ਮਸ਼ਹੂਰ ਸਿੰਗਰ-ਰੈਪਰ ਯੋ ਯੋ ਹਨੀ ਸਿੰਘ ਹੁਣ ਨਵੇਂ ਵਿਵਾਦ ਵਿੱਚ ਫਸ ਗਏ ਹਨ। 2 ਦਿਨ ਪਹਿਲਾਂ ਦਿੱਲੀ ਕੰਸਰਟ ਵਿੱਚ ਸਟੇਜ ‘ਤੇ ਉਨ੍ਹਾਂ ਨੇ ਠੰਢ ਦੇ ਬਹਾਨ ਬਣਾਕੇ ਖੁੱਲ੍ਹ ਕੇ ਅਸ਼ਲੀਲ ਗੱਲਾਂ ਕਰਨੀ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਫੈਨਜ਼ ਉਹਨਾਂ ਦਾ ਵੀਡੀਓ ਬਣਾਉਂਦੇ ਰਹੇ ਅਤੇ ਉਹ ਨੌਜਵਾਨਾਂ ਨੂੰ ਅਸ਼ਲੀਲਤਾ ਵੱਲ ਉਕਸਾਉਂਦੇ ਰਹੇ।
ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਸੁਣਾਈਆਂ ਖਰੀਆਂ-ਖਰੀਆਂ
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਸਿੰਗਰ ਜਸਬੀਰ ਜੱਸੀ ਭੜਕ ਉਠੇ। ਉਨ੍ਹਾਂ ਨੇ ਵੀਡੀਓ ਜਾਰੀ ਕਰਦਿਆਂ ਕਿਹਾ- ਯੋ ਯੋ ਹਨੀ ਸਿੰਘ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੈਂ ਇਸ ਬਾਰੇ ਨਹੀਂ ਕਹਿਣਾ ਚਾਹੁੰਦਾ ਸੀ ਪਰ ਇਸ ਨੇ ਸਾਰੀਆਂ ਸੀਮਾਵਾਂ ਲੰਘ ਦਿੱਤੀਆਂ, ਇਸ ਲਈ ਕਹਿਣਾ ਪਿਆ। ਇਹ ਫਿਰ ਤੋਂ ਸ਼ੁਰੂ ਹੋ ਗਿਆ ਹੈ ਅਤੇ ਹੁਣ ਇਹ ਰੁਕਣ ਵਾਲਾ ਨਹੀਂ।
ਹਨੀ ਸਿੰਘ ਦੇ ਮਾਪਿਆਂ ਨੂੰ ਕੀਤੀ ਖਾਸ ਬੇਨਤੀ
ਜੱਸੀ ਨੇ ਕਿਹਾ ਕਿ ਮੇਰੀ ਹਨੀ ਸਿੰਘ ਦੇ ਮਾਤਾ-ਪਿਤਾ ਅਤੇ ਭੈਣ ਨੂੰ ਅਪੀਲ ਹੈ ਕਿ ਤੁਹਾਡੇ ਕਹਿਣ ਨਾਲ ਇਹ ਰੁਕ ਸਕਦਾ ਹੈ ਨਹੀਂ ਤਾਂ ਇਹ ਅੱਗੇ ਵਧਦਾ ਜਾਵੇਗਾ ਅਤੇ ਇਸ ਤੋਂ ਇੱਕ ਗਲਤ ਸੁਨੇਹਾ ਜਾਵੇਗਾ। ਹਾਲਾਂਕਿ ਵਿਵਾਦ ਵਧਣ ‘ਤੇ ਹਨੀ ਸਿੰਘ ਨੇ ਮੁਆਫੀ ਵੀ ਮੰਗ ਲਈ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਅਤੇ ਵੀਡੀਓ ਬਣਾ ਕੇ ਲੋਕਾਂ ਤੋਂ ਮੁਆਫੀ ਮੰਗ ਲਈ ਹੈ।
ਹਨੀ ਸਿੰਘ ਇਸ ਤੋਂ ਪਹਿਲਾਂ ਵੀ ਆਪਣੇ ਗਾਣਿਆਂ ਵਿੱਚ ਅਸ਼ਲੀਲ ਡਾਂਸ ਅਤੇ ਸ਼ਬਦਾਂ ਕਾਰਨ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਹਾਲਾਂਕਿ 2014 ਤੋਂ 2018 ਤੱਕ ਉਹ ਮਿਊਜ਼ਿਕ ਇੰਡਸਟਰੀ ਤੋਂ ਗਾਇਬ ਰਹੇ। ਬਾਅਦ ਵਿੱਚ ਉਨ੍ਹਾਂ ਨੇ ਇਸਦੀ ਵਜ੍ਹਾ ਡਿਪ੍ਰੈਸ਼ਨ, ਐਂਜਾਇਟੀ ਅਤੇ ਮਾਨਸਿਕ ਪਰੇਸ਼ਾਨੀਆਂ ਦੱਸੀ।
ਕੁਝ ਦਿਨ ਪਹਿਲਾਂ ਹੀ ਹਨੀ ਸਿੰਘ ਦੇ ਇੱਕ ਪੁਰਾਣੇ ਗਾਣੇ ਨੂੰ ਲੈ ਕੇ ਜਲੰਧਰ ਦੇ ਭਾਜਪਾ ਨੇਤਾ ਨੇ DGP ਨੂੰ ਸ਼ਿਕਾਇਤ ਭੇਜੀ ਸੀ, ਜਿਸ ਵਿੱਚ ਉਨ੍ਹਾਂ ਨੇ ਹਨੀ ਸਿੰਘ ਦੇ ਗਾਣੇ ਵਿੱਚ ਅਸ਼ਲੀਲ ਡਾਂਸ ਅਤੇ ਬਿਕਨੀ ਗਰਲਜ਼ ਬਾਰੇ ਕੜਾ ਇਤਰਾਜ਼ ਜਤਾਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ