Health Tips – ਦੁੱਧ ,ਲੱਸੀ ਅਤੇ ਘਿਓ ਪੁਰਾਣੇ ਸਮਿਆਂ ਤੋਂ ਲੋਕੀਂ ਖਾਂਦੇ ਆ ਰਹੇ ਹਨ। ਦਹੀਂ ਨੂੰ ਰੋਜ਼ਾਨਾ ਖਾਣ ਨਾਲ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਇਹ ਫਾਰਮੈਂਟੇਸ਼ਨ ਪ੍ਰਕਿਰਿਆ ਨਾਲ ਬਣਦਾ ਹੈ, ਜਿਸ ’ਚ ਲੈਕਟੋਬੈਸਿਲਸ ਐੱਸਪੀ, ਲੈਕਟੋਕੋਕਸ ਐੱਸਪੀ ਤੇ ਸਟ੍ਰੈਪਟੋਕਾਕਸ ਐੱਸਪੀ ਵਰਗੇ ਬੈਕਟੀਰੀਆ ਹੁੰਦੇ ਹਨ। ਇਹ ਬੈਕਟੀਰੀਆ ਦੁੱਧ ’ਚ ਲੈਕਟੋਜ਼ ਨੂੰ ਲੈਕਟਿਕ ਐਸਿਡ ’ਚ ਤਬਦੀਲ ਕਰ ਦਿੰਦਾ ਹੈ, ਜਿਸ ਕਰਕੇ ਦਹੀਂ ਦਾ ਵਿਸ਼ੇਸ਼ ਖੱਟਾ ਸਵਾਦ ਮਿਲਦਾ ਹੈ।
ਰੋਜ਼ਾਨਾ ਖ਼ੁਰਾਕ ’ਚ ਦਹੀਂ ਸ਼ਾਮਿਲ ਕਰਨ ਦਾ ਸਭ ਤੋਂ ਵੱਡਾ ਕਾਰਨ ਪਾਚਨ ’ਚ ਸੁਧਾਰ ਕਰਨਾ ਹੈ। ਪ੍ਰੋਬਾਇਊਟਿਕ ਫੂਡ ਦੇ ਰੂਪ ’ਚ ਦਹੀਂ ਵਿੱਚ ਜੀਵਿਤ ਮਾਈਕ੍ਰੋਆਗਨਿਜ਼ਮ ਹੁੰਦੇ ਹਨ, ਜੋ ਪੇਟ ਦੇ ਐਸਿਡ ਪੱਧਰ ’ਚ ਸਤੁੰਲਨ ਬਣਾਏ ਰੱਖਣ ’ਚ ਮਦਦ ਕਰਦਾ ਹੈ, ਜਿਸ ਲਈ ਇਹ ਬਦਹਜ਼ਮੀ ਲਈ ਇਕ ਪ੍ਰਭਾਵੀ ਉਪਾਅ ਬਣ ਜਾਂਦਾ ਹੈ।
Published at : 08 Mar 2026 04:45 PM (IST)