ਖੇਡਾਂ Kathua killings: ਕੇਂਦਰੀ ਮੰਤਰੀ ਵੱਲੋਂ ਅਤਿਵਾਦ ਦੇ ਪਹਿਲੂ ਵੱਲ ਇਸ਼ਾਰਾ By Mehra Media Team March 9, 2025 0 94 Share Facebook Twitter Pinterest WhatsApp Must read ਜਲੰਧਰ 'ਚ ਫਰਨੀਚਰ ਹਾਊਸ 'ਚ ਲੱਗੀ ਅੱਗ, ਤਾਰਾਂ ਤੋਂ ਨਿਕਲੀ ਚੰਗਿਆੜੀ ਤੋਂ ਭੜਕੀ ਅੱਗ; ਸਾਰਾ ਸਮਾਨ ਸੜ ਕੇ ਹੋਇਆ ਸੁਆਹ April 28, 2026 Big News: ਵੱਡੀ ਖਬਰ, ਭਾਜਪਾ ਉਮੀਦਵਾਰ ਦੇ ਘਰ ਦੇ ਬਾਹਰ ਫਾਇਰਿੰਗ, CISF ਜਵਾਨ ਜ਼ਖਮੀ; ਘਰ ‘ਤੇ ਬੰਬ ਵੀ ਸੁੱਟਿਆ. April 28, 2026 IPL 2026: ਆਈਪੀਐੱਲ ਵਿਚਾਲੇ ਹੋਏਗਾ ਵੱਡਾ ਫੇਰਬਦਲ, ਇਨ੍ਹਾਂ 4 ਟੀਮਾਂ ਦੇ ਬਦਲਣਗੇ ਕਪਤਾਨ? ਲਿਸਟ 'ਚ ਚੈਂਪੀਅਨ ਫਰੈਂਚਾਇਜ਼ੀ ਦਾ ਨਾਮ ਸ਼ਾਮਲ… April 28, 2026 ABP Sanjha Top 10, 28 April 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ –... April 28, 2026 Mehra Media Teamhttps://punjabimedia.in ਜੰਮੂ, 9 ਮਾਰਚਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਬਿਲਾਵਰ ਤਹਿਸੀਲ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਤਿੰਨ ਨਾਗਰਿਕਾਂ ਦੀ ਹੱਤਿਆ ਵਿੱਚ ਅੱਜ ਅਤਿਵਾਦੀਆਂ ਦੀ ਸ਼ਮੂਲੀਅਤ ਵੱਲ ਇਸ਼ਾਰਾ ਕੀਤਾ ਹੈ। ਹੱਤਿਆਵਾਂ ਕਾਰਨ ਇਲਾਕੇ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਬੰਦ ਦੀ ਸਥਿਤੀ ਪੈਦਾ ਹੋ ਗਈ ਹੈ। ਪੁਲੀਸ ਮੁਤਾਬਕ ਵਰੁਣ ਸਿੰਘ (15) ਅਤੇ ਉਸ ਦੇ ਚਾਚਾ ਯੋਗੇਸ਼ ਸਿੰਘ (32) ਤੇ ਦਰਸ਼ਨ ਸਿੰਘ (40) ਦੀਆਂ ਲਾਸ਼ਾਂ ਮਲਹਾਰ ਇਲਾਕੇ ਦੇ ਝਰਨੇ ਨੇੜਿਓਂ ਬਰਾਮਦ ਹੋਈਆਂ ਹਨ। ਉਹ 5 ਮਾਰਚ ਤੋਂ ਲਾਪਤਾ ਸਨ। ਮੰਤਰੀ ਨੇ ਕਿਹਾ ਕਿ ਇਹ ਹੱਤਿਆਵਾਂ ਕਾਫ਼ੀ ਚਿੰਤਾ ਦਾ ਵਿਸ਼ਾ ਹਨ। ਊਧਮਪੁਰ ਸੰਸਦੀ ਹਲਕੇ ਤੋਂ ਨੁਮਾਇੰਦਗੀ ਕਰ ਰਹੇ ਮੰਤਰੀ ਨੇ ‘ਐਕਸ’ ’ਤੇ ਕਿਹਾ, ‘‘ਕਠੂਆ ਜ਼ਿਲ੍ਹੇ ਦੇ ਬਾਨੀ ਇਲਾਕੇ ਵਿੱਚ ਅਤਿਵਾਦੀਆਂ ਵੱਲੋਂ ਤਿੰਨ ਲੋਕਾਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਬਹੁਤ ਮੰਦਭਾਗੀ ਅਤੇ ਚਿੰਤਾਜਨਕ ਹੈ। ਇੱਕ ਸ਼ਾਂਤੀਪੂਰਨ ਇਲਾਕੇ ਵਿੱਚ ਮਾਹੌਲ ਖ਼ਰਾਬ ਕਰਨ ਪਿੱਛੇ ਕੋਈ ਡੂੰਘੀ ਸਾਜ਼ਿਸ਼ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ, ‘‘ਅਸੀਂ ਇਸ ਮਾਮਲੇ ਬਾਰੇ ਸਬੰਧਤ ਅਧਿਕਾਰੀਆਂ ਨਾਲ ਚਰਚਾ ਕੀਤੀ ਹੈ। ਕੇਂਦਰੀ ਗ੍ਰਹਿ ਸਕੱਤਰ ਖੁਦ ਜੰਮੂ ਪਹੁੰਚ ਰਹੇ ਹਨ ਤਾਂ ਜੋ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ ਅਤੇ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਰਹੇ।’’ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਇੱਥੇ ਇੱਕ ਮੀਟਿੰਗ ਵਿੱਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰ ਰਹੇ ਹਨ। ਜੰਮੂ ਕਸ਼ਮੀਰ ਦੇ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਨੇ ਹੱਤਿਆਵਾਂ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, ‘‘ਵਧ ਰਹੇ ਅਪਰਾਧ ਚਿੰਤਾ ਦਾ ਵਿਸ਼ਾ ਹਨ।’’ -ਪੀਟੀਆਈ ਉਪ ਰਾਜਪਾਲ ਵੱਲੋਂ ਪਾਰਦਰਸ਼ੀ ਜਾਂਚ ਦੇ ਹੁਕਮ; J&K LG orders thorough, transparent investigation into Kathua killings ਜੰਮੂ: ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਠੂਆ ਜ਼ਿਲ੍ਹੇ ਵਿੱਚ ਇੱਕ ਪਰਿਵਾਰ ਦੇ ਤਿੰਨ ਜਣਿਆਂ ਦੀ ਹੱਤਿਆ ਦੇ ਮਾਮਲੇ ’ਚ ਅੱਜ ਪਾਰਦਰਸ਼ੀ ਜਾਂਚ ਦੇ ਹੁਕਮ ਦਿੱਤੇ ਹਨ। ਉਪ ਰਾਜਪਾਲ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਮੈਂ ਵਿਸਥਾਰਤ ਅਤੇ ਪਾਰਦਰਸ਼ੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।’’ ਉਨ੍ਹਾਂ ਕਿਹਾ ਕਿ, ‘‘ਮੈਂ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਦੋਸ਼ੀਆਂ ਨੂੰ ਜਲਦੀ ਨਿਆਂਇਕ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਨਿਆਂ ਹੋਵੇਗਾ ਅਤੇ ਜਵਾਬਦੇਹੀ ਤੈਅ ਕੀਤੀ ਜਾਵੇਗੀ।’’ ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਹਮਦਰਦੀ ਪ੍ਰਗਟਾਈ। -ਪੀਟੀਆਈ News Source link TagsKathuakillingsਅਤਵਦਇਸਰਕਦਰਦਪਹਲਮਤਰਵਲ Share Facebook Twitter Pinterest WhatsApp Previous articlePunjab News Update: ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਪ੍ਰਧਾਨ ਸਣੇ ਕਈਆਂ ਵੱਲੋਂ ਅਸਤੀਫ਼ੇNext articlePunjabi News Update: ਪੰਜਾਬੀ ਸੰਗੀਤ ਕੰਪਨੀ ਦਾ ਨਿਰਮਾਤਾ ਪਿੰਕੀ ਧਾਲੀਵਾਲ ਗ੍ਰਿਫ਼ਤਾਰ - Advertisement - More articles IPL 2026: ਆਈਪੀਐੱਲ ਵਿਚਾਲੇ ਹੋਏਗਾ ਵੱਡਾ ਫੇਰਬਦਲ, ਇਨ੍ਹਾਂ 4 ਟੀਮਾਂ ਦੇ ਬਦਲਣਗੇ ਕਪਤਾਨ? ਲਿਸਟ 'ਚ ਚੈਂਪੀਅਨ ਫਰੈਂਚਾਇਜ਼ੀ ਦਾ ਨਾਮ ਸ਼ਾਮਲ… April 28, 2026 IPL 2026: ਆਈਪੀਐੱਲ ਵਿਚਾਲੇ ਇਸ ਫ੍ਰੈਚਾਈਜ਼ੀ ਨੂੰ ਵੱਡਾ ਝਟਕਾ, ਸਟਾਰ ਕ੍ਰਿਕਟਰ ਖਿਲਾਫ ਐਕਸ਼ਨ; ਮੈਚ ਵਿਚਾਲੇ ਹੀ… April 27, 2026 IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਤੇਜ਼ ਗੇਂਦਬਾਜ਼ ਨੂੰ ਲੱਗੀ ਗੰਭੀਰ ਸੱਟ; ਮੈਦਾਨ 'ਤੇ ਡਿੱਗਿਆ ਧਾਕੜ ਖਿਡਾਰੀ: ਫੈਲੀ ਸਨਸਨੀ… April 26, 2026 - Advertisement - Latest article ਜਲੰਧਰ 'ਚ ਫਰਨੀਚਰ ਹਾਊਸ 'ਚ ਲੱਗੀ ਅੱਗ, ਤਾਰਾਂ ਤੋਂ ਨਿਕਲੀ ਚੰਗਿਆੜੀ ਤੋਂ ਭੜਕੀ ਅੱਗ; ਸਾਰਾ ਸਮਾਨ ਸੜ ਕੇ ਹੋਇਆ ਸੁਆਹ April 28, 2026 Big News: ਵੱਡੀ ਖਬਰ, ਭਾਜਪਾ ਉਮੀਦਵਾਰ ਦੇ ਘਰ ਦੇ ਬਾਹਰ ਫਾਇਰਿੰਗ, CISF ਜਵਾਨ ਜ਼ਖਮੀ; ਘਰ ‘ਤੇ ਬੰਬ ਵੀ ਸੁੱਟਿਆ. April 28, 2026 IPL 2026: ਆਈਪੀਐੱਲ ਵਿਚਾਲੇ ਹੋਏਗਾ ਵੱਡਾ ਫੇਰਬਦਲ, ਇਨ੍ਹਾਂ 4 ਟੀਮਾਂ ਦੇ ਬਦਲਣਗੇ ਕਪਤਾਨ? ਲਿਸਟ 'ਚ ਚੈਂਪੀਅਨ ਫਰੈਂਚਾਇਜ਼ੀ ਦਾ ਨਾਮ ਸ਼ਾਮਲ… April 28, 2026 ABP Sanjha Top 10, 28 April 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ –... April 28, 2026 ਵੱਡੀ ਖਬਰ, ਰਾਜ ਸਭਾ ‘ਚ ਹੋਇਆ ਉਲਟਫੇਰ: AAP ਛੱਡਕੇ ਭਾਜਪਾ ‘ਚ ਸ਼ਾਮਲ ਹੋਏ 7 ਸਾਂਸਦ, ਜਾਣੋ BJP ਮੈਂਬਰਾਂ ਦੀ… April 28, 2026