Jalandhar PNB Bank Robbery ਮਾਮਲੇ ’ਚ ਸ਼ਾਮਲ ਸਾਬਕਾ DSP ਦੇ ਮੁੰਡੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ,ਜਾਣੋ ਪੂਰਾ ਮਾਮਲਾ 

Must read


Jalandhar Bank Robbery : ਜਲੰਧਰ ‘ਚ ਬੀਤੇ ਦਿਨ ਖੁਰਲਾ ਕਿੰਗਰਾ ਦੀ ਕੱਕੀ ਢਾਬ ਰੋਡ ‘ਤੇ ਬੈਂਕ ਐਨਕਲੇਵ ਫੇਜ਼-2 ਵਿੱਚ ਸਥਿਤ ਪੀਐਨਬੀ ਬੈਂਕ ’ਚ ਹੋਈ ਲਗਭਗ 6 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਮਾਮਲੇ ਸਬੰਧੀ ਦੋ ਮੁਲਜ਼ਮਾਂ ’ਚੋਂ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਇਸ ਕੋਲੋਂ 3 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਹੈ।

ਰੋਜ਼ਾਨਾ ਇੱਕ ਚਮਚ ਸ਼ਹਿਦ ਖਾਣ ਨਾਲ ਕੀ ਹੁੰਦਾ ਹੈ?

ਪੁਲਿਸ ਨੇ ਕੁਝ ਘੰਟਿਆਂ ਵਿਚ ਹੀ ਇਸ ਡਕੈਤੀ ਦਾ ਪਤਾ ਲਗਾ ਲਿਆ। ਆਰੋਪੀ ਲੁਟੇਰਾ ਸਿਮਰਨਜੀਤ ਸਿੰਘ ਜਲੰਧਰ ਦੇ ਇਕ ਪਾਸ਼ ਖੇਤਰ ਗ੍ਰੀਨ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਤੇ ਸੇਵਾਮੁਕਤ ਡੀ.ਐਸ.ਪੀ. ਹਰਭਜਨ ਸਿੰਘ ਦਾ ਪੁੱਤਰ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਨਸ਼ੇ ਦੀ ਲਤ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮਾਮਲੇ ’ਚ ਦੋ ਮੁਲਜ਼ਮ ਸ਼ਾਮਲ ਸਨ।

ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਡੀ.ਸੀ.ਪੀ. ਮਨਪ੍ਰੀਤ ਢਿੱਲੋਂ, ਏ.ਡੀ.ਸੀ.ਪੀ. ਰਾਕੇਸ਼ ਯਾਦਵ, ਏ.ਸੀ.ਪੀ. ਅਮਰਬੀਰ ਸਿੰਘ, ਏ.ਸੀ.ਪੀ. ਸੰਜੇ ਕੁਮਾਰ ਅਤੇ ਕ੍ਰਾਈਮ ਬ੍ਰਾਂਚ ਇੰਚਾਰਜ ਸਰਬਜੀਤ ਸਿੰਘ ਦੀ ਅਗਵਾਈ ਵਿਚ ਘਟਨਾ ਤੋਂ ਤੁਰੰਤ ਬਾਅਦ ਜਾਂਚ ਸ਼ੁਰੂ ਹੋ ਗਈ। 

ਜਾਂਚ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਟੀਮ ਨੇ ਗ੍ਰੀਨ ਮਾਡਲ ਟਾਊਨ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਤੋਂ ਹਥਿਆਰ ਅਤੇ ਲੁੱਟੇ ਗਏ ਕੁਝ ਪੈਸੇ ਬਰਾਮਦ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਦੇ ਅਨੁਸਾਰ ਮੁਲਜ਼ਮ ਦੇ ਦੂਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। 

 ਕੀ ਸੀ ਪੂਰਾ ਮਾਮਲਾ 

ਜਲੰਧਰ ਵਿੱਚ ਸੋਮਵਾਰ ਨੂੰ ਪੰਜਾਬ ਨੈਸ਼ਨਲ ਬੈਂਕ ‘ਚ ਦੋ ਲੁਟੇਰੇ ਸਕੂਟਰੀ ‘ਤੇ ਆਏ, ਉਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ। ਇੱਕ ਬੈਂਕ ਦੇ ਬਾਹਰ ਨਿਗਰਾਨੀ ਕਰਦਾ ਰਿਹਾ , ਜਦੋਂ ਕਿ ਦੂਜਾ ਅੰਦਰ ਗਿਆ ਅਤੇ ਕੈਸ਼ੀਅਰ ਤੋਂ ਪੈਸੇ ਮੰਗਣ ਲੱਗਿਆ। ਜਦੋਂ ਕੈਸ਼ੀਅਰ ਨੇ ਉਨ੍ਹਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਲੁਟੇਰਿਆਂ ਨੇ ਉਸਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਫਿਰ ਉਸ ‘ਤੇ ਪਿਸਤੌਲ ਤਾਣ ਦਿੱਤੀ। ਫਿਰ ਉਹ ਕੈਸ਼ ਕਾਊਂਟਰ ‘ਤੇ ਰੱਖੇ ਪੈਸਿਆਂ ਨਾਲ ਭਰੇ ਬੈਗ ਨੂੰ ਲੈ ਕੇ ਭੱਜ ਗਏ ਸਨ। 

ਹੋਰ ਪੜ੍ਹੋ



News Source link

- Advertisement -

More articles

- Advertisement -

Latest article