Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਇਨ੍ਹਾਂ 2 ਅਫਸਰਾਂ ਖਿਲਾਫ ਹੋਈ ਕਾਰਵਾਈ, ਸਖ਼ਤ ਹੁਕਮ ਜਾਰੀ…

0
21


Jalandhar News: ਪੁਲਿਸ ਵਿਭਾਗ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ਵਿਚਾਲੇ ਹਲਚਲ ਮੱਚੀ ਹੋਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਥਾਣਾ ਕਰਤਾਰਪੁਰ ਦੇ ਮੁਖੀ ਦੀ ਤਬਦਾਲਾ ਕਰ ਦਿੱਤਾ ਗਿਆ ਹੈ। ਦਰਅਸਲ ਕਰਤਾਰਪੁਰ ਦੇ ਇਕ ਆੜ੍ਹਤੀ ਦੀ ਪਤਨੀ ਨੇਹਾ ਭਾਗੀਆਂ ਦੇ ਕਤਲ ਮਾਮਲੇ ਦੀ ਜਾਂਚ ਵਿਚ ਲਾਪਰਵਾਹੀ ਵਰਤਣ ਦੇ ਦੋਸ਼ਾਂ ਹੇਠ ਇਹ ਕਾਰਵਾਈ ਕੀਤੀ ਗਈ ਹੈ। ਥਾਣੇ ਮੁਖੀ ਦੇ ਤਬਾਦਲੇ ਦੇ ਨਾਲ ਨਾਲ ਤਫ਼ਤੀਸ਼ੀ ਅਫ਼ਸਰ ਬੋਧ ਰਾਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। 

ਜਾਣੋ ਪੂਰਾ ਮਾਮਲਾ

ਇੱਥੇ ਇਹ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਮ੍ਰਿਤਕਾ ਨੇਹਾ ਦੇ ਭਰਾ ਅਮਰੀਸ਼ ਕੁਮਾਰ ਭਾਗੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਨੇਹਾ ਦੇ ਪਤੀ ਅਤੇ ਉਸ ਦੀ ਮਾਤਾ ਨੇ ਮਿਲ ਕੇ ਉਸ ਨੂੰ ਬਾਥਰੂਮ ਸਾਫ਼ ਕਰਨ ਵਾਲਾ ਤੇਜ਼ਾਬ (ਹਰਪਿਕ) ਪਿਲਾ ਦਿੱਤਾ ਸੀ। ਇਸ ਕਾਰਨ ਉਹ ਤਿੰਨ ਦਿਨ ਤੱਕ ਮੌਤ ਨਾਲ ਜੂਝਦੀ ਰਹੀ ਅਤੇ ਆਖ਼ਰਕਾਰ ਦਮ ਤੋੜ ਗਈ। ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਸੀ ਕਿ ਨੇਹਾ ਵੱਲੋਂ ਬਿਆਨ ਦੇਣ ਦੇ ਬਾਵਜੂਦ ਕਰਤਾਰਪੁਰ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ। ਫ਼ਿਲਹਾਲ ਕਰਤਾਰਪੁਰ ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link