Cyclone Vaianu Alert: ਭਿਆਨਕ ਚੱਕਰਵਾਤ ਵੈਯਾਨੂ (Cyclone Vaianu) ਕਾਰਨ ਲੋਕਾਂ ਵਿਚਾਲੇ ਲਗਾਤਾਰ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਇਸ ਕਾਰਨ ਵੱਡੀ ਤਬਾਹੀ ਦੀ ਭਵਿੱਖਬਾਣੀ ਕੀਤੀ ਗਈ ਹੈ। ਦਰਅਸਲ, ਨਿਊਜ਼ੀਲੈਂਡ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਆਕਲੈਂਡ ਵਿੱਚ ਇਹ ਚੱਕਰਵਾਤ ਹੜ੍ਹ ਦਾ ਕਾਰਨ ਬਣ ਸਕਦਾ ਹੈ। ਦੇਸ਼ ਦੇ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਵੱਡੀ ਚਿਤਾਵਨੀ ਜਾਰੀ ਕੀਤੀ ਹੈ। ਇਸ ਪਿੱਛੋਂ ਅਧਿਕਾਰੀਆਂ ਨੇ ਦੇਸ਼ ਦੇ ਉੱਤਰੀ ਟਾਪੂ ਦੇ ਕੁਝ ਹਿੱਸਿਆਂ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਕਈ ਖੇਤਰਾਂ ਵਿੱਚ ਐਲਾਨੀ ਗਈ ਐਮਰਜੈਂਸੀ

ਮੌਸਮ ਭਵਿੱਖਬਾਣੀਕਰਤਾ ਅਨੁਸਾਰ ਵੈਯਾਨੂ, ਜਿਸ ਨਾਲ ਭਾਰੀ ਮੀਂਹ ਅਤੇ 130 ਕਿਲੋਮੀਟਰ ਪ੍ਰਤੀ ਘੰਟਾ (80 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਹਵਾਵਾਂ ਦੀ ਭਵਿੱਖਬਾਣੀ ਕੀਤੀ ਗਈ ਹੈ, ਦੇ ਐਤਵਾਰ ਨੂੰ ਤੱਟ ਨਾਲ ਟਕਰਾਉਣ ਦੀ ਉਮੀਦ ਹੈ। ਇਸ ਤੋਂ ਬਾਅਦ ਫਿਰ ਸੋਮਵਾਰ ਨੂੰ ਦੂਰ-ਦੁਰਾਡੇ Chatham ਟਾਪੂਆਂ ਦੇ ਪੱਛਮ ਵਿੱਚੋਂ ਲੰਘਣ ਦੀ ਉਮੀਦ ਹੈ। ਹਾਲਾਤ ਨੂੰ ਵੇਖਦੇ ਹੋਏ 11 ਅਪ੍ਰੈਲ ਨੂੰ ਉੱਤਰੀ ਟਾਪੂ ਦੇ ਕਈ ਖੇਤਰਾਂ ਵਿਚ ਐਮਰਜੈਂਸੀ ਐਲਾਨੀ ਗਈ ਹੈ। ਅਧਿਕਾਰੀਆਂ ਨੇ ਵੈਲਿੰਗਟਨ ਤੋਂ ਲਗਭਗ 430 ਕਿਲੋਮੀਟਰ ਉੱਤਰ ਵਿੱਚ 37,150 ਆਬਾਦੀ ਵਾਲੇ Whakatane ਦੇ ਕੁਝ ਹਿੱਸਿਆਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ ਸਨ।

ਸਥਾਨਕ ਨਿਵਾਸੀਆਂ ਨੂੰ ਘੱਟੋ-ਘੱਟ ਦੋ ਦਿਨਾਂ ਲਈ ਇਸ ਖੇਤਰ ਤੋਂ ਦੂਰ ਰਹਿਣ ਲਈ ਆਖਿਆ ਗਿਆ ਹੈ। Whakatane ਜ਼ਿਲ੍ਹਾ ਪ੍ਰਸ਼ਾਸਨ ਨੇ ਫੇਸਬੁੱਕ ‘ਤੇ ਪੋਸਟ ਕੀਤਾ। ਤੱਟਵਰਤੀ ਖੇਤਰਾਂ ਵਿੱਚ ਤੂਫਾਨ, ਜ਼ਮੀਨ ਖਿਸਕਣ ਅਤੇ 13 ਮੀਟਰ ਤੱਕ ਦੀਆਂ ਲਹਿਰਾਂ ਅਤੇ ਹੜ੍ਹਾਂ ਦਾ ਖਤਰਾ ਦੱਸਿਆ ਗਿਆ ਹੈ।

ਖਤਰੇ ਨੂੰ ਲੈ ਕੇ ਪ੍ਰਸ਼ਾਸਨ ਹੋਇਆ ਅਲਰਟ

ਹਾਕਸ ਬੇ ਖੇਤਰ ਵਿੱਚ ਲਗਭਗ 180 ਕਿਲੋਮੀਟਰ ਦੱਖਣ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਉਹ 11 ਅਪ੍ਰੈਲ ਦੀ ਦੁਪਹਿਰ ਨੂੰ ਬੀਚਫ੍ਰੰਟ ਖੇਤਰਾਂ ਵਿੱਚ ਘਰਾਂ ਅਤੇ ਜਨਤਕ ਥਾਵਾਂ ਨੂੰ ਖਾਲੀ ਕਰਵਾਉਣਾ ਸ਼ੁਰੂ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ Christopher Luxon ਨੇ 10 ਅਪ੍ਰੈਲ ਨੂੰ ਕਿਹਾ ਕਿ ਚੱਕਰਵਾਤ ਕਾਰਨ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਤਿਆਰ ਰਹਿਣ ਲਈ ਆਖਿਆ ਹੈ।

ਆਸਟ੍ਰੇਲੀਆ ਉੱਤੇ ਮੰਡਰਾ ਰਿਹਾ ਖ਼ਤਰਾ ?

ਆਸਟ੍ਰੇਲੀਆ ਦਾ ਮੌਸਮ ਵਿਗਿਆਨ ਬਿਊਰੋ ਸਿਸਟਮ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਸੰਭਾਵਨਾ ਵੱਧ ਰਹੀ ਹੈ ਕਿ ਚੱਕਰਵਾਤ ਸੋਮਵਾਰ ਜਾਂ ਮੰਗਲਵਾਰ ਤੱਕ ਦੂਰ ਉੱਤਰੀ ਕੁਈਨਜ਼ਲੈਂਡ ਵਿੱਚ ਕੇਪ ਯਾਰਕ ਪ੍ਰਾਇਦੀਪ ਨੂੰ ਪਾਰ ਕਰ ਸਕਦਾ ਹੈ। ਬਿਊਰੋ ਦੇ ਇੱਕ ਸੀਨੀਅਰ ਮੌਸਮ ਵਿਗਿਆਨੀ ਲੀਅਮ ਸਮਾਰਟ ਕਹਿੰਦੇ ਹਨ: "ਇਹ ਸੋਲੋਮਨ ਸਾਗਰ ਵਿੱਚ ਉੱਤਰ ਵਿੱਚ ਦਰਜ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਚੱਕਰਵਾਤ ਹੈ।

News Source link
Cyclone Alert: ਅੱਜ ਤੂਫਾਨ ਢਾਏਗਾ ਕਹਿਰ, ਕਈ ਇਲਾਕਿਆਂ 'ਚ ਐਲਾਨੀ ਗਈ ਐਮਰਜੈਂਸੀ; ਪ੍ਰਸ਼ਾਸਨ ਹੋਇਆ ਅਲਰਟ: ਜਾਣੋ ਕਿਉਂ ਵਧਿਆ ਤਬਾਹੀ ਦਾ ਖਤਰਾ…?
- Advertisement -