Amritsar News: ਪੰਜਾਬ ਵਿੱਚ ਲੋਕਾਂ ਵਿਚਾਲੇ ਏਡਜ਼ ਵਰਗੀ ਗੰਭੀਰ ਬਿਮਾਰੀ ਨੂੰ ਲੈ ਕੇ ਹਾਹਾਕਾਰ ਮੱਚਿਆ ਹੋਇਆ ਹੈ। ਦੱਸ ਦੇਈਏ ਕਿ ਇਸ ਦੇ ਮਾਮਲਿਆ ਵਿੱਚ ਲਗਾਤਾਰ ਹੋਣ ਵਾਲਾ ਵਾਧਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪੰਜਾਬ ਵਿਚ HIV ਇੰਫੈਕਸ਼ਨ ਦੇ ਸਬੰਧ ਵਿਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ‘HIV ਅਨੁਮਾਨ-2025′ ਨਾਂ ਦੀ ਰਿਪੋਰਟ ਮੁਤਾਬਕ ਕਈ ਜ਼ਿਲ੍ਹਿਆਂ ਵਿੱਚ ਇਸ ਰੋਗ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਖ਼ਾਸਕਰ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਪਾਏ ਗਏ ਹਨ ਤੇ ਇਹ ਜ਼ਿਲ੍ਹੇ ਰੈੱਡ ਜ਼ੋਨ ਵਿੱਚ ਹਨ।
ਅੰਮ੍ਰਿਤਸਰ ਵਿੱਚ HIV ਪੀੜਤਾਂ ਦੀ ਗਿਣਤੀ ਸਭ ਤੋਂ ਵੱਧ
ਰਿਪੋਰਟ ਮੁਤਾਬਕ ਅੰਮ੍ਰਿਤਸਰ ਵਿੱਚ HIV ਪੀੜਤ ਲੋਕਾਂ ਦੀ ਗਿਣਤੀ ਸਭ ਤੋਂ ਵੱਧ 10,226 ਦਰਜ ਕੀਤੀ ਗਈ ਹੈ। ਤਰਨਤਾਰਨ ਵਿਚ ਬਾਲਿਗ਼ ਐੱਚਆਈਵੀ ਪ੍ਰਸਾਰ ਦਰ 0.822 ਫ਼ੀਸਦ ਦਰਜ ਕੀਤੀ ਗਈ ਹੈ, ਜੋ ਪੂਰੇ ਰਾਜ ਵਿਚ ਸਭ ਤੋਂ ਵੱਧ ਹੈ। ਇੱਥੇ ਕਰੀਬ 8,724 ਲੋਕ ਐੱਚਆਈਵੀ ਤੋਂ ਪੀੜਤ ਹਨ।
ਖਤਰੇ ਦੀ ਲਪੇਟ ਵਿੱਚ ਇਹ ਵੱਡੇ ਸ਼ਹਿਰ
ਰਿਪੋਰਟ ਅਨੁਸਾਰ ਪੰਜਾਬ ਦੇ ਕਈ ਵੱਡੇ ਸ਼ਹਿਰ ਵੀ ਇਸ ਖ਼ਤਰੇ ਦੀ ਲਪੇਟ ਵਿਚ ਹਨ। ਜਲੰਧਰ ਵਿਚ 7,684, ਪਟਿਆਲਾ ਵਿਚ 7,158, ਹੁਸ਼ਿਆਰਪੁਰ ਵਿੱਚ 6,394, ਮੋਗਾ ਵਿਚ 5,996 ਅਤੇ ਬਠਿੰਡਾ ਵਿਚ 5,959 ਮਾਮਲੇ ਆਉਣ ‘ਤੇ ਇਨ੍ਹਾਂ ਜ਼ਿਲ੍ਹਿਆਂ ਨੂੰ ਉੱਚ-ਜੋਖਮ ਸ਼੍ਰੇਣੀ ਵਿਚ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਸੰਗਰੂਰ ਵਰਗੇ ਜ਼ਿਲ੍ਹਿਆਂ ਵਿਚ ਵੀ ਇਸ ਰੋਗ ਦੀ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਚਿੰਤਾ ਵੱਧ ਗਈ ਹੈ। ਰਿਪੋਰਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਵਿਚ ਐੱਚਆਈਵੀ ਇੰਫੈਕਸ਼ਨ ਵਧਣ ਦੇ ਪਿੱਛੇ ਨਸ਼ਾਖੋਰੀ ਮੁੱਖ ਕਾਰਨ ਹੈ। ਇਸ ਸੰਦਰਭ ਵਿਚ, ਸਾਨੂੰ ਸਮਾਜਿਕ ਜਾਗਰੂਕਤਾ ਅਤੇ ਸਿਹਤ ਸੇਵਾਵਾਂ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ, ਤਾਂ ਜੋ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਤੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ