Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਨੇ UK ਤੋਂ ਸ਼ੇਅਰ ਕੀਤਾ ਨਵਾਂ ਵੀਡੀਓ, ਬੋਲੇ- 'Wish To Die', ਲੋਕਾਂ ਨੇ ਕੀਤੇ ਅਜਿਹੇ ਕਮੈਂਟ…

Must read


Kulhad Pizza Couple: ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਵਿਵਾਦਾਂ ਦੇ ਵਿਚਕਾਰ ਇੰਗਲੈਂਡ ਪਹੁੰਚ ਲਗਾਤਾਰ ਵੀਡੀਓ ਸ਼ੇਅਰ ਕਰ ਰਿਹਾ ਹੈ। ਇਸ ਵਿਚਾਲੇ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਇਹ ਪੀਜ਼ਾ ਕਪਲ ਯੂਕੇ ਪਹੁੰਚਣ ਤੋਂ ਬਾਅਦ ਵੀ ਸੁਰਖੀਆਂ ਵਿੱਚ ਹੈ। ਇਸਦਾ ਮਤਲਬ ਹੈ ਕਿ ਜੋੜਾ ਹੁਣ ਗਾਇਕੀ ਵਿੱਚ ਵੀ ਉਤਰਿਆ ਹੈ, ਜਿਸਦੀ ਇੱਕ ਝਲਕ ਉਨ੍ਹਾਂ ਨੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾ ‘ਤੇ ਸਾਂਝੀ ਕੀਤੀ ਸੀ। ਉਨ੍ਹਾਂ ਆਪਣਾ ਗੀਤ ‘ਵਿਸ਼ ਟੂ ਡਾਈ’ ਰਿਲੀਜ਼ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਹਿਜ ਅਰੋੜਾ ਦੇ ਇਸ ਗੀਤ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।

ਨਵੇਂ ਗੀਤ ਤੇ ਲੋਕਾਂ ਨੇ ਦਿੱਤੀ ਪ੍ਰਤੀਕਿਰਿਆ

ਸਹਿਜ਼ ਅਰੋੜਾ ਵੱਲੋਂ ਰਿਲੀਜ਼ ਕੀਤੇ ਗਏ ਗੀਤ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਪਾਜੀ ਪੋਸੀਟਿਵ ਰਹੋ, ਕੁੱਤਿਆਂ ਦਾ ਕੰਮ ਤਾ ਤੁਸੀਂ ਚੰਗੀ ਤਰਾਂ ਜਾਣਦੇ ਹੀ ਹੋ…🔥🔥 ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਪੁਰਾਣੀਆਂ ਗੱਲਾਂ ਭੁੱਲੋ ਨਵੀਂ ਸ਼ੁਰੂਆਤ ਕਰੋ ਜੀ ਵਾਹਿਗੂਰੂ ਭਲੀ ਕਰੇ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਪਲ ਖਿਲਾਫ ਲਿਖਦੇ ਹੋਏ ਕਿਹਾ ਹੁਣ ਆ ਕਿ ਬਨੌਣ ਦੀ ਤਿਆਰੀ ਕਰ ਰਿਹਾ। ਜਿਸ ਤੋਂ ਕਈ ਲੋਕ ਉਨ੍ਹਾਂ ਦੇ ਖਿਲਾਫ ਅਤੇ ਸਮਰਥਨ ਵਿੱਚ ਬੋਲਦੇ ਹੋਏ ਨਜ਼ਰ ਆਏ।




 

ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਦੇ ਇੰਗਲੈਂਡ ਸ਼ਿਫਟ ਹੋਣ ਬਾਰੇ ਕਾਫ਼ੀ ਚਰਚਾ ਹੋ ਰਹੀ ਹੈ। ਇਸ ਜੋੜੇ ਨੇ ਆਪਣੇ ਬੱਚੇ ਨਾਲ ਵਿਦੇਸ਼ ਜਾਣ ਵੇਲੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਵੀਡੀਓ ਸਾਂਝੇ ਕੀਤੇ। ਇਸ ਗੱਲ ਦੀ ਪੁਸ਼ਟੀ ਸਹਿਜ ਅਰੋੜਾ ਨੇ ਖੁਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਕੇ ਕੀਤੀ। ਇਸ ਤੋਂ ਪਹਿਲਾਂ, ਉਸਨੇ ਹਵਾਈ ਅੱਡੇ ‘ਤੇ ਆਪਣੇ ਪਹੁੰਚਣ ਦਾ ਇੱਕ ਵੀਡੀਓ ਪੋਸਟ ਕੀਤਾ ਸੀ। ਇਹ ਪੀਜ਼ਾ ਜੋੜਾ ਵਿਦੇਸ਼ ਜਾਣ ਤੋਂ ਬਾਅਦ ਵੀ ਸੁਰਖੀਆਂ ਵਿੱਚ ਹੈ।

 





News Source link

- Advertisement -

More articles

- Advertisement -

Latest article