ਜ਼ਿਲ੍ਹਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਬਣੇ ਜੱਜੀ

Must read


ਨਿੱਜੀ ਪੱਤਰ ਪ੍ਰੇਰਕ

ਫ਼ਤਹਿਗੜ੍ਹ ਸਾਹਿਬ, 28 ਜਨਵਰੀ

ਇੱਥੇ ਜ਼ਿਲ੍ਹਾ ਪੱਤਰਕਾਰ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਵਿੱਚ ਰਣਬੀਰ ਕੁਮਾਰ ਜੱਜੀ ਸੱਤਵੀਂ ਵਾਰ ਪ੍ਰਧਾਨ, ਬਿਕਰਮਜੀਤ ਸਹੋਤਾ ਨੂੰ ਜਨਰਲ ਸਕੱਤਰ ਅਤੇ ਬਹਾਦਰ ਸਿੰਘ ਟਿਵਾਣਾ ਨੂੰ ਇਲੈਕਟ੍ਰੌਨਿਕ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਇਸ ਸਬੰਧੀ ਗੁਰਪ੍ਰੀਤ ਸਿੰਘ ਮਹਿਕ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਅਤੇ ਜਗਜੀਤ ਸਿੰਘ ਜਟਾਣਾ ਨੇ ਦੱਸਿਆ ਕਿ ਰਾਮ ਸ਼ਰਨ ਸੂਦ, ਜੀਐਸ ਰੁਪਾਲ, ਗੁਰਪ੍ਰੀਤ ਸਿੰਘ ਮਹਿਕ, ਅਸ਼ੋਕ ਝਾਂਜੀ, ਸਵਰਨ ਸਿੰਘ ਨਿਰਦੋਸ਼ੀ, ਸ਼ਾਸਤਰੀ ਗੁਰੂ ਦੱਤ ਸ਼ਰਮਾ ਨੂੰ ਸਰਪ੍ਰਸਤ ਚੁਣਿਆ ਗਿਆ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਨੂੰ ਬਲਾਕ ਫ਼ਤਹਿਗੜ੍ਹ ਸਾਹਿਬ, ਕਪਿਲ ਬਿੱਟੂ ਨੂੰ ਚਨਾਰਥਲ, ਰਾਜ ਕਮਲ ਸ਼ਰਮਾ ਨੂੰ ਬਸੀ ਪਠਾਣਾ, ਰੁਪਿੰਦਰ ਸ਼ਰਮਾ ਰੂਪੀ ਨੂੰ ਸਰਹਿੰਦ, ਸੰਜੀਵ ਸ਼ਰਮਾ ਨੂੰ ਖਮਾਣੋਂ, ਰਜਨੀਸ਼ ਡੱਲਾ ਨੂੰ ਅਮਲੋਹ, ਇੰਦਰਜੀਤ ਸਿੰਘ ਮੱਗੋ ਨੂੰ ਮੰਡੀ ਗੋਬਿੰਦਗੜ੍ਹ, ਲਖਬੀਰ ਸਿੰਘ ਲੱਕੀ ਨੂੰ ਖੇੜਾ ਤੇ ਗੁਰਸ਼ਰਨ ਸਿੰਘ ਰੁਪਾਲ ਨੂੰ ਪ੍ਰੈੱਸ ਕਲੱਬ ਬਸੀ ਪਠਾਣਾ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਪਾਰਸ ਗੌਤਮ ਨੂੰ ਇਲੈਕਟ੍ਰੌਨਿਕ ਵਿੰਗ ਬਸੀ ਪਠਾਣਾ, ਸੰਦੀਪ ਕੁਮਾਰ ਨੂੰ ਖਮਾਣੋਂ, ਰਣਧੀਰ ਸਿੰਘ ਬਾਗੜੀਆਂ ਨੂੰ ਮੰਡੀ ਗੋਬਿੰਦਗੜ੍ਹ ਦਾ ਪ੍ਰਧਾਨ ਚੁਣਿਆ ਗਿਆ।



News Source link

- Advertisement -

More articles

- Advertisement -

Latest article