ਖੇਡਾਂ Kathua killings: ਕੇਂਦਰੀ ਮੰਤਰੀ ਵੱਲੋਂ ਅਤਿਵਾਦ ਦੇ ਪਹਿਲੂ ਵੱਲ ਇਸ਼ਾਰਾ By Mehra Media Team March 9, 2025 0 112 Share FacebookXPinterestWhatsApp Must read PU ਚੋਣਾਂ 'ਚ ABVP ਦੀ ਜਿੱਤ, SOI ਨੇ ਦਿੱਤਾ ਸੀ ਸਮਰਥਨ; ਨਵੇਂ ਪ੍ਰਧਾਨ ਨੇ ਝਾੜੂ ਤੋੜ ਕੇ ਮਨਾਇਆ ਜਸ਼ਨ August 31, 2026 Firecracker Factory explosion : ਕੌਸ਼ਾਂਬੀ ‘ਚ ਪਟਾਕਿਆਂ ਦੀ ਫੈਕਟਰੀ ’ਚ ਜ਼ੋਰਦਾਰ ਧਮਾਕਾ, 7 ਲੋਕਾਂ ਦੀ ਮੌਤ August 31, 2026 1 ਸਤੰਬਰ ਤੋਂ ਬਦਲਣਗੇ LPG-PNG ਨਾਲ ਜੁੜੇ ਕਈ ਵੱਡੇ ਨਿਯਮ, ਹੁਣੇ ਦੇਖ ਲਓ ਲਿਸਟ August 31, 2026 Abohar News : ਕਲਯੁੱਗੀ ਪੁੱਤ ਨੇ ਪ੍ਰੈਸ਼ਰ ਕੁੱਕਰ ਮਾਰ ਕੇ ਮਾਂ ਦਾ ਕੀਤਾ ਕਤਲ , ਖਿੜਕੀ ਤੋੜ ਕੇ ਕਮਰੇ 'ਚ ਹੋਇਆ ਦਾਖ਼ਲ August 31, 2026 Mehra Media Teamhttps://punjabimedia.in ਜੰਮੂ, 9 ਮਾਰਚਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਬਿਲਾਵਰ ਤਹਿਸੀਲ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਤਿੰਨ ਨਾਗਰਿਕਾਂ ਦੀ ਹੱਤਿਆ ਵਿੱਚ ਅੱਜ ਅਤਿਵਾਦੀਆਂ ਦੀ ਸ਼ਮੂਲੀਅਤ ਵੱਲ ਇਸ਼ਾਰਾ ਕੀਤਾ ਹੈ। ਹੱਤਿਆਵਾਂ ਕਾਰਨ ਇਲਾਕੇ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਬੰਦ ਦੀ ਸਥਿਤੀ ਪੈਦਾ ਹੋ ਗਈ ਹੈ। ਪੁਲੀਸ ਮੁਤਾਬਕ ਵਰੁਣ ਸਿੰਘ (15) ਅਤੇ ਉਸ ਦੇ ਚਾਚਾ ਯੋਗੇਸ਼ ਸਿੰਘ (32) ਤੇ ਦਰਸ਼ਨ ਸਿੰਘ (40) ਦੀਆਂ ਲਾਸ਼ਾਂ ਮਲਹਾਰ ਇਲਾਕੇ ਦੇ ਝਰਨੇ ਨੇੜਿਓਂ ਬਰਾਮਦ ਹੋਈਆਂ ਹਨ। ਉਹ 5 ਮਾਰਚ ਤੋਂ ਲਾਪਤਾ ਸਨ। ਮੰਤਰੀ ਨੇ ਕਿਹਾ ਕਿ ਇਹ ਹੱਤਿਆਵਾਂ ਕਾਫ਼ੀ ਚਿੰਤਾ ਦਾ ਵਿਸ਼ਾ ਹਨ। ਊਧਮਪੁਰ ਸੰਸਦੀ ਹਲਕੇ ਤੋਂ ਨੁਮਾਇੰਦਗੀ ਕਰ ਰਹੇ ਮੰਤਰੀ ਨੇ ‘ਐਕਸ’ ’ਤੇ ਕਿਹਾ, ‘‘ਕਠੂਆ ਜ਼ਿਲ੍ਹੇ ਦੇ ਬਾਨੀ ਇਲਾਕੇ ਵਿੱਚ ਅਤਿਵਾਦੀਆਂ ਵੱਲੋਂ ਤਿੰਨ ਲੋਕਾਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਬਹੁਤ ਮੰਦਭਾਗੀ ਅਤੇ ਚਿੰਤਾਜਨਕ ਹੈ। ਇੱਕ ਸ਼ਾਂਤੀਪੂਰਨ ਇਲਾਕੇ ਵਿੱਚ ਮਾਹੌਲ ਖ਼ਰਾਬ ਕਰਨ ਪਿੱਛੇ ਕੋਈ ਡੂੰਘੀ ਸਾਜ਼ਿਸ਼ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ, ‘‘ਅਸੀਂ ਇਸ ਮਾਮਲੇ ਬਾਰੇ ਸਬੰਧਤ ਅਧਿਕਾਰੀਆਂ ਨਾਲ ਚਰਚਾ ਕੀਤੀ ਹੈ। ਕੇਂਦਰੀ ਗ੍ਰਹਿ ਸਕੱਤਰ ਖੁਦ ਜੰਮੂ ਪਹੁੰਚ ਰਹੇ ਹਨ ਤਾਂ ਜੋ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ ਅਤੇ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਰਹੇ।’’ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਇੱਥੇ ਇੱਕ ਮੀਟਿੰਗ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰ ਰਹੇ ਹਨ। ਜੰਮੂ ਕਸ਼ਮੀਰ ਦੇ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਨੇ ਹੱਤਿਆਵਾਂ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, ‘‘ਵਧ ਰਹੇ ਅਪਰਾਧ ਚਿੰਤਾ ਦਾ ਵਿਸ਼ਾ ਹਨ।’’ -ਪੀਟੀਆਈ ਉਪ ਰਾਜਪਾਲ ਵੱਲੋਂ ਪਾਰਦਰਸ਼ੀ ਜਾਂਚ ਦੇ ਹੁਕਮ; J&K LG orders thorough, transparent investigation into Kathua killings ਜੰਮੂ: ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਠੂਆ ਜ਼ਿਲ੍ਹੇ ਵਿੱਚ ਇੱਕ ਪਰਿਵਾਰ ਦੇ ਤਿੰਨ ਜਣਿਆਂ ਦੀ ਹੱਤਿਆ ਦੇ ਮਾਮਲੇ ’ਚ ਅੱਜ ਪਾਰਦਰਸ਼ੀ ਜਾਂਚ ਦੇ ਹੁਕਮ ਦਿੱਤੇ ਹਨ। ਉਪ ਰਾਜਪਾਲ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਮੈਂ ਵਿਸਥਾਰਤ ਅਤੇ ਪਾਰਦਰਸ਼ੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।’’ ਉਨ੍ਹਾਂ ਕਿਹਾ ਕਿ, ‘‘ਮੈਂ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਦੋਸ਼ੀਆਂ ਨੂੰ ਜਲਦੀ ਨਿਆਂਇਕ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਨਿਆਂ ਹੋਵੇਗਾ ਅਤੇ ਜਵਾਬਦੇਹੀ ਤੈਅ ਕੀਤੀ ਜਾਵੇਗੀ।’’ ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਹਮਦਰਦੀ ਪ੍ਰਗਟਾਈ। -ਪੀਟੀਆਈ News Source link TagsKathuakillingsਅਤਵਦਇਸਰਕਦਰਦਪਹਲਮਤਰਵਲ Share FacebookXPinterestWhatsApp Previous articlePunjab News Update: ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਪ੍ਰਧਾਨ ਸਣੇ ਕਈਆਂ ਵੱਲੋਂ ਅਸਤੀਫ਼ੇNext articlePunjabi News Update: ਪੰਜਾਬੀ ਸੰਗੀਤ ਕੰਪਨੀ ਦਾ ਨਿਰਮਾਤਾ ਪਿੰਕੀ ਧਾਲੀਵਾਲ ਗ੍ਰਿਫ਼ਤਾਰ - Advertisement - More articles Sports News: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਟੈਸਟ ਸੀਰੀਜ਼ ਤੋਂ ਪਹਿਲਾਂ ਧਾਕੜ ਖਿਡਾਰੀ ਹੋਇਆ ਬੈਨ, ਜਾਣੋ ਕਦੋਂ ਤੱਕ ਨਹੀਂ ਖੇਡ ਸਕਣਗੇ ਮੈਚ? August 29, 2026 Sports News: ਬੀਸੀਸੀਆਈ ਨੇ ਵਨਡੇ ਤੇ ਟੈਸਟ ਸੀਰੀਜ਼ ਦਾ ਕੀਤਾ ਐਲਾਨ, ਮੈਦਾਨ 'ਚ ਉਤਰਨਗੇ ਇਹ ਖਿਡਾਰੀ, ਜਾਣੋ ਮੈਚਾਂ ਦਾ ਪੂਰਾ ਸ਼ਡਿਊਲ ਅਤੇ ਟੀਮ ਬਾਰੇ... August 27, 2026 T20 Series Squad Announced: ਟੀ-20 ਸੀਰੀਜ਼ ਲਈ ਟੀਮ ਦਾ ਹੋਇਆ ਐਲਾਨ, ਸਟਾਰ ਖਿਡਾਰੀ ਦੀ ਵਾਪਸੀ, ਮੈਦਾਨ 'ਚ ਉਤਰਨਗੇ ਇਹ ਖਿਡਾਰੀ… August 26, 2026 - Advertisement - Latest article PU ਚੋਣਾਂ 'ਚ ABVP ਦੀ ਜਿੱਤ, SOI ਨੇ ਦਿੱਤਾ ਸੀ ਸਮਰਥਨ; ਨਵੇਂ ਪ੍ਰਧਾਨ ਨੇ ਝਾੜੂ ਤੋੜ ਕੇ ਮਨਾਇਆ ਜਸ਼ਨ August 31, 2026 Firecracker Factory explosion : ਕੌਸ਼ਾਂਬੀ ‘ਚ ਪਟਾਕਿਆਂ ਦੀ ਫੈਕਟਰੀ ’ਚ ਜ਼ੋਰਦਾਰ ਧਮਾਕਾ, 7 ਲੋਕਾਂ ਦੀ ਮੌਤ August 31, 2026 1 ਸਤੰਬਰ ਤੋਂ ਬਦਲਣਗੇ LPG-PNG ਨਾਲ ਜੁੜੇ ਕਈ ਵੱਡੇ ਨਿਯਮ, ਹੁਣੇ ਦੇਖ ਲਓ ਲਿਸਟ August 31, 2026 Abohar News : ਕਲਯੁੱਗੀ ਪੁੱਤ ਨੇ ਪ੍ਰੈਸ਼ਰ ਕੁੱਕਰ ਮਾਰ ਕੇ ਮਾਂ ਦਾ ਕੀਤਾ ਕਤਲ , ਖਿੜਕੀ ਤੋੜ ਕੇ ਕਮਰੇ 'ਚ ਹੋਇਆ ਦਾਖ਼ਲ August 31, 2026 For A Reason (Official Video) Karan Aujla | Tania | Ikky | Latest Punjabi Songs 2025 August 31, 2026