33.9 C
Patiāla
Saturday, June 6, 2026

ਗਾਜ਼ਾ: ਹਵਾਈ ਹਮਲੇ ’ਚ ਮਰਨ ਵਾਲਿਆਂ ਦੀ ਗਿਣਤੀ 106 ਹੋਈ

Must read


ਕਾਹਿਰਾ/ਤਲ ਅਵੀਵ, 25 ਦਸੰਬਰ

ਫਲਸਤੀਨ ਦੇ ਮੈਡੀਕਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਂਦਰੀ ਗਾਜ਼ਾ ਵਿਚ ਇਜ਼ਰਾਇਲੀ ਹਵਾਈ ਹਮਲੇ ਨਾਲ ਮਰਨ ਵਾਲਿਆਂ ਦੀ ਗਿਣਤੀ 106 ਹੋ ਗਈ ਹੈ। ਇਹ ਹਮਲਾ ਐਤਵਾਰ ਰਾਤ ਇਜ਼ਰਾਈਲ ਨੇ ਇਕ ਸ਼ਰਨਾਰਥੀ ਕੈਂਪ ਉਤੇ ਕੀਤਾ ਹੈ। ਇਸ ਤੋਂ ਪਹਿਲਾਂ ਹਸਪਤਾਲ ਨੇ ਕਿਹਾ ਸੀ ਕਿ 68 ਲੋਕ ਮਾਰੇ ਗਏ ਹਨ। ਅੱਜ ਬਚਾਅ ਕਰਮੀਆਂ ਨੂੰ ਤਿੰਨ ਦਰਜਨ ਹੋਰ ਦੇਹਾਂ ਮਿਲੀਆਂ ਹਨ ਜਿਨ੍ਹਾਂ ਨੂੰ ਅਲ-ਅਕਸਾ ਹਸਪਤਾਲ ਲਿਜਾਇਆ ਗਿਆ। ਇਸੇ ਦੌਰਾਨ ਇਜ਼ਰਾਇਲੀ ਜਲ ਸੈਨਾ ਨੇ ਗਾਜ਼ਾ ਪੱਟੀ ਵਿਚ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਉਨ੍ਹਾਂ ਕਈ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਹੈ ਜਿੱਥੇ ਹਮਾਸ ਦੇ ਅਤਿਵਾਦੀ ਲੁਕੇ ਹੋਏ ਹਨ। ਇਸੇ ਦੌਰਾਨ ਖਾਨ ਯੂਨਿਸ ਵਿਚ ਹਵਾਈ ਹਮਲੇ ’ਚ ਇਕ ਹਮਾਸ ਕਮਾਂਡਰ ਮਾਰਿਆ ਗਿਆ ਹੈ। ਇਕ ਵੱਖਰੇ ਹਮਲੇ ਵਿਚ ਹਮਾਸ ਦੇ ਕਈ ਅਤਿਵਾਦੀ ਮਾਰੇ ਗਏ ਹਨ। -ਏਜੰਸੀ



News Source link

- Advertisement -

More articles

- Advertisement -

Latest article