Sunita Ahuja on Govinda Affair: ਗੋਵਿੰਦਾ ਦੇ ਅਫੇਅਰ ਨੂੰ ਲੈ ਸੁਨੀਤਾ ਆਹੂਜਾ ਨੇ ਪਹਿਲੀ ਵਾਰ ਖੁੱਲ੍ਹ ਕੇ ਕੀਤੀ ਗੱਲ, ਪਰੇਸ਼ਾਨ ਪਤਨੀ ਬੋਲੀ- 'ਉਸ ਕੁੜੀ ਨੂੰ…'

Must read


Sunita Ahuja on Govinda Affair: ਬਾਲੀਵੁੱਡ ਦੇ ਦਿੱਗਜ ਅਦਾਕਾਰ ਗੋਵਿੰਦਾ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ। ਇੱਕ ਵਾਰ ਤੋਂ ਫਿਰ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਕਲੇਸ਼ ਨੂੰ ਲੈ ਚਰਚਾ ਛਿੜ ਗਈ ਹੈ। ਦੱਸ ਦੇਈਏ ਕਿ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਸਾਲ 2025 ਇਸ ਜੋੜੇ ਲਈ ਵਿਵਾਦਾਂ ਅਤੇ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ ਹੈ। ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਸੁਨੀਤਾ ਨੇ ਗੋਵਿੰਦਾ ਦੀ ਨਿੱਜੀ ਜ਼ਿੰਦਗੀ ਅਤੇ ਉਨ੍ਹਾਂ ਦੇ ਕਥਿਤ ਅਫੇਅਰ ਬਾਰੇ ਹੈਰਾਨੀਜਨਕ ਖੁਲਾਸਾ ਕੀਤਾ ਹੈ।

ਉਹ ਕੁੜੀ ਗੋਵਿੰਦਾ ਨਾਲ ਪਿਆਰ ਨਹੀਂ ਕਰਦੀ- ਸੁਨੀਤਾ ਆਹੂਜਾ

ਜਾਣਕਾਰੀ ਅਨੁਸਾਰ ਸੁਨੀਤਾ ਆਹੂਜਾ ਨੇ ਸਾਲ 2025 ਨੂੰ ਇੱਕ ‘ਬੁਰਾ ਸਾਲ’ ਦੱਸਿਆ ਹੈ, ਕਿਉਂਕਿ ਇਸ ਦੌਰਾਨ ਗੋਵਿੰਦਾ ਨੂੰ ਲੈ ਕੇ ਕਈ ਵਿਵਾਦ ਸਾਹਮਣੇ ਆਏ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਗੋਵਿੰਦਾ ਦੇ ਕਿਸੇ ਕੁੜੀ ਨਾਲ ਅਫੇਅਰ ਬਾਰੇ ਪਤਾ ਲੱਗਾ ਹੈ। ਸੁਨੀਤਾ ਨੇ ਦਾਅਵਾ ਕੀਤਾ ਕਿ ਉਹ ਕੁੜੀ ਕੋਈ ਅਦਾਕਾਰਾ ਨਹੀਂ ਹੈ, ਕਿਉਂਕਿ ਅਦਾਕਾਰਾਂ ਅਜਿਹੀਆਂ ‘ਗੰਦੀਆਂ ਹਰਕਤਾਂ’ ਨਹੀਂ ਕਰਦੀਆਂ। ਉਨ੍ਹਾਂ ਮੁਤਾਬਕ ਉਹ ਕੁੜੀ ਗੋਵਿੰਦਾ ਨਾਲ ਪਿਆਰ ਨਹੀਂ ਕਰਦੀ, ਬਲਕਿ ਉਸ ਨੂੰ ਸਿਰਫ਼ ਗੋਵਿੰਦਾ ਦਾ ਪੈਸਾ ਚਾਹੀਦਾ ਹੈ।
 
ਸੁਨੀਤਾ ਆਹੁਜਾ ਨੂੰ ਮਿਲਿਆ ਪ੍ਰਸ਼ੰਸਕਾਂ ਦਾ ਪਿਆਰ

ਇਹ ਸਾਲ ਭਲੇ ਹੀ ਸੁਨੀਤਾ ਆਹੂਜਾ ਦੀ ਨਿੱਜੀ ਜ਼ਿੰਦਗੀ ਵਿੱਚ ਤਣਾਅ ਰਿਹਾ, ਪਰ ਸੁਨੀਤਾ ਲਈ ਪੇਸ਼ੇਵਰ ਤੌਰ ‘ਤੇ ਇਹ ਸਾਲ ਚੰਗਾ ਰਿਹਾ ਹੈ। ਉਨ੍ਹਾਂ ਨੇ 2025 ਵਿੱਚ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਅਤੇ ਪਿਆਰ ਮਿਲ ਰਿਹਾ ਹੈ।

ਆਉਣ ਵਾਲੇ ਸਾਲ 2026 ਨੂੰ ਲੈ ਕੀ ਬੋਲੀ ਸੁਨੀਤਾ ਆਹੂਜਾ

ਇਸਦੇ ਨਾਲ ਹੀ ਸੁਨੀਤਾ ਨੇ ਆਉਣ ਵਾਲੇ ਸਾਲ 2026 ਲਈ ਕੁਝ ਖਾਸ ਇੱਛਾਵਾਂ ਪ੍ਰਗਟ ਕੀਤੀਆਂ ਹਨ: ਉਹ ਚਾਹੁੰਦੇ ਹਨ ਕਿ ਗੋਵਿੰਦਾ ਦੀ ਜ਼ਿੰਦਗੀ ਨਾਲ ਜੁੜੇ ਸਾਰੇ ਵਿਵਾਦ ਖ਼ਤਮ ਹੋ ਜਾਣ ਅਤੇ ਪਰਿਵਾਰ ਵਿੱਚ ਖੁਸ਼ਹਾਲੀ ਆਵੇ। ਉਨ੍ਹਾਂ ਉਮੀਦ ਜਤਾਈ ਕਿ ਗੋਵਿੰਦਾ ਨੂੰ ਜਲਦੀ ਅਹਿਸਾਸ ਹੋਵੇਗਾ ਕਿ ਜ਼ਿੰਦਗੀ ਵਿੱਚ ਸਿਰਫ਼ ਤਿੰਨ ਔਰਤਾਂ- ਮਾਂ, ਪਤਨੀ ਅਤੇ ਧੀ ਹੀ ਜ਼ਰੂਰੀ ਹਨ। ਸੁਨੀਤਾ ਚਾਹੁੰਦੀ ਹੈ ਕਿ ਗੋਵਿੰਦਾ ਆਪਣੀਆਂ ਅੱਖਾਂ ਤੋਂ ‘ਚਸ਼ਮਾ’ ਉਤਾਰ ਕੇ ਸਿਰਫ਼ ਆਪਣੇ ਕੰਮ ‘ਤੇ ਧਿਆਨ ਦੇਣ। ਇਸ ਤੋਂ ਇਲਾਵਾ ਉਹ 2026 ਵਿੱਚ ਮੁੰਬਈ ਵਿੱਚ ਆਪਣਾ ਘਰ, ਇੱਕ ਚੰਗੀ ਕਾਰ ਅਤੇ ਲਗਾਤਾਰ ਕੰਮ ਮਿਲਣ ਦੀ ਦੁਆ ਵੀ ਕਰ ਰਹੀ ਹੈ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article