Kidney Health: ਕਿਡਨੀ ਸਾਡੇ ਸਰੀਰ ਦਾ ਇੱਕ ਬਹੁਤ ਹੀ ਮਹੱਤਵਹਪੂਰਨ ਅੰਗ ਹੈ। ਜੋ ਕਿ ਸਭ ਤੋਂ ਵੱਡੇ ‘ਫਿਲਟਰੇਸ਼ਨ ਪਲਾਂਟ’ ਵਾਂਗ ਕੰਮ ਕਰਦੀਆਂ ਹਨ। ਇਹ ਨਾ ਸਿਰਫ਼ ਖ਼ੂਨ ਨੂੰ ਸਾਫ਼ ਕਰਦੀਆਂ ਹਨ, ਸਗੋਂ ਸਰੀਰ ‘ਚੋਂ ਜ਼ਹਿਰੀਲੇ ਤੱਤਾਂ (Toxins) ਨੂੰ ਬਾਹਰ ਕੱਢਣ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪਰ ਕਈ ਲੋਕ ਇਸ ਗੱਲ ਤੋਂ ਅਣਜਾਣ ਹੋਣਗੇ ਕਿ ਕਿਡਨੀ ਦੀ ਬੀਮਾਰੀ ਇਕ ‘ਸਾਈਲੈਂਟ ਕਿੱਲਰ’ ਵਾਂਗ ਹੁੰਦੀ ਹੈ, ਜਿਸ ਦੇ ਸ਼ੁਰੂਆਤੀ ਲੱਛਣ ਇੰਨੇ ਮਾਮੂਲੀ ਹੁੰਦੇ ਹਨ ਕਿ ਲੋਕ ਇਨ੍ਹਾਂ ਨੂੰ ਆਮ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ।
ਜਾਣੋ ਕਿਡਨੀ ਦੀ ਬੀਮਾਰੀ ਵਿੱਚ ਕੀ ਖਤਰਨਾਕ ?
ਮੈਡੀਕਲ ਭਾਸ਼ਾ ‘ਚ ਇਸਨੂੰ ਕਰੋਨਿਕ ਕਿਡਨੀ ਡਿਜ਼ੀਜ਼ (CKD) ਕਿਹਾ ਜਾਂਦਾ ਹੈ। ਇਹ ਕੋਈ ਰਾਤੋ-ਰਾਤ ਹੋਣ ਵਾਲੀ ਸਮੱਸਿਆ ਨਹੀਂ ਹੈ, ਸਗੋਂ ਇੱਕ ਲੰਬੀ ਪ੍ਰਕਿਰਿਆ ਹੈ ਜਿਸ ‘ਚ ਕਿਡਨੀ ਹੌਲੀ-ਹੌਲੀ ਆਪਣੀ ਕੰਮ ਕਰਨ ਦੀ ਸਮਰੱਥਾ ਗੁਆ ਦਿੰਦੀ ਹੈ। ਜਦੋਂ ਕਿਡਨੀ ਫਿਲਟਰ ਕਰਨਾ ਬੰਦ ਕਰ ਦਿੰਦੀ ਹੈ ਤਾਂ ਸਰੀਰ ਦੇ ਅੰਦਰ ਗੰਦਗੀ ਜਮ੍ਹਾਂ ਹੋਣ ਲੱਗਦੀ ਹੈ, ਜੋ ਹੋਰਨਾਂ ਅੰਗਾਂ ਲਈ ਵੀ ਖਤਰਾ ਬਣ ਜਾਂਦੀ ਹੈ।
ਇਹ ਲੱਛਣ ਸਿਹਤ ਲਈ ਖਤਰਾ
ਬੇਵਜ੍ਹਾ ਥਕਾਵਟ ਅਤੇ ਕਮਜ਼ੋਰੀ: ਕਿਡਨੀ ਖਰਾਬ ਹੋਣ ਕਾਰਨ ਖੂਨ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਸਰੀਰ ਵਿੱਚ ਆਕਸੀਜਨ ਦਾ ਪ੍ਰਵਾਹ ਘੱਟ ਜਾਂਦਾ ਹੈ ਅਤੇ ਵਿਅਕਤੀ ਹਰ ਵੇਲੇ ਥਕਾਵਟ ਮਹਿਸੂਸ ਕਰਦਾ ਹੈ।
ਨੀਂਦ ‘ਚ ਦਿੱਕਤ: ਖ਼ੂਨ ‘ਚ ਜਮ੍ਹਾਂ ਜ਼ਹਿਰੀਲੇ ਤੱਤ ਚੈਨ ਨਾਲ ਸੌਣ ਵਿੱਚ ਰੁਕਾਵਟ ਪਾਉਂਦੇ ਹਨ।
ਚਮੜੀ ਦਾ ਰੁੱਖਾਪਨ ਅਤੇ ਖਾਰਸ਼: ਇਹ ਕਿਡਨੀ ਦੀ ਫਿਲਟਰਿੰਗ ਸਮਰੱਥਾ ‘ਚ ਕਮੀ ਤੇ ਮਿਨਰਲਸ ਦੇ ਵਿਗੜਦੇ ਸੰਤੁਲਨ ਦਾ ਸੰਕੇਤ ਹੈ।
ਪਿਸ਼ਾਬ ‘ਚ ਬਦਲਾਅ: ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ, ਪਿਸ਼ਾਬ ‘ਚ ਝੱਗ ਬਣਨਾ (ਪ੍ਰੋਟੀਨ ਲੀਕ ਹੋਣ ਦਾ ਸੰਕੇਤ) ਜਾਂ ਪਿਸ਼ਾਬ ਵਿੱਚ ਖ਼ੂਨ ਆਉਣਾ ਬੇਹੱਦ ਗੰਭੀਰ ਚਿਤਾਵਨੀ ਹੈ।
ਸਰੀਰ ‘ਚ ਸੋਜ: ਅੱਖਾਂ ਦੇ ਹੇਠਾਂ ਸੋਜ, ਪੈਰਾਂ ਜਾਂ ਗਿੱਟਿਆਂ ਵਿੱਚ ਭਾਰੀਪਨ ਇਸ ਗੱਲ ਦਾ ਸੰਕੇਤ ਹੈ ਕਿ ਕਿਡਨੀ ਸਰੀਰ ਵਿੱਚੋਂ ਵਾਧੂ ਲੂਣ ਅਤੇ ਪਾਣੀ ਬਾਹਰ ਨਹੀਂ ਕੱਢ ਪਾ ਰਹੀ।
ਭੁੱਖ ਦੀ ਕਮੀ ਅਤੇ ਮਾਸਪੇਸ਼ੀਆਂ ਵਿੱਚ ਖਿਚਾਅ: ਕੈਲਸ਼ੀਅਮ ਅਤੇ ਫਾਸਫੋਰਸ ਦਾ ਅਸੰਤੁਲਨ ਮਾਸਪੇਸ਼ੀਆਂ ਵਿੱਚ ਅਕੜਨ ਪੈਦਾ ਕਰ ਸਕਦਾ ਹੈ, ਜੋ ਕਿਡਨੀ ਡੈਮੇਜ ਦਾ ਸਿੱਧਾ ਨਤੀਜਾ ਹੋ ਸਕਦਾ ਹੈ।
ਜੇਕਰ ਅਜਿਹੇ ਕੋਈ ਵੀ ਸੰਕੇਤ ਦਿਖਾਈ ਦਿੰਦਾ ਹੈ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਇਸ ਗੰਭੀਰ ਬੀਮਾਰੀ ਤੋਂ ਬਚਿਆ ਜਾ ਸਕੇ।
Check out below Health Tools-
Calculate Your Body Mass Index ( BMI )
Calculate The Age Through Age Calculator
ਹੋਰ ਪੜ੍ਹੋ