ਗਵਾਲੀਅਰ, 6 ਫਰਵਰੀ
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿਚ ਭਾਰਤੀ ਹਵਾਈ ਸੈਨਾ ਦਾ ਮਿਰਾਜ 2000 ਲੜਾਕੂ ਜਹਾਜ਼ ਖੇਤਾਂ ਵਿਚ ਹਾਦਸਾਗ੍ਰਸਤ ਹੋ ਗਿਆ। ਰੱਖਿਆ ਤਰਜਮਾਨ ਨੇ ਕਿਹਾ ਕਿ ਹਾਦਸੇ ਦਾ ਕਾਰਨ ਤਕਨੀਕੀ ਨੁਕਸ ਸੀ। ਕੇਂਦਰੀ ਸੈਂਟਰਲ ਕਮਾਂਡ ਦੇ ਤਰਜਮਾਨ ਨੇ ਕਿਹਾ ਕਿ ਦੋ ਸੀਟਾਂ ਵਾਲਾ ਸਿਖਲਾਈਯਾਫ਼ਤਾ ਲੜਾਕੂ ਜਹਾਜ਼ ਬਾਅਦ ਦੁਪਹਿਰ 2:40 ਵਜੇ ਬਾਰਹੇਟਾ ਸਾਨੀ ਪਿੰਡ ਨੇੜੇ ਖੇਤਾਂ ਵਿਚ ਹਾਦਸਾਗ੍ਰਸਤ ਹੋ ਗਿਆ।

ਉਂਜ ਜਹਾਜ਼ ਦੇ ਕਰੈਸ਼ ਹੋਣ ਤੋਂ ਪਹਿਲਾਂ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ ਤੇ ਦੋਵਾਂ ਹੈਲੀਕਾਪਟਰ ਜ਼ਰੀਏ ਏਅਰਲਿਫਟ ਕਰਕੇ ਗਵਾਲੀਅਰ ਲਿਆਂਦਾ ਗਿਆ ਹੈ। ਹਾਦਸੇ ਦੇ ਕੋਰਟ ਆਫ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਹਨ। -ਪੀਟੀਆਈ