ਚੈਕਿੰਗ ਦੌਰਾਨ ਤਿੰਨ ਸਕੂਲ ਬੱਸਾਂ ਜ਼ਬਤ

Must read


ਪੱਤਰ ਪ੍ਰੇਰਕ

ਤਰਨ ਤਾਰਨ, 28 ਜਨਵਰੀ

ਇੱਥੇ ਸੇਂਟ ਫਰਾਂਸਿਸ ਸਕੂਲ ਦੀਆਂ ਬੱਸਾਂ ਅਤੇ ਉਨ੍ਹਾਂ ਦੇ ਡਰਾਈਵਰਾਂ ਵੱਲੋਂ ‘ਸੁਰੱਖਿਅਤ ਸਕੂਲ ਵਾਹਨ ਸਕੀਮ’ ਦੇ ਨਿਯਮਾਂ ਦੀ ਪਾਲਣਾ ਵਿੱਚ ਕੀਤੀਆਂ ਜਾ ਰਹੀਆਂ ਕੁਤਾਹੀਆਂ ਖਿਲਾਫ਼ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਅੱਜ 23 ਬੱਸਾਂ ਦੇ ਡਰਾਈਵਰਾਂ ਦੇ ਚਲਾਨ ਕੱਟੇ ਅਤੇ ਤਿੰਨ ਬੱਸਾਂ ਨੂੰ ਜ਼ਬਤ ਕੀਤਾ। ਸਕੂਲ ਦੇ ਇਨ੍ਹਾਂ ਵਾਹਨਾਂ ਦੀ ਚੈਕਿੰਗ ਕਰਨ ਲਈ ਆਈ ਟੀਮ ਦੀ ਅਗਵਾਈ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਾਜੇਸ਼ ਕੁਮਾਰ ਨੇ ਕੀਤੀ ਅਤੇ ਟੀਮ ਵਿੱਚ ਜ਼ਿਲ੍ਹਾ ਟਰੈਫਿਕ ਪੁਲੀਸ ਦੀ ਅਗਵਾਈ ਜ਼ਿਲ੍ਹਾ ਇੰਚਾਰਜ ਸਬ ਇੰਸਪੈਕਟਰ ਰਾਣੀ ਕੌਰ ਨੇ ਕੀਤੀ| ਬਾਲ ਸੁਰੱਖਿਆ ਅਧਿਕਾਰੀ ਰਜੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਬੱਸਾਂ ਉੱਤੇ ਸਕੂਲਾਂ ਦੇ ਨਾਂ ਨਾ ਲਿਖਣ ਸਮੇਤ ਹੋਰ ਕਈ ਕੁਤਾਹੀਆਂ ਦੇਖਣ ਨੂੰ ਮਿਲੀਆਂ ਹਨ ਅਤੇ ਕਈ ਕੰਡਮ ਬੱਸਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਸੀ| ਅਧਿਕਾਰੀ ਰਜੇਸ਼ ਕੁਮਾਰ ਨੇ ਕਿਹਾ ਕਿ ਉਹ ਖੁਦ ਬੱਚਿਆਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹਨ ਜਿਸ ’ਤੇ ਉਹ ਪਹਿਰਾ ਦੇ ਰਹੇ ਹਨ|



News Source link

- Advertisement -

More articles

- Advertisement -

Latest article