Loan News : ਰਿਸ਼ਤੇਦਾਰ ਹੋਣ ਜਾਂ ਦੋਸਤ, ਮੁਸ਼ਕਲ ਵੇਲੇ ਅਸੀਂ ਅਕਸਰ ਉਨ੍ਹਾਂ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦੇ ਹਾਂ। ਜਦੋਂ ਕੋਈ ਆਰਥਿਕ ਤੰਗੀ ਵਿੱਚ ਹੋਵੇ ਤਾਂ ਉਸਨੂੰ “ਨਾ” ਕਹਿਣਾ ਔਖਾ ਲੱਗਦਾ ਹੈ। ਕਈ ਵਾਰ ਦੋਸਤ ਨੂੰ ਕਾਰੋਬਾਰ ਲਈ ਪੈਸਿਆਂ ਦੀ ਲੋੜ ਹੁੰਦੀ ਹੈ, ਕਈ ਵਾਰ ਭੈਣ-ਭਰਾ ਜਾਂ ਕੋਈ ਰਿਸ਼ਤੇਦਾਰ ਲੋਨ ਲਈ ਤੁਹਾਨੂੰ ਗਾਰੰਟਰ ਬਣਨ ਦੀ ਬੇਨਤੀ ਕਰਦਾ ਹੈ ਅਤੇ ਕਹਿੰਦਾ ਹੈ ਕਿ “ਇਹ ਤਾਂ ਸਿਰਫ਼ ਇੱਕ ਰਸਮੀ ਕਾਰਵਾਈ ਹੈ ਪਰ ਪੈਸਿਆਂ ਨਾਲ ਜੁੜੇ ਮਾਮਲੇ ਰਿਸ਼ਤਿਆਂ ਵਿੱਚ ਜਲਦੀ ਉਲਝਣ ਪੈਦਾ ਕਰ ਸਕਦੇ ਹਨ। ਬਿਨਾਂ ਪੂਰੀ ਜਾਣਕਾਰੀ ਦੇ ਕਿਸੇ ਦੇ ਲੋਨ ਦਾ ਗਾਰੰਟਰ ਬਣਨਾ ਤੁਹਾਡੀ ਆਪਣੀ ਆਰਥਿਕ ਸਥਿਤੀ ਨੂੰ ਵੀ ਖਤਰੇ ਵਿੱਚ ਪਾ ਸਕਦਾ ਹੈ।
ਗਾਰੰਟਰ ਬਣਨਾ ਕਿਉਂ ਖਤਰਨਾਕ ਹੋ ਸਕਦਾ ਹੈ? ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਗਾਰੰਟਰ ਦੀ ਭੂਮਿਕਾ ਸਿਰਫ਼ ਰਸਮੀ ਹੁੰਦੀ ਹੈ, ਪਰ ਅਸਲ ਵਿੱਚ ਐਸਾ ਨਹੀਂ ਹੈ। ਜਦੋਂ ਤੁਸੀਂ ਕਿਸੇ ਦੇ ਲੋਨ ਦੇ ਗਾਰੰਟਰ ਬਣਦੇ ਹੋ ਤਾਂ ਕਾਨੂੰਨੀ ਤੌਰ ‘ਤੇ ਇਹ ਜ਼ਿੰਮੇਵਾਰੀ ਵੀ ਲੈਂਦੇ ਹੋ ਕਿ ਜੇਕਰ ਅਸਲ ਕਰਜ਼ਦਾਰ ਲੋਨ ਦੀਆਂ ਕਿਸ਼ਤਾਂ ਨਹੀਂ ਭਰਦਾ ਤਾਂ ਬੈਂਕ ਜਾਂ ਵਿੱਤੀ ਸੰਸਥਾ ਤੁਹਾਡੇ ਕੋਲੋਂ ਵੀ ਪੈਸੇ ਦੀ ਵਸੂਲੀ ਕਰ ਸਕਦੀ ਹੈ। ਲੋਨ ਦੀ ਅਦਾਇਗੀ ਵਿੱਚ ਦੇਰੀ ਜਾਂ ਡਿਫਾਲਟ ਹੋਣ ‘ਤੇ ਲੈਂਡਰ ਗਾਰੰਟਰ ਖ਼ਿਲਾਫ਼ ਵੀ ਕਾਰਵਾਈ ਕਰ ਸਕਦਾ ਹੈ।
Published at : 01 Jul 2026 07:28 PM (IST)