Firing On Rapper: ਵੱਡੀ ਖਬਰ, ਮਸ਼ਹੂਰ ਰੈਪਰ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਜਾਣੋ ਕਿੱਥੇ ਹੋਇਆ ਜਾਨਲੇਵਾ ਹਮਲਾ?

Must read


Firing On Rapper: ਮਿਊਜ਼ਿਕ ਇੰਡਸਟਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਫਿਲਮੀ ਹਸਤੀਆਂ ਦੇ ਨਾਲ-ਨਾਲ ਪ੍ਰਸ਼ੰਸਤਾਂ ਵਿਚਾਲੇ ਵੀ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਹਿੱਪ-ਹੌਪ ਜਗਤ ਵਿੱਚ ਮਸ਼ਹੂਰ ਰੈਪਰ ਅਤੇ ‘ਮੀਗੋਸ’ ਗਰੁੱਪ ਦੇ ਸਾਬਕਾ ਮੈਂਬਰ ਆਫਸੈੱਟ (Offset), ਜੋ ਕਿ ਮਸ਼ਹੂਰ ਗਾਇਕਾ ਕਾਰਡੀ ਬੀ ਦੇ ਸਾਬਕਾ ਪਤੀ ਹਨ, ‘ਤੇ ਫਲੋਰੀਡਾ ਵਿੱਚ ਜਾਨਲੇਵਾ ਹਮਲਾ ਹੋਇਆ ਹੈ। ਰਿਪੋਰਟਾਂ ਮੁਤਾਬਕ ਆਫਸੈੱਟ ਨੂੰ ਗੋਲੀ ਲੱਗੀ ਹੈ ਅਤੇ ਉਹ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਜਾਣੋ ਕਿਵੇਂ ਹੋਇਆ ਹਮਲਾ?

ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸੋਮਵਾਰ ਸ਼ਾਮ 7 ਵਜੇ ਦੇ ਕਰੀਬ ‘ਸੈਮੀਨੋਲ ਹਾਰਡ ਰੌਕ ਹੋਟਲ ਐਂਡ ਕੈਸੀਨੋ’ ਦੇ ਬਾਹਰ ਪਾਰਕਿੰਗ ਏਰੀਆ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਹਮਲੇ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਮੈਮੋਰੀਅਲ ਰੀਜਨਲ ਹਸਪਤਾਲ ਲਿਜਾਇਆ ਗਿਆ। ਆਫਸੈੱਟ ਦੇ ਨੁਮਾਇੰਦੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੈਪਰ ਦੀ ਹਾਲਤ “ਸਥਿਰ” ਹੈ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਸੈਮੀਨੋਲ ਕਾਉਂਟੀ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਵਿੱਚ ਕਿਸੇ ਦੀ ਜਾਨ ਨੂੰ ਖਤਰਾ ਨਹੀਂ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਸੰਗੀਤ ਜਗਤ ਦਾ ਵੱਡਾ ਨਾਮ  

ਦੱਸਣਯੋਗ ਹੈ ਕਿ ਕਿਆਰੀ ਸੇਫਸ (ਆਫਸੈੱਟ) ਨੇ ਸਾਲ 2010 ਦੇ ਦੌਰ ਵਿੱਚ ‘ਮੀਗੋਸ’ ਗਰੁੱਪ ਰਾਹੀਂ ਰੈਪ ਦੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਦੇ “Bad and Boujee” ਅਤੇ “Walk It Talk It” ਵਰਗੇ ਗੀਤਾਂ ਨੇ ਦੁਨੀਆ ਭਰ ਵਿੱਚ ਧੂਮ ਮਚਾਈ। ਸਾਲ 2022 ਵਿੱਚ ਗਰੁੱਪ ਦੇ ਮੈਂਬਰ ਟੇਕਆਫ (Takeoff) ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਇਹ ਗਰੁੱਪ ਟੁੱਟ ਗਿਆ ਸੀ। ਹਾਲ ਹੀ ਵਿੱਚ 2025 ਵਿੱਚ ਉਨ੍ਹਾਂ ਨੇ ਆਪਣੀ ਨਵੀਂ ਮਿਕਸਟੇਪ ‘Haunted by Fame’ ਰਿਲੀਜ਼ ਕੀਤੀ ਸੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਆਫਸੈੱਟ ਦੇ ਪ੍ਰਸ਼ੰਸਕ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article