ਹਿਮਾਚਲ ਜਾਣ ਵਾਲੇ ਸੈਲਾਨੀਆਂ ਲਈ ਵੱਡੀ ਖ਼ਬਰ! 12 ਵਜੇ ਤੋਂ ਬਾਅਦ ਸਾਚ ਪਾਸ ‘ਚ ਨਹੀਂ ਹੋਵੇਗੀ ਐਂਟਰੀ; ਜਾਣੋ ਕਿਉਂ ਲ

Must read


Himachal News: ਹਿਮਾਚਲ ਪ੍ਰਦੇਸ਼ ਦੀ ਮਸ਼ਹੂਰ ਟੂਰਿਸਟ ਪਲੇਸ ਸਾਚ ਪਾਸ (ਸੱਚੇ ਜੋਤ) ਜਾਣ ਵਾਲੇ ਸੈਲਾਨੀਆਂ ਲਈ ਪ੍ਰਸ਼ਾਸਨ ਨੇ ਸਮਾਂ ਸੀਮਾ ਨਿਰਧਾਰਤ ਕੀਤੀ ਹੈ। ਹੁਣ ਦੁਪਹਿਰ 12 ਵਜੇ ਤੋਂ ਬਾਅਦ ਬੈਰਾਗੜ੍ਹ ਚੈੱਕ ਪੋਸਟ ਤੋਂ ਸਾਚ ਪਾਸ ਵੱਲ ਕਿਸੇ ਵੀ ਟੂਰਿਸਟ ਵਹੀਕਲ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਫੈਸਲਾ ਸੈਲਾਨੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲਿਆ ਗਿਆ ਹੈ।

ਪ੍ਰਸ਼ਾਸਨ ਦਾ ਇਹ ਕਦਮ ਪਿਛਲੇ ਹਫ਼ਤੇ ਹੋਏ ਦਰਦਨਾਕ ਸੜਕ ਹਾਦਸੇ ਤੋਂ ਬਾਅਦ ਚੁੱਕਿਆ ਗਿਆ ਹੈ। ਸਾਚ ਪਾਸ ਜਾਣ ਵੇਲੇ ਬੰਗਲੁਰੂ ਦੇ ਸੈਲਾਨੀਆਂ ਦੀ ਕਾਰ ਕਾਲਾਬਨ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਸਣੇ ਅੱਠ ਸੈਲਾਨੀਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਿਸ ਨੇ ਸਾਚ ਪਾਸ ਰੂਟ ‘ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਸਾਚ ਪਾਸ ਸਮੁੰਦਰ ਤਲ ਤੋਂ ਲਗਭਗ 14,000 ਫੁੱਟ ਦੀ ਉਚਾਈ ‘ਤੇ ਸਥਿਤ ਹੈ। ਅਸਮਾਨ ਵਿੱਚ ਬੱਦਲਵਾਈ ਹੁੰਦਿਆਂ ਹੀ ਬਰਫ਼ਬਾਰੀ ਸ਼ੁਰੂ ਹੋ ਜਾਂਦੀ ਹੈ ਅਤੇ ਮੌਸਮ ਤੇਜ਼ੀ ਨਾਲ ਬਦਲ ਜਾਂਦਾ ਹੈ। ਦੁਪਹਿਰ ਵੇਲੇ ਸੰਘਣੀ ਧੁੰਦ, ਤੇਜ਼ ਹਵਾਵਾਂ ਅਤੇ ਤਾਪਮਾਨ ਵਿੱਚ ਅਚਾਨਕ ਗਿਰਾਵਟ ਆ ਜਾਂਦੀ ਹੈ, ਜਿਸ ਕਰਕੇ ਨਾਲ ਗੱਡੀ ਚਲਾਉਣਾ ਖ਼ਤਰਨਾਕ ਹੋ ਜਾਂਦਾ ਹੈ। ਹਾਦਸਿਆਂ ਦਾ ਖ਼ਤਰਾ ਖਾਸ ਤੌਰ ‘ਤੇ ਸ਼ਾਮ ਅਤੇ ਰਾਤ ਦੇ ਸਮੇਂ ਜ਼ਿਆਦਾ ਹੁੰਦਾ ਹੈ।

ਬਰਫ਼ ਦੇਖਣ ਲਈ ਸਾਚ ਪਾਸ ਜਾਂਦੇ ਟੂਰਿਸਟ

ਇਨ੍ਹੀਂ ਦਿਨੀਂ, ਸੈਲਾਨੀ ਸਾਚ ਪਾਸ ‘ਤੇ ਬਰਫ਼ ਦੇਖਣ ਅਤੇ ਕੁਦਰਤੀ ਸੁੰਦਰਤਾ ਦਾ ਆਨੰਦ ਲੈਣ ਲਈ ਆ ਰਹੇ ਹਨ। ਵਧਦੀ ਸੈਰ-ਸਪਾਟਾ ਗਤੀਵਿਧੀਆਂ ਦੇ ਵਿਚਕਾਰ, ਪ੍ਰਸ਼ਾਸਨ ਨੇ ਸੁਰੱਖਿਆ ਨੂੰ ਤਰਜੀਹ ਦਿੰਦਿਆਂ ਹੋਇਆਂ ਆਹ ਫੈਸਲਾ ਲਿਆ ਹੈ।

ਪ੍ਰਸ਼ਾਸਨ ਨੇ ਸਲਾਹ ਦੀ ਪਾਲਣਾ ਕਰਨ ਦੀ ਕੀਤੀ ਅਪੀਲ 

ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਸਵੇਰੇ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮੌਸਮ ਦਾ ਅਪਡੇਟ ਦੇਖਣ ਦੀ ਸਲਾਹ ਦਿੱਤੀ ਹੈ ਤਾਂ ਕਿ ਮੌਸਮ ਦੀ ਜਾਣਕਾਰੀ ਲੈਕੇ ਹੀ ਅੱਗੇ ਜਾਣ। ਇਸ ਨਾਲ ਉਨ੍ਹਾਂ ਨੂੰ ਕਿਸੇ ਵੀ ਖਤਰੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ। 

ਨੋਟ  : –  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।



News Source link

- Advertisement -

More articles

- Advertisement -

Latest article