ਸ਼ਰਮਨਾਕ ਕਰਤੂਤ! ਪਤੀ ਨੇ ਪਤਨੀ ਨੂੰ ਪੈਟਰੋਲ ਪਾ ਕੇ ਜਿਉਂਦਾ ਸਾੜਿਆ, ਕਹਾਣੀ ਸੁਣ ਕੇ ਖੜ੍ਹੇ ਹੋ ਜਾਣਗੇ ਰੌਂਗਟੇ

Must read


Telangana News: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਨੱਲਕੁੰਟਾ ਇਲਾਕੇ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸਨੇ ਪੂਰੇ ਸ਼ਹਿਰ ਵਿੱਚ ਹਲਚਲ ਮਚਾ ਦਿੱਤੀ ਹੈ। ਇੱਕ ਪਤੀ ਨੇ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜੋ ਕਿ ਸ਼ਰਮਸ਼ਾਰ ਕਰਨ ਵਾਲੀ ਕਰਤੂਤ ਹੈ। ਦੋਸ਼ੀ ਪਤੀ ਨੇ ਆਪਣੀ ਪਤਨੀ ‘ਤੇ ਪੈਟਰੋਲ ਪਾ ਕੇ ਉਸਨੂੰ ਅੱਗ ਲਗਾ ਦਿੱਤੀ।

ਇਸ ਘਟਨਾ ਦਾ ਸਭ ਤੋਂ ਭਿਆਨਕ ਪਹਿਲੂ ਇਹ ਹੈ ਕਿ ਇਹ ਘਟਨਾ ਘਰ ਦੇ ਅੰਦਰ ਉਨ੍ਹਾਂ ਦੇ ਮਾਸੂਮ ਬੱਚਿਆਂ ਦੇ ਸਾਹਮਣੇ ਵਾਪਰੀ। ਪੁਲਿਸ ਦੇ ਅਨੁਸਾਰ, ਦੋਸ਼ੀ ਦਾ ਨਾਮ ਵੈਂਕਟੇਸ਼ ਹੈ। ਉਸਨੂੰ ਲੰਬੇ ਸਮੇਂ ਤੋਂ ਆਪਣੀ ਪਤਨੀ ਤ੍ਰਿਵੇਣੀ ‘ਤੇ ਸ਼ੱਕ ਸੀ, ਅਤੇ ਉਹ ਅਕਸਰ ਇਸ ਮੁੱਦੇ ‘ਤੇ ਬਹਿਸ ਕਰਦੇ ਰਹਿੰਦੇ ਸਨ। ਹਾਲ ਹੀ ਵਿੱਚ, ਝਗੜਾ ਇਸ ਹੱਦ ਤੱਕ ਵਧ ਗਿਆ ਕਿ ਵੈਂਕਟੇਸ਼ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਤ੍ਰਿਵੇਣੀ ‘ਤੇ ਪੈਟਰੋਲ ਪਾ ਕੇ ਉਸਨੂੰ ਅੱਗ ਲਗਾ ਦਿੱਤੀ।

ਆਪਣੀ ਮਾਂ ਨੂੰ ਬਚਾਉਣ ਦੀ ਕੀਤੀ ਕੋਸ਼ਿਸ਼

ਤ੍ਰਿਵੇਣੀ ਅੱਗ ਦੀਆਂ ਲਪਟਾਂ ਵਿੱਚ ਝੁਲਸ ਰਹੀ ਸੀ, ਜਦੋਂ ਉਸਦੀ ਧੀ ਨੇ ਹਿੰਮਤ ਨਾਲ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਵੈਂਕਟੇਸ਼ ਨੇ ਕੋਈ ਰਹਿਮ ਨਹੀਂ ਕੀਤਾ ਅਤੇ ਉਸਨੂੰ ਅੱਗ ਦੀਆਂ ਲਪਟਾਂ ਵਿੱਚ ਧੱਕ ਦਿੱਤਾ। ਇਸ ਬੇਰਹਿਮੀ ਤੋਂ ਬਾਅਦ, ਵੈਂਕਟੇਸ਼ ਮੌਕੇ ਤੋਂ ਫਰਾਰ ਹੋ ਗਿਆ। ਤ੍ਰਿਵੇਣੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦੀ ਧੀ ਜਾਨ ਬਚਾ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਰਹੀ। ਹਾਦਸੇ ਵਿੱਚ ਧੀ ਨੂੰ ਸੱਟਾਂ ਲੱਗੀਆਂ, ਪਰ ਉਸਦੀ ਮਾਂ ਦੀ ਮੌਤ ਅਤੇ ਉਸ ਦੇ ਪਿਤਾ ਦੀ ਆਹ ਕਰਤੂਤ ਕਰਕੇ ਆਹ ਸਦਮੇ ਵਿੱਚ ਚਲੀ ਗਈ ਹੈ।

ਦੋਸ਼ੀ ਦੀ ਤਲਾਸ਼ ਵਿੱਚ ਛਾਪੇਮਾਰੀ

ਵੈਂਕਟੇਸ਼ ਅਤੇ ਤ੍ਰਿਵੇਣੀ ਦਾ ਪ੍ਰੇਮ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ, ਵੈਂਕਟੇਸ਼ ਦਾ ਸ਼ੱਕ ਇੰਨਾ ਜ਼ਿਆਦਾ ਵੱਧ ਗਿਆ ਕਿ ਉਹ ਤ੍ਰਿਵੇਣੀ ਨੂੰ ਲਗਾਤਾਰ ਤੰਗ ਕਰਦਾ ਰਿਹਾ। ਆਪਣੇ ਪਤੀ ਦੇ ਵਿਵਹਾਰ ਤੋਂ ਤੰਗ ਆ ਕੇ, ਤ੍ਰਿਵੇਣੀ ਕੁਝ ਸਮਾਂ ਪਹਿਲਾਂ ਆਪਣੇ ਮਾਪਿਆਂ ਦੇ ਘਰ ਗਈ ਸੀ, ਪਰ ਇਹ ਘਟਨਾ ਉਸਦੇ ਵਾਪਸ ਆਉਣ ਤੋਂ ਬਾਅਦ ਵਾਪਰੀ ਹੋ ਸਕਦੀ ਹੈ। ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਉਸਨੂੰ ਗ੍ਰਿਫ਼ਤਾਰ ਕਰ ਲੈਣਗੇ। ਇਹ ਮਾਮਲਾ ਘਰੇਲੂ ਹਿੰਸਾ ਅਤੇ ਮਾਨਸਿਕ ਪਰੇਸ਼ਾਨੀ ਦੇ ਭਿਆਨਕ ਨਤੀਜਿਆਂ ਨੂੰ ਦਰਸਾਉਂਦਾ ਹੈ, ਜਿਸ ਨੇ ਇੱਕ ਪਰਿਵਾਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।

ਹੋਰ ਪੜ੍ਹੋ

ਹੋਰ ਪੜ੍ਹੋ



News Source link

- Advertisement -

More articles

- Advertisement -

Latest article