ਵਿਦੇਸ਼ Punjabi News Update: ਪੰਜਾਬੀ ਸੰਗੀਤ ਕੰਪਨੀ ਦਾ ਨਿਰਮਾਤਾ ਪਿੰਕੀ ਧਾਲੀਵਾਲ ਗ੍ਰਿਫ਼ਤਾਰ By Mehra Media Team March 9, 2025 0 123 Share FacebookXPinterestWhatsApp Must read Punjab News : ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ, ਸ੍ਰੀਨਗਰ ਨੇੜੇ ਖੱਡ 'ਚ ਡਿੱਗਿਆ ਟਰੱਕ, 9 ਮਹੀਨੇ ਦੀ ਗਰਭਵਤੀ ਹੈ ਪਤਨੀ August 31, 2026 PU ਚੋਣਾਂ 'ਚ ABVP ਦੀ ਜਿੱਤ, SOI ਨੇ ਦਿੱਤਾ ਸੀ ਸਮਰਥਨ; ਨਵੇਂ ਪ੍ਰਧਾਨ ਨੇ ਝਾੜੂ ਤੋੜ ਕੇ ਮਨਾਇਆ ਜਸ਼ਨ August 31, 2026 Firecracker Factory explosion : ਕੌਸ਼ਾਂਬੀ ‘ਚ ਪਟਾਕਿਆਂ ਦੀ ਫੈਕਟਰੀ ’ਚ ਜ਼ੋਰਦਾਰ ਧਮਾਕਾ, 7 ਲੋਕਾਂ ਦੀ ਮੌਤ August 31, 2026 1 ਸਤੰਬਰ ਤੋਂ ਬਦਲਣਗੇ LPG-PNG ਨਾਲ ਜੁੜੇ ਕਈ ਵੱਡੇ ਨਿਯਮ, ਹੁਣੇ ਦੇਖ ਲਓ ਲਿਸਟ August 31, 2026 Mehra Media Teamhttps://punjabimedia.in ਦਰਸ਼ਨ ਸਿੰਘ ਸੋਢੀ ਐੱਸ.ਏ.ਐੱਸ. ਨਗਰ (ਮੁਹਾਲੀ), 9 ਮਾਰਚ ਮੁਹਾਲੀ ਪੁਲੀਸ ਨੇ ਪੰਜਾਬੀ ਸੰਗੀਤ ਕੰਪਨੀ ਦੇ ਨਿਰਮਾਤਾ ਪੁਸ਼ਪਿੰਦਰ ਸਿੰਘ ਪਿੰਕੀ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ (33) ਨਾਲ ਧੋਖਾਧੜੀ ਤੇ ਜਾਅਲਸਾਜ਼ੀ ਕਰਨ ਅਤੇ ਅਪਰਾਧਕ ਧਮਕੀ ਦੇਣ ਦਾ ਦੋਸ਼ ਹੈ। ਗਾਇਕਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਮਟੌਰ ਥਾਣੇ ਵਿੱਚ ਪਰਚਾ ਦਰਜ ਕੀਤਾ ਹੈ। ਸੁਨੰਦਾ ਸ਼ਰਮਾ ਨੇ ਦੋਸ਼ ਲਾਇਆ ਕਿ ਕਈ ਸਾਲਾਂ ਤੋਂ 250 ਕਰੋੜ ਰੁਪਏ ਕਮਾਉਣ ਦੇ ਬਾਵਜੂਦ ਉਸ ਨੂੰ ਕੋਈ ਭੁਗਤਾਨ ਨਹੀਂ ਕੀਤਾ ਗਿਆ। ਮੁਹਾਲੀ ਪੁਲੀਸ ਨੂੰ ਸ਼ਿਕਾਇਤ ’ਚ ਸੁਨੰਦਾ ਨੇ ਇਹ ਵੀ ਦੋਸ਼ ਲਾਇਆ ਕਿ ਪੁਸ਼ਪਿੰਦਰ ਧਾਲੀਵਾਲ ਨੇ ਆਪਣੇ ਪੁੱਤਰ ਗੁਰਕਰਨ ਧਾਲੀਵਾਲ ਦਾ ਵਿਆਹ ਉਸ (ਸੁਨੰਦਾ) ਨਾਲ ਕਰਵਾਉਣ ਦਾ ਝਾਂਸਾ ਦੇ ਕੇ ਉਸ ਦਾ ਕਥਿਤ ਸ਼ੋਸ਼ਣ ਵੀ ਕੀਤਾ। ਪੁਸ਼ਪਿੰਦਰ ਧਾਲੀਵਾਲ ਨੂੰ ਮੁਹਾਲੀ ਦੇ ਸੈਕਟਰ-70 ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮਟੌਰ ਥਾਣਾ ਦੇ ਐੱਸਐੱਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਪੁਸ਼ਪਿੰਦਰ ਧਾਲੀਵਾਲ ਨੂੰ ਅੱਜ ਮੁਹਾਲੀ ਦੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਦੂਜੇ ਪਾਸੇ ਮਟੌਰ ਥਾਣੇ ’ਚੋਂ ਬਾਹਰ ਆਉਂਦੇ ਸਮੇਂ ਜਦੋਂ ਮੀਡੀਆ ਨੇ ਪੁਸ਼ਪਿੰਦਰ ਧਾਲੀਵਾਲ ਤੋਂ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕੋਈ ਸਪੱਸ਼ਟ ਜਵਾਬ ਨਾ ਦਿੱਤਾ। ਇਸ ਤੋਂ ਬਾਅਦ ਪੁਲੀਸ ਮੁਲਾਜ਼ਮ ਉਸ ਨੂੰ ਆਪਣੇ ਨਾਲ ਲੈ ਗਏ। ਸੁਨੰਦਾ ਨੇ ਮਹਿਲਾ ਕਮਿਸ਼ਨ ਕੋਲ ਮਾਮਲਾ ਚੁੱਕਿਆ ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਕੋਲ ਇਹ ਮਾਮਲਾ ਚੁੱਕਿਆ ਹੈ। ਉਸ ਨੇ ਪੋਸਟ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ। ਸੁਨੰਦਾ ਨੇ ਦੋਸ਼ ਲਾਇਆ ਸੀ ਕਿ ਸੰਗੀਤ ਕੰਪਨੀ ‘ਮੈਡ-4-ਮਿਊਜ਼ਿਕ’ ਉਸ ਦਾ ਬਕਾਇਆ ਨਹੀਂ ਦੇ ਰਹੀ ਤੇ ਉਸ ਨਾਲ ਕਰਾਰ ਹੋਣ ਦਾ ਦਾਅਵਾ ਕਰ ਰਹੀ ਹੈ। ਉਸ ਨੇ ਕਿਹਾ, ‘‘ਕੁਝ ਵਿਅਕਤੀ/ਇਕਾਈਆਂ ਮੇਰੇ ਪੇਸ਼ੇਵਰ ਰੁਝੇਵਿਆਂ ’ਤੇ ਵਿਸ਼ੇਸ਼ ਅਧਿਕਾਰ ਹੋਣ ਦਾ ਝੂਠਾ ਦਾਅਵਾ ਕਰ ਰਹੇ ਹਨ ਤੇ ਤੀਜੀ ਧਿਰ ਨੂੰ ਗੁੰਮਰਾਹ ਕਰ ਰਹੀਆਂ ਹਨ ਕਿ ਮੇਰਾ ਉਨ੍ਹਾਂ ਨਾਲ ਇਕਰਾਰ ਹੈ।’’ ਸੁਨੰਦਾ ਸ਼ਰਮਾ ਨੇ ਕਿਹਾ, ‘‘ਪਰ ਇਹ ਦਾਅਵੇ ਝੂਠੇ, ਧੋਖਾਧੜੀ ਵਾਲੇ, ਅਣਅਧਿਕਾਰਤ ਅਤੇ ਕਾਨੂੰਨੀ ਤੌਰ ’ਤੇ ਬੇਬੁਨਿਆਦ ਹਨ। ਮੇਰੇ ਰੁਝੇਵਿਆਂ ’ਚ ਵਿਘਨ ਪਾਉਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’ News Source link TagsNewsPunjabiUpdateਸਗਤਕਪਨਗਰਫਤਰਦਧਲਵਲਨਰਮਤਪਕਪਜਬ Share FacebookXPinterestWhatsApp Previous articleKathua killings: ਕੇਂਦਰੀ ਮੰਤਰੀ ਵੱਲੋਂ ਅਤਿਵਾਦ ਦੇ ਪਹਿਲੂ ਵੱਲ ਇਸ਼ਾਰਾNext articleJ&K Fashion show: ਰਮਜ਼ਾਨ ਦੌਰਾਨ ਗੁਲਮਰਗ ’ਚ ਫੈਸ਼ਨ ਸ਼ੋਅ ਕਰਵਾਉਣ ਦੀ ਆਲੋਚਨਾ – Punjabi Tribune - Advertisement - More articles Iran US War : ਅਮਰੀਕਾ ਤੋਂ ਬਦਲਾ ਲੈਣ ਮਗਰੋਂ ਫਿਰ ਈਰਾਨ ਦੀ ਵੱਡੀ ਚੇਤਾਵਨੀ- ‘ਅੱਗੇ ਹਮਲਾ ਹੋਇਆ ਤਾਂ…’ August 31, 2026 Australia Visa: ਕੈਨੇਡਾ-ਅਮਰੀਕਾ ਮਗਰੋਂ ਆਸਟ੍ਰੇਲੀਆ ਨੇ ਵੀ ਵੀਜ਼ਾ ਨਿਯਮਾਂ 'ਚ ਸਖ਼ਤੀ ਦੀ ਖਿੱਚੀ ਤਿਆਰੀ! ਜਾਣੋ ਵੀਜ਼ਾ ਵਧਾਉਣ ਦਾ ਸਪਾਊਸ ਜਾਂ ਬੱਚੇ 'ਤੇ ਕਿਵੇਂ ਪਏਗਾ... August 31, 2026 Boat Accident : 270 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟੀ, ਉੱਤਰੀ ਸਾਈਪ੍ਰਸ ਨੇੜੇ ਵੱਡਾ ਹਾਦਸਾ August 30, 2026 - Advertisement - Latest article Punjab News : ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ, ਸ੍ਰੀਨਗਰ ਨੇੜੇ ਖੱਡ 'ਚ ਡਿੱਗਿਆ ਟਰੱਕ, 9 ਮਹੀਨੇ ਦੀ ਗਰਭਵਤੀ ਹੈ ਪਤਨੀ August 31, 2026 PU ਚੋਣਾਂ 'ਚ ABVP ਦੀ ਜਿੱਤ, SOI ਨੇ ਦਿੱਤਾ ਸੀ ਸਮਰਥਨ; ਨਵੇਂ ਪ੍ਰਧਾਨ ਨੇ ਝਾੜੂ ਤੋੜ ਕੇ ਮਨਾਇਆ ਜਸ਼ਨ August 31, 2026 Firecracker Factory explosion : ਕੌਸ਼ਾਂਬੀ ‘ਚ ਪਟਾਕਿਆਂ ਦੀ ਫੈਕਟਰੀ ’ਚ ਜ਼ੋਰਦਾਰ ਧਮਾਕਾ, 7 ਲੋਕਾਂ ਦੀ ਮੌਤ August 31, 2026 1 ਸਤੰਬਰ ਤੋਂ ਬਦਲਣਗੇ LPG-PNG ਨਾਲ ਜੁੜੇ ਕਈ ਵੱਡੇ ਨਿਯਮ, ਹੁਣੇ ਦੇਖ ਲਓ ਲਿਸਟ August 31, 2026 Abohar News : ਕਲਯੁੱਗੀ ਪੁੱਤ ਨੇ ਪ੍ਰੈਸ਼ਰ ਕੁੱਕਰ ਮਾਰ ਕੇ ਮਾਂ ਦਾ ਕੀਤਾ ਕਤਲ , ਖਿੜਕੀ ਤੋੜ ਕੇ ਕਮਰੇ 'ਚ ਹੋਇਆ ਦਾਖ਼ਲ August 31, 2026