34.5 C
Patiāla
Thursday, May 9, 2024

ਸ਼ਹੀਦਾਂ ਦੀ ਯਾਦ ’ਚ ਵਿਚਾਰ ਗੋਸ਼ਟੀ ਕਰਵਾਈ

Must read


ਲੌਂਗੋਵਾਲ

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਵਿੱਚ ਦੇਸ਼ ਭਗਤ ਯਾਦਗਾਰ ਲੌਂਗੋਵਾਲ ਵਿੱਚ ‘ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਵਿਚਾਰਧਾਰਾ ਮੌਜੂਦਾ ਦੌਰ ਦੀਆਂ ਚੁਣੌਤੀਆਂ ਦੇ ਸੰਦਰਭ ਵਿੱਚ’ ਵਿਸ਼ੇ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਗੋਸ਼ਟੀ ਵਿੱਚ ਮੁੱਖ ਬੁਲਾਰੇ ਡਾ. ਸੁਰਜੀਤ ਬਰਾੜ ਨੇ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ’ਤੇ ਗੱਲ ਕਰਦਿਆਂ ਮੌਜੂਦਾ ਦੌਰ ਦੀਆਂ ਚੁਣੌਤੀਆਂ ਫਾਸ਼ੀਵਾਦ, ਫਿਰਕਾਪ੍ਰਸਤੀ, ਅੰਧ-ਵਿਸ਼ਵਾਸੀ ਫਲਸਫਾ ਅਤੇ ਸਾਮਰਾਜਵਾਦ ਵੱਲੋਂ ਫੈਲਾਏ ਜਾ ਰਹੇ ਅੰਧ-ਰਾਸ਼ਟਰਵਾਦ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ। ਸੰਸਥਾ ਦੇ ਸਕੱਤਰ ਜੁਝਾਰ ਲੌਂਗੋਵਾਲ ਨੇ ਮੰਚ ਸੰਚਾਲਨ ਕੀਤਾ ਜਦੋਂ ਕਿ ਪ੍ਰਧਾਨ ਬਲਵੀਰ ਲੌਂਗੋਵਾਲ ਨੇ ਸੰਸਥਾ ਦੇ ਟੀਚਿਆਂ ਅਤੇ ਉਦੇਸ਼ਾਂ ’ਤੇ ਚਾਨਣਾ ਪਾਇਆ। ਇਸ ਮਗਰੋਂ ਨਾਵਲਕਾਰ ਬਲਦੇਵ ਸੜਕਨਾਮਾ ਨੇ ਭਗਤ ਸਿੰਘ ਦੇ ਬਚਪਨ ਅਤੇ ਜਵਾਨੀ ਦੀਆਂ ਘਟਨਾਵਾਂ ਸਾਂਝੀਆਂ ਕਰਦਿਆਂ ਸਰੋਤਿਆਂ ਨੂੰ ਨਾਲ ਜੋੜੀ ਰੱਖਿਆ। ਸੰਸਥਾ ਨੇ ਮੁੱਖ ਬੁਲਾਰਿਆਂ ਦਾ ਸਨਮਾਨ ਵੀ ਕੀਤਾ ਗਿਆ। -ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article