Kangana Ranaut- Chirag Paswan: ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਚਿਰਾਗ ਨਾਲ ਆਪਣੇ ਰੋਮਾਂਸ ਦੀਆਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ। ਇੱਕ ਇੰਟਰਵਿਊ ਵਿੱਚ ਕੰਗਨਾ ਨੇ ਕਿਹਾ ਕਿ ਜੇਕਰ ਚਿਰਾਗ ਪਾਸਵਾਨ ਨਾਲ ਉਸ ਦਾ ਰੋਮਾਂਸ ਹੁੰਦਾ ਤਾਂ ਹੁਣ ਤੱਕ ਉਨ੍ਹਾਂ ਦੇ ਬੱਚੇ ਹੋ ਚੁੱਕੇ ਹੁੰਦੇ। ਦੱਸ ਦੇਈਏ ਕਿ ਪਿਛਲੇ ਸਮੇਂ ਤੋਂ ਅਫਵਾਹਾਂ ਸਨ ਕਿ ਕੰਗਨਾ ਅਤੇ ਚਿਰਾਗ ਇੱਕ -ਦੂਜੇ ਨੂੰ ਡੇਟ ਕਰ ਰਹੇ ਹਨ।
ਅੰਬ ਦੇ ਨਾਲ ਕਦੇ ਵੀ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਵਿਗੜ ਸਕਦੀ ਹੈ ਸਿਹਤ
ਚਿਰਾਗ ਨਾਲ ਕੀ ਹੈ ਰਿਸ਼ਤਾ ?
ਏਐਨਆਈ ਨਾਲ ਇੱਕ ਇੰਟਰਵਿਊ ਵਿੱਚ ਰੋਮਾਂਸ ਦੇ ਸਵਾਲ ‘ਤੇ ਕੰਗਨਾ ਨੇ ਮੁਸਕਰਾਉਂਦੇ ਹੋਏ ਕਿਹਾ, “ਨਹੀਂ ਚਿਰਾਗ ਸਿਰਫ਼ ਦੋਸਤ ਹੈ। ਜਦੋਂ ਵੀ ਮੈਂ ਉਸਦੇ ਬਾਰੇ ਸੋਚਦੀ ਹਾਂ ਤਾਂ ਮੈਨੂੰ ਇੱਕ ਦੋਸਤ ਹੀ ਨਜ਼ਰ ਆਉਂਦੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਕਦੇ ਉਨ੍ਹਾਂ ਵਿਚਕਾਰ ਰੋਮਾਂਸ ਰਿਹਾ ਹੈ ਤਾਂ ਉਸਨੇ ਸਪੱਸ਼ਟ ਜਵਾਬ ਦਿੱਤਾ, “ਕੋਈ ਰੋਮਾਂਸ ਨਹੀਂ ਹੈ। ਅਸੀਂ ਇੱਕ ਦੂਜੇ ਨੂੰ ਕਈ ਸਾਲਾਂ ਤੋਂ ਜਾਣਦੇ ਹਾਂ।”
ਉਸਨੇ ਅੱਗੇ ਕਿਹਾ, “ਅਸੀਂ ਦੋਵਾਂ ਨੇ ਲਗਭਗ 10 ਸਾਲ ਪਹਿਲਾਂ ਇੱਕ ਫਿਲਮ ਇਕੱਠੇ ਕੀਤੀ ਸੀ। ਜੇ ਸਾਡੇ ਵਿਚਕਾਰ ਕੁਝ ਹੋਇਆ ਹੁੰਦਾ ਤਾਂ ਹੁਣ ਤੱਕ ਸਾਡੇ ਬੱਚੇ ਹੁੰਦੇ। ਜੇ ਰੋਮਾਂਸ ਹੋਣਾ ਹੁੰਦਾ ਤਾਂ ਹੁਣ ਤੱਕ ਹੋ ਚੁੱਕਾ ਹੁੰਦਾ। ਕੰਗਨਾ ਦੇ ਬਿਆਨ ਤੋਂ ਬਾਅਦ ਇਹ ਇੱਕ ਵਾਰ ਫਿਰ ਸਪੱਸ਼ਟ ਹੋ ਗਿਆ ਹੈ ਕਿ ਦੋਵਾਂ ਵਿਚਕਾਰ ਸਿਰਫ ਦੋਸਤੀ ਹੈ, ਨਾ ਕਿ ਰੋਮਾਂਟਿਕ ਸਬੰਧ। ਉਸਦੇ ਸਪੱਸ਼ਟ ਅਤੇ ਮਜ਼ੇਦਾਰ ਅੰਦਾਜ਼ ਨੇ ਨਿਸ਼ਚਤ ਤੌਰ ‘ਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਹੈ।
ਕੰਗਨਾ ਨਾਲ ਕੀਤਾ ਸੀ ਡੈਬਿਊ
ਕੰਗਨਾ ਅਤੇ ਚਿਰਾਗ ਪਾਸਵਾਨ ਨੇ 2011 ‘ਚ ਫ਼ਿਲਮ ਮਿਲੇ ਨਾ ਮਿਲੇ ਹਮ ਵਿੱਚ ਇਕੱਠੇ ਕੰਮ ਕੀਤਾ ਸੀ। ਚਿਰਾਗ ਦਾ ਬਾਲੀਵੁੱਡ ਡੈਬਿਊ ਇਸ ਫਿਲਮ ਨਾਲ ਸੀ। ਇਸ ਫਿਲਮ ਦਾ ਨਿਰਦੇਸ਼ਨ ਤਨਵੀਰ ਖਾਨ ਨੇ ਕੀਤਾ ਸੀ। ਕੰਗਨਾ ਅਤੇ ਚਿਰਾਗ ਤੋਂ ਇਲਾਵਾ ਨੀਰੂ ਬਾਜਵਾ ਅਤੇ ਸਾਗਰਿਕਾ ਘਾਟਗੇ ਵੀ ਸੀ। ਹਾਲਾਂਕਿ ਫਿਲਮ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਉਨ੍ਹਾਂ ਦੀ ਦੋਸਤੀ ਉੱਥੋਂ ਸ਼ੁਰੂ ਹੋਈ ਸੀ, ਅਤੇ ਇਹ ਅੱਜ ਵੀ ਜਾਰੀ ਹੈ। ਕੰਗਨਾ ਦੀ ਆਖਰੀ ਰਿਲੀਜ਼ ਫਿਲਮ ਐਮਰਜੈਂਸੀ ਸੀ। ਉਸਨੇ ਇਸਦਾ ਨਿਰਦੇਸ਼ਨ ਵੀ ਕੀਤਾ ਅਤੇ ਫਿਲਮ ਵਿੱਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ। ਕੰਗਨਾ ਜਲਦੀ ਹੀ ਕਵੀਨ 2 ਅਤੇ ਤਨੂ ਵੈਡਸ ਮਨੂ 3 ਵਿੱਚ ਨਜ਼ਰ ਆਵੇਗੀ।
ਹੋਰ ਪੜ੍ਹੋ