IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਕਪਤਾਨ ਸ਼ੁਭਮਨ ਗਿੱਲ ਟੀਮ 'ਚੋਂ ਬਾਹਰ! ਸਦਮੇ 'ਚ GT ਸਾਥੀ ਖਿਡਾਰੀ…

Must read


Shubman Gill Out Of IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਵਿਚਕਾਰ ਗੁਜਰਾਤ ਟਾਈਟਨਸ (GT) ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਸਟਾਰ ਬੱਲੇਬਾਜ਼ ਅਤੇ ਕਪਤਾਨ ਸ਼ੁਭਮਨ ਗਿੱਲ ਸੱਟ ਕਾਰਨ ਰਾਜਸਥਾਨ ਰਾਇਲਜ਼ ਵਿਰੁੱਧ ਖੇਡੇ ਗਏ ਮਹੱਤਵਪੂਰਨ ਮੁਕਾਬਲੇ ਵਿੱਚ ਨਹੀਂ ਖੇਡੇ। ਗਿੱਲ ਦੀ ਗੈਰ-ਹਾਜ਼ਰੀ ਵਿੱਚ ਅਫ਼ਗਾਨਿਸਤਾਨੀ ਦਿੱਗਜ ਰਾਸ਼ਿਦ ਖਾਨ ਨੇ ਟੀਮ ਦੀ ਕਮਾਨ ਸੰਭਾਲੀ।

ਜਾਣੋ ਕਿਉਂ ਹੋਏ ਟੀਮ ਤੋਂ ਬਾਹਰ?

ਰਾਸ਼ਿਦ ਖਾਨ ਨੇ ਟਾਸ ਦੇ ਸਮੇਂ ਦੱਸਿਆ ਸੀ ਕਿ ਗਿੱਲ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਹੈ, ਜਿਸ ਕਾਰਨ ਉਹ ਮੈਦਾਨ ‘ਤੇ ਨਹੀਂ ਉਤਰ ਸਕੇ। ਗੁਜਰਾਤ ਟਾਈਟਨਸ ਦੇ ਸਹਾਇਕ ਕੋਚ ਪਾਰਥਿਵ ਪਟੇਲ ਨੇ ਗਿੱਲ ਦੀ ਸਿਹਤ ‘ਤੇ ਅਪਡੇਟ ਦਿੰਦਿਆਂ ਕਿਹਾ ਕਿ ਸ਼ੁਭਮਨ ਨੂੰ ਪਿਛਲੇ ਦੋ ਦਿਨਾਂ ਤੋਂ ਇਹ ਸਮੱਸਿਆ ਸੀ। ਉਨ੍ਹਾਂ ਉਮੀਦ ਜਤਾਈ ਕਿ ਇਹ ਸੱਟ ਬਹੁਤ ਜ਼ਿਆਦਾ ਗੰਭੀਰ ਨਹੀਂ ਹੈ ਅਤੇ ਉਹ ਜਲਦੀ ਹੀ ਵਾਪਸੀ ਕਰਨਗੇ।

ਗੁਜਰਾਤ ਟਾਈਟਨਸ ਦਾ ਅਗਲਾ ਮੁਕਾਬਲਾ 8 ਅਪ੍ਰੈਲ ਨੂੰ ਦਿੱਲੀ ਕੈਪੀਟਲਜ਼ ਵਿਰੁੱਧ ਹੋਣਾ ਹੈ। ਕੋਚ ਪਾਰਥਿਵ ਪਟੇਲ ਅਨੁਸਾਰ, ਟੀਮ ਪ੍ਰਬੰਧਨ ਨੂੰ ਉਮੀਦ ਹੈ ਕਿ ਗਿੱਲ ਉਸ ਮੈਚ ਤੱਕ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ ਅਤੇ ਖੇਡਣ ਲਈ ਤਿਆਰ ਹੋਣਗੇ, ਹਾਲਾਂਕਿ ਇਸ ਬਾਰੇ ਅੰਤਿਮ ਫੈਸਲਾ ਉਨ੍ਹਾਂ ਦੀ ਸਰੀਰਕ ਸਥਿਤੀ ਨੂੰ ਦੇਖ ਕੇ ਹੀ ਲਿਆ ਜਾਵੇਗਾ। ਸੂਤਰਾਂ ਅਨੁਸਾਰ, ਪਿਛਲੇ 18 ਮਹੀਨਿਆਂ ਵਿੱਚ ਇਹ ਚੌਥੀ ਵਾਰ ਹੈ ਜਦੋਂ ਸ਼ੁਭਮਨ ਗਿੱਲ ਨੂੰ ਸੱਟ ਕਾਰਨ ਮੈਦਾਨ ਤੋਂ ਬਾਹਰ ਹੋਣਾ ਪਿਆ ਹੈ। ਇੱਥੇ ਜਾਣੋ ਕਦੋਂ-ਕਦੋਂ ਹੋਏ ਟੀਮ ਤੋਂ ਬਾਹਰ…?

ਅਕਤੂਬਰ 2024: ਗਰਦਨ ਦੀ ਜਕੜਨ ਕਾਰਨ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਤੋਂ ਬਾਹਰ ਰਹੇ।
ਨਵੰਬਰ 2024: ਅੰਗੂਠੇ ਦੀ ਸੱਟ ਕਾਰਨ ਬਾਰਡਰ ਗਾਵਸਕਰ ਟਰਾਫੀ ਦਾ ਪਹਿਲਾ ਟੈਸਟ ਨਹੀਂ ਖੇਡ ਸਕੇ।
ਨਵੰਬਰ 2025: ਗਰਦਨ ਦੀ ਸੱਟ ਕਾਰਨ ਦੱਖਣੀ ਅਫਰੀਕਾ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਹੋਏ।
ਅਪ੍ਰੈਲ 2026: ਹੁਣ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਆਈਪੀਐਲ ਮੈਚ ਮਿਸ ਕੀਤਾ।

ਗੁਜਰਾਤ ਟਾਈਟਨਸ ਦੇ ਪ੍ਰਸ਼ੰਸਕ ਅਰਦਾਸ ਕਰ ਰਹੇ ਹਨ ਕਿ ਉਨ੍ਹਾਂ ਦਾ ਕਪਤਾਨ ਜਲਦੀ ਠੀਕ ਹੋ ਕੇ ਵਾਪਸੀ ਕਰੇ ਤਾਂ ਜੋ ਟੀਮ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖ ਸਕਣ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article