੀ” ਕਰਾਰ ਦੇ ਦਿੱਤਾ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਖੜਗੇ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ। ਭਾਜਪਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹੁਣ ਤੱਕ 175 ਵਾਰ ਪ੍ਰਧਾਨ ਮੰਤਰੀ ਨੂੰ ਗਾਲ੍ਹਾਂ ਕੱਢ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਖੜਗੇ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
ਖੜਗੇ ਦਾ ਚੇਨਈ ਵਿੱਚ ਵਿਵਾਦਤ ਬਿਆਨ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਏਆਈਏਡੀਐਮਕੇ ਦੇ ਗੱਠਜੋੜ ਦੀ ਆਲੋਚਨਾ ਕਰਦੇ ਹੋਏ ਇਹ ਵਿਵਾਦਤ ਬਿਆਨ ਦਿੱਤਾ। ਹਾਲਾਂਕਿ, ਵਿਵਾਦ ਵਧਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਬਿਆਨ ਨੂੰ ਲੈ ਕੇ ਸਫ਼ਾਈ ਦਿੱਤੀ। ਉਨ੍ਹਾਂ ਕਿਹਾ, “ਇਹ AIADMK ਦੇ ਲੋਕ ,ਜੋ ਖੁਦ ਅੰਨਾਦੁਰਾਈ ਦੀ ਤਸਵੀਰ ਲਗਾਉਂਦੇ ਹਨ, ਉਹ ਮੋਦੀ ਸਾਥ ਕਿਵੇਂ ਜਾ ਸਕਦੇ ਹਨ? ਉਹ ਇੱਕ ਅੱਤਵਾਦੀ ਹੈ। ਉਨ੍ਹਾਂ ਦੀ ਪਾਰਟੀ ਸਮਾਨਤਾ ਅਤੇ ਨਿਆਂ ਵਿੱਚ ਵਿਸ਼ਵਾਸ ਨਹੀਂ ਰੱਖਦੀ। ਇਹ ਲੋਕ ਉਨ੍ਹਾਂ ਨਾਲ ਜੁੜਨ ਦਾ ਮਤਲਬ ਹੈ ਕਿ ਉਹ ਲੋਕਤੰਤਰ ਨੂੰ ਕਮਜ਼ੋਰ ਕਰ ਰਹੇ ਹਨ।”
ਉਨ੍ਹਾਂ ਅੱਗੇ ਕਿਹਾ, “ਤੁਹਾਨੂੰ ਅਜਿਹੇ ਨੇਤਾਵਾਂ ਦੀ ਲੋੜ ਹੈ ,ਜੋ ਭਾਜਪਾ ਅੱਗੇ ਝੁਕਦੇ ਨਹੀਂ ਅਤੇ ਡੱਟ ਕੇ ਮੁਕਾਬਲਾ ਕਰਨ ਅਤੇ ਉਹ ਐਮਕੇ ਸਟਾਲਿਨ ਹਨ। ਅੱਜ ਏਆਈਏਡੀਐਮਕੇ ਆਪਣੀ ਪਛਾਣ ਗੁਆ ਚੁੱਕੀ ਹੈ। ਇਹ ਭਾਜਪਾ ਦਾ ਇੱਕ ਮੂਕ ਗੁਲਾਮ ਸਹਿਯੋਗੀ ਬਣ ਗਿਆ ਹੈ। ਇਹ ਤਾਮਿਲਨਾਡੂ ਦੇ ਹਿੱਤਾਂ ਦੀ ਰੱਖਿਆ ਨਹੀਂ ਕਰ ਸਕਦਾ ਕਿਉਂਕਿ ਇਹ ਪ੍ਰਧਾਨ ਮੰਤਰੀ ਮੋਦੀ ਦਾ ਗੁਲਾਮ ਬਣ ਗਿਆ ਹੈ।”
ਖੜਗੇ ਨੇ ਵਿਵਾਦਪੂਰਨ ਬਿਆਨ ‘ਤੇ ਦਿੱਤੀ ਸਫ਼ਾਈ
ਪੀਐਮ ਮੋਦੀ ‘ਤੇ ਆਪਣੀਆਂ ਟਿੱਪਣੀ ‘ਤੇ ਸਫ਼ਾਈ ਦਿੰਦੇ ਹੋਏ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ, “ਉਹ (ਪੀਐਮ ਮੋਦੀ) ਲੋਕਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਡਰਾ ਰਹੇ ਹਨ। ਮੈਂ ਕਦੇ ਨਹੀਂ ਕਿਹਾ ਕਿ ਉਹ ਇੱਕ ਅੱਤਵਾਦੀ ਹੈ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੋਦੀ ਹਮੇਸ਼ਾ ਧਮਕੀ ਦਿੰਦੇ ਹਨ।” ਈਡੀ, ਆਈਟੀ ਅਤੇ ਸੀਬੀਆਈ ਵਰਗੇ ਅਦਾਰੇ ਉਨ੍ਹਾਂ ਦੇ ਹੱਥਾਂ ਵਿੱਚ ਹਨ। ਉਹ ਹੱਦਬੰਦੀ ਨੂੰ ਵੀ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੇ ਹਨ।’
ਇਸ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਪ੍ਰਧਾਨ ਮੰਤਰੀ ਨੂੰ ਅੱਤਵਾਦੀ ਕਹਿਣ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਐਕਸ ਪਲੇਟਫਾਰਮ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ, “ਅਫਜ਼ਲ, ਯਾਕੂਬ ਅਤੇ ਨਕਸਲੀ ਸਾਰੇ ਬੇਕਸੂਰ ਹਨ, ਪਰ ਕਾਂਗਰਸ ਲਈ ਚਾਹ ਵੇਚਣ ਵਾਲਾ ਓਬੀਸੀ ਪ੍ਰਧਾਨ ਮੰਤਰੀ ਇੱਕ ਅੱਤਵਾਦੀ ਹੈ, ਆਰਐਸਐਸ ਇੱਕ ਜ਼ਹਿਰੀਲਾ ਸੱਪ ਹੈ, ਅਤੇ ਸਨਾਤਨ ਇੱਕ ਬਿਮਾਰੀ ਹੈ। ਇਹ ਕਾਂਗਰਸ ਦੀ ਸੰਵਿਧਾਨ ਵਿਰੋਧੀ ਨਫ਼ਰਤ ਦੀ ਦੁਕਾਨ ਹੈ। ਉਹ ਜੇਹਾਦ ਨੂੰ ਕਲੀਨ ਚਿੱਟ ਦੇ ਰਹੇ ਹਨ ਅਤੇ ਲੋਕਾਂ ਦੁਆਰਾ ਚੁਣੇ ਗਏ ਪ੍ਰਧਾਨ ਮੰਤਰੀ ਦਾ ਅਪਮਾਨ ਕਰ ਰਹੇ ਹਨ। ਹੁਣ ਤੱਕ ਪ੍ਰਧਾਨ ਮੰਤਰੀ ਨੂੰ 175 ਵਾਰ ਗਾਲਾਂ ਦਿੱਤੀਆਂ ਜਾ ਚੁੱਕੀਆਂ ਹਨ।”
ਹੋਰ ਪੜ੍ਹੋ