Early Warning Signs Of Ovarian Cancer In Women : ਓਵਰੀਅਨ ਕੈਂਸਰ (ਅੰਡਾਸ਼ਯ ਕੈਂਸਰ) ਨੂੰ ਤੀਜਾ ਸਭ ਤੋਂ ਆਮ ਕੈਂਸਰ ਮੰਨਿਆ ਜਾਂਦਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਮਹਿਲਾਵਾਂ ਵਿੱਚ ਇਸ ਦੀ ਪਛਾਣ ਉਦੋਂ ਹੁੰਦੀ ਹੈ ਜਦੋਂ ਬਿਮਾਰੀ ਕਾਫ਼ੀ ਅੱਗੇ ਵੱਧ ਚੁੱਕੀ ਹੁੰਦੀ ਹੈ। ਮਾਹਿਰਾਂ ਦੇ ਅਨੁਸਾਰ ਭਾਰਤ ਵਿੱਚ ਲਗਭਗ 70 ਤੋਂ 80 ਫ਼ੀਸਦੀ ਓਵਰੀਅਨ ਕੈਂਸਰ ਦੇ ਮਾਮਲੇ ਐਡਵਾਂਸ ਸਟੇਜ ਵਿੱਚ ਸਾਹਮਣੇ ਆਉਂਦੇ ਹਨ। ਇਸ ਦਾ ਮੁੱਖ ਕਾਰਨ ਇਹ ਨਹੀਂ ਕਿ ਬਿਮਾਰੀ ਨੂੰ ਪਹਿਲਾਂ ਪਛਾਣਿਆ ਨਹੀਂ ਜਾ ਸਕਦਾ, ਸਗੋਂ ਇਸ ਦੇ ਸ਼ੁਰੂਆਤੀ ਲੱਛਣ ਇੰਨੇ ਆਮ ਹੁੰਦੇ ਹਨ ਕਿ ਉਨ੍ਹਾਂ ਨੂੰ ਅਕਸਰ ਕਿਸੇ ਹੋਰ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।
ਕੀ ਇਸ ਦੇ ਲੱਛਣ ਪਹਿਲਾਂ ਨਹੀਂ ਪਤਾ ਲੱਗਦੇ?
ਓਨਕੋਲੋਜਿਸਟ (ਕੈਂਸਰ ਮਾਹਿਰ) ਲੰਮੇ ਸਮੇਂ ਤੋਂ ਓਵਰੀਅਨ ਕੈਂਸਰ ਨੂੰ “ਸਾਇਲੈਂਟ ਡਿਜ਼ੀਜ਼” ਕਹਿੰਦੇ ਆ ਰਹੇ ਹਨ, ਪਰ ਡਾ. ਸੰਪਦਾ ਦੇਸਾਈ ਦੇ ਅਨੁਸਾਰ ਇਹ ਬਿਮਾਰੀ ਪੂਰੀ ਤਰ੍ਹਾਂ ਖਾਮੋਸ਼ ਨਹੀਂ ਹੁੰਦੀ। ਉਨ੍ਹਾਂ ਮੁਤਾਬਕ ਇਸ ਨੂੰ ਸਾਇਲੈਂਟ ਕੈਂਸਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਬਹੁਤ ਘੱਟ ਸੰਕੇਤ ਦਿੰਦਾ ਹੈ। ਇਸ ਦੇ ਲੱਛਣ ਆਮ ਤੌਰ ‘ਤੇ ਪਾਚਨ (ਡਾਈਜੇਸ਼ਨ) ਨਾਲ ਜੁੜੀਆਂ ਸਮੱਸਿਆਵਾਂ ਵਰਗੇ ਲੱਗਦੇ ਹਨ।
ਉਨ੍ਹਾਂ ਦੇ ਅਨੁਸਾਰ ਹੇਠਾਂ ਦਿੱਤੇ ਲੱਛਣ ਥੋੜ੍ਹਾ ਖਾਣ ਨਾਲ ਹੀ ਪੇਟ ਭਰਿਆ ਮਹਿਸੂਸ ਹੋਣਾ ,ਲਗਾਤਾਰ ਪੇਟ ਫੂਲਣਾ , ਪੇਟ ਦੇ ਉੱਪਰਲੇ ਹਿੱਸੇ ਵਿੱਚ ਬੇਚੈਨੀ ਜਾਂ ਅਸਹਿਜਤਾ , ਹਜ਼ਮ ਨਾਲ ਸੰਬੰਧਤ ਸਮੱਸਿਆਵਾਂ ਇਸ ਦੇ ਸ਼ੁਰੂਆਤੀ ਸੰਕੇਤ ਹੋ ਸਕਦੇ ਹਨ। ਸਮੱਸਿਆ ਇਹ ਹੈ ਕਿ ਮਹਿਲਾਵਾਂ ਅਕਸਰ ਇਨ੍ਹਾਂ ਲੱਛਣਾਂ ਨੂੰ ਗੈਸ, ਹਾਰਮੋਨਲ ਤਬਦੀਲੀਆਂ ਜਾਂ ਹੋਰ ਆਮ ਤਕਲੀਫ਼ਾਂ ਸਮਝ ਕੇ ਟਾਲ ਦਿੰਦੀਆਂ ਹਨ।
ਕਿਹੜੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ?
ਡਾ. ਸ਼ੋਨਾ ਨਾਗ ਦੇ ਅਨੁਸਾਰ ਲਗਾਤਾਰ ਪੇਟ ਫੂਲਣਾ ਇਸ ਦੇ ਸਭ ਤੋਂ ਆਮ ਸੰਕੇਤਾਂ ਵਿੱਚੋਂ ਇੱਕ ਹੈ। ਕਈ ਮਰੀਜ਼ ਦੱਸਦੇ ਹਨ ਕਿ ਘੱਟ ਖਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਜੇ ਇਸ ਦੇ ਨਾਲ ਪੇਟ ਦੇ ਹੇਠਲੇ ਹਿੱਸੇ ਜਾਂ ਪੈਲਵਿਕ ਖੇਤਰ ਵਿੱਚ ਦਰਦ ਰਹੇ, ਦਰਦ ਵਾਰ-ਵਾਰ ਵਾਪਸ ਆਵੇ ਤਾਂ ਇਸ ਨੂੰ ਅਣਡਿੱਠਾ ਨਹੀਂ ਕਰਨਾ ਚਾਹੀਦਾ।
ਇਸ ਤੋਂ ਇਲਾਵਾ ਮਾਹਵਾਰੀ (ਪੀਰੀਅਡਜ਼) ਵਿੱਚ ਅਸਧਾਰਨ ਤਬਦੀਲੀਆਂ , ਬਹੁਤ ਜ਼ਿਆਦਾ ਜਾਂ ਬਹੁਤ ਘੱਟ ਖੂਨ ਆਉਣਾ , ਅਨਿਯਮਿਤ ਮਾਹਵਾਰੀ , ਮੈਨੋਪੌਜ਼ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਬਲੀਡਿੰਗ ਵੀ ਗੰਭੀਰ ਸੰਕੇਤ ਹੋ ਸਕਦੇ ਹਨ। ਡਾ. ਸ਼ੋਨਾ ਦੇ ਅਨੁਸਾਰ ਹਾਰਮੋਨਲ ਤਬਦੀਲੀਆਂ ਆਮ ਗੱਲ ਹਨ ਪਰ ਜੇ ਅਨਿਯਮਿਤਤਾਵਾਂ ਲਗਾਤਾਰ ਬਣੀਆਂ ਰਹਿਣ ਤਾਂ ਡਾਕਟਰੀ ਜਾਂਚ ਜ਼ਰੂਰੀ ਹੈ। ਇਸੇ ਤਰ੍ਹਾਂ ਬਦਬੂਦਾਰ ਯੋਨੀ ਸ੍ਰਾਵ (ਵਜਾਈਨਲ ਡਿਸਚਾਰਜ), ਖੂਨ ਵਰਗਾ ਡਿਸਚਾਰਜ , ਮੈਨੋਪੌਜ਼ ਤੋਂ ਬਾਅਦ ਹੋਣ ਵਾਲਾ ਅਸਧਾਰਨ ਡਿਸਚਾਰਜ ਵੀ ਚੇਤਾਵਨੀ ਦੇ ਸੰਕੇਤ ਹੋ ਸਕਦੇ ਹਨ।
ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਮਾਹਿਰਾਂ ਦੇ ਅਨੁਸਾਰ ਜੇ ਕੋਈ ਲੱਛਣ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਬਣਿਆ ਰਹੇ ਜਾਂ ਮਹੀਨੇ ਵਿੱਚ 12 ਦਿਨਾਂ ਤੋਂ ਵੱਧ ਵਾਰ ਦਿਖਾਈ ਦੇਵੇ ਤਾਂ ਤੁਰੰਤ ਗਾਇਨਕੋਲੋਜਿਕ ਓਨਕੋਲੋਜਿਸਟ (ਮਹਿਲਾ ਕੈਂਸਰ ਮਾਹਿਰ) ਨਾਲ ਸਲਾਹ ਕਰਨੀ ਚਾਹੀਦੀ ਹੈ ਜਿਨ੍ਹਾਂ ਮਹਿਲਾਵਾਂ ਦੇ ਪਰਿਵਾਰ ਵਿੱਚ ਓਵਰੀਅਨ ਕੈਂਸਰ, ਬ੍ਰੈਸਟ ਕੈਂਸਰ, ਕੋਲਨ ਕੈਂਸਰ ਦਾ ਇਤਿਹਾਸ ਰਿਹਾ ਹੈ, ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਅਜਿਹੇ ਮਾਮਲਿਆਂ ਵਿੱਚ ਜੈਨੇਟਿਕ ਖ਼ਤਰਾ ਵੱਧ ਹੋ ਸਕਦਾ ਹੈ।
ਕਿਉਂਕਿ ਓਵਰੀਅਨ ਕੈਂਸਰ ਲਈ ਸਰਵਾਈਕਲ ਜਾਂ ਬ੍ਰੈਸਟ ਕੈਂਸਰ ਵਾਂਗ ਕੋਈ ਨਿਯਮਿਤ ਸਕ੍ਰੀਨਿੰਗ ਟੈਸਟ ਉਪਲਬਧ ਨਹੀਂ ਹੈ, ਇਸ ਲਈ ਜਾਗਰੂਕਤਾ ਹੀ ਇਸ ਬਿਮਾਰੀ ਨਾਲ ਲੜਨ ਦਾ ਸਭ ਤੋਂ ਵੱਡਾ ਹਥਿਆਰ ਹੈ।
(Disclaimer) : ਇਹ ਜਾਣਕਾਰੀ ਖੋਜ ਅਧਿਐਨਾਂ ਅਤੇ ਮਾਹਿਰਾਂ ਦੀ ਰਾਏ ‘ਤੇ ਆਧਾਰਿਤ ਹੈ। ਇਸ ਨੂੰ ਡਾਕਟਰੀ ਸਲਾਹ ਦਾ ਬਦਲ ਨਾ ਸਮਝਿਆ ਜਾਵੇ। ਕਿਸੇ ਵੀ ਸਿਹਤ ਸੰਬੰਧੀ ਫ਼ੈਸਲੇ ਜਾਂ ਨਵੇਂ ਇਲਾਜ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਸੰਬੰਧਤ ਮਾਹਿਰ ਨਾਲ ਜ਼ਰੂਰ ਸਲਾਹ ਕਰੋ।
Check out below Health Tools-
Calculate Your Body Mass Index ( BMI )
Calculate The Age Through Age Calculator
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, 8 ਦਵਾਈਆਂ ਦੇ ਇਸਤੇਮਾਲ ਤੇ ਖਰੀਦ ‘ਤੇ ਰੋਕ