Mohali 'ਚ ਪਿਸਤੌਲ ਦੇਖਦੇ ਸਮੇਂ ਚੱਲੀ ਗੋਲੀ , 28 ਸਾਲਾ ਨੌਜਵਾਨ ਦੀ ਮੌਤ, ਦੋਸਤ ਖ਼ਿਲਾਫ਼ ਕੇਸ ਦਰਜ 

Must read


Mohali Youth Death : ਮੋਹਾਲੀ ਦੇ ਸ਼ਿਵਾਲਿਕ ਸਿਟੀ ਸਥਿਤ ਮਿੱਤਲ ਪੈਰਾਡਾਈਜ਼ ਦੇ ਇੱਕ ਫਲੈਟ ਵਿੱਚ ਪਿਸਤੌਲ ਦੇਖਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ 28 ਸਾਲਾ ਨੌਜਵਾਨ ਗੁਰਪ੍ਰੀਤ ਦੀ ਮੌਤ ਹੋ ਗਈ। ਗੁਰਪ੍ਰੀਤ ਲੁਧਿਆਣਾ ਦਾ ਰਹਿਣ ਵਾਲਾ ਸੀ। ਘਟਨਾ ਤੋਂ ਬਾਅਦ ਥਾਣਾ ਸਿਟੀ ਖਰੜ ਪੁਲਿਸ ਨੇ ਉਸਦੇ ਦੋਸਤ ਹਰਪਾਲ ਸਿੰਘ ਉਰਫ਼ ਗੋਪੀ, ਵਾਸੀ ਸਾਹਨੇਵਾਲ, ਲੁਧਿਆਣਾ ਖ਼ਿਲਾਫ਼ ਧਾਰਾ 105 BNS ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਦੇ ਭਰਾ ਪੰਕਜ ਕੁਮਾਰ ਨੇ ਦੱਸਿਆ ਕਿ ਗੁਰਪ੍ਰੀਤ ਲੁਧਿਆਣਾ ਵਿੱਚ ਉਸਦੇ ਨਾਲ ਦੋਪਹੀਆ ਵਾਹਨ ਏਜੰਸੀ ’ਤੇ ਕੰਮ ਕਰਦਾ ਸੀ। 24 ਅਗਸਤ ਨੂੰ ਉਹ ਆਪਣੇ ਦੋਸਤ ਹਰਪਾਲ ਸਿੰਘ ਉਰਫ਼ ਗੋਪੀ, ਹਰਸ਼ਵੀਰ ਵਿਰਦੀ ਅਤੇ ਗੁਰਜਿੰਦਰ ਸਿੰਘ ਭੰਮਰਾ ਨਾਲ ਖਰੜ ਘੁੰਮਣ ਆਇਆ ਸੀ। ਸਾਰੇ ਗੁਰਪ੍ਰੀਤ ਦੀ ਦੋਸਤ ਰੂਬੇਨਾ ਦੇ ਮਿੱਤਲ ਪੈਰਾਡਾਈਜ਼ ਸਥਿਤ ਫਲੈਟ ਵਿੱਚ ਠਹਿਰੇ ਹੋਏ ਸਨ।

ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਿਸ

ਦੱਸਿਆ ਗਿਆ ਕਿ ਤੜਕੇ ਕਰੀਬ 4 ਵਜੇ ਗੁਰਪ੍ਰੀਤ ਨੇ ਆਪਣੀ ਲਾਇਸੈਂਸੀ .45 ਬੋਰ ਪਿਸਤੌਲ ਅਤੇ ਹਰਪਾਲ ਨੇ ਆਪਣੀ ਲਾਇਸੈਂਸੀ .32 ਬੋਰ ਰਿਵਾਲਵਰ ਅਨਲੋਡ ਕਰਕੇ ਰੱਖ ਦਿੱਤੀ ਸੀ। ਹਾਲਾਂਕਿ, ਗੁਰਪ੍ਰੀਤ ਦੀ ਪਿਸਤੌਲ ਵਿੱਚ ਇੱਕ ਕਾਰਤੂਸ ਰਹਿ ਗਿਆ ਸੀ। ਇਸੇ ਦੌਰਾਨ ਹਰਪਾਲ ਪਿਸਤੌਲ ਦੇਖਣ ਲਈ ਉਸਨੂੰ ਹੱਥ ਵਿੱਚ ਚੁੱਕ ਰਿਹਾ ਸੀ। ਆਰੋਪ ਹੈ ਕਿ ਅਚਾਨਕ ਟ੍ਰਿਗਰ ਦੱਬ ਗਿਆ ਅਤੇ ਗੋਲੀ ਗੁਰਪ੍ਰੀਤ ਦੇ ਦਿਲ ਦੇ ਹੇਠਲੇ ਹਿੱਸੇ ਵਿੱਚ ਲੱਗ ਗਈ।

ਗੋਲੀ ਲੱਗਣ ਤੋਂ ਬਾਅਦ ਗੁਰਪ੍ਰੀਤ ਨੂੰ ਤੁਰੰਤ ਸਿਵਲ ਹਸਪਤਾਲ ਫੇਜ਼-6, ਮੋਹਾਲੀ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਹਸਪਤਾਲ ਪਹੁੰਚੀ ਅਤੇ ਮ੍ਰਿਤਕ ਦੇ ਭਰਾ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link

- Advertisement -

More articles

- Advertisement -

Latest article