35.7 C
Patiāla
Friday, May 10, 2024

ਕਿਸਾਨ ਸਭਾ ਦੇ ਇਜਲਾਸ ’ਚ ਚੋਣਾਂ ਸਬੰਧੀ ਚਰਚਾ

Must read


ਮਹੇਸ਼ ਸ਼ਰਮਾ

ਮੰਡੀ ਅਹਿਮਦਗੜ੍ਹ, 20 ਮਾਰਚ

ਆਲ ਇੰਡੀਆ ਕਿਸਾਨ ਸਭਾ ਦਾ ਤਹਿਸੀਲ ਪੱਧਰੀ ਇਜਲਾਸ ਨੇੜਲੇ ਪਿੰਡ ਮਹੇਰਨਾ ਖੁਰਦ ਦੇ ਮਾਸਟਰ ਜਰਨੈਲ ਸਿੰਘ ਮਿੱਠੇਵਾਲ ਹਾਲ ਵਿਚ ਕਰਵਾਇਆ ਗਿਆ। ਇਸ ਦੌਰਾਨ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਗਿਆ ਜਿਨ੍ਹਾਂ ਦੀਆਂ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਬਾਰੇ ਸਪੱਸ਼ਟ ਪੱਖ ਲੈਣਗੀਆਂ।

ਗੁਰਮੁਖ ਸਿੰਘ, ਨਾਰੰਗ ਸਿੰਘ ਅਤੇ ਚੰਦ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਵੱਖ ਵੱਖ ਸੈਸ਼ਨਾਂ ਦੌਰਾਨ ਬੁਲਾਰਿਆਂ ਨੇ ਦੋਸ਼ ਲਾਇਆ ਕਿ ਹੁਣ ਤੱਕ ਦੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਕਿਸਾਨੀ ਦੇ ਮਸਲਿਆਂ ਨੂੰ ਸਮਝਣ ਵਿੱਚ ਅਸਫਲ ਰਹੀਆਂ ਹਨ ਇਸ ਲਈ ਕਿਸਾਨਾਂ ਨੂੰ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਧਰਨਿਆਂ ਮੁਜ਼ਾਹਰਿਆਂ ਦਾ ਸਹਾਰਾ ਲੈਣਾ ਪੈਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਾਰੇ ਹੱਦ ਬੰਨ੍ਹੇ ਪਾਰ ਕਰ ਕੇ ਦੇਸ਼ ਨੂੰ ਪੂੰਜੀਪਤੀ ਘਰਾਣਿਆਂ ਕੋਲ ਕੌਡੀਆਂ ਦੇ ਭਾਅ ਵੇਚਣਾ ਸ਼ੁਰੂ ਕਰ ਦਿੱਤਾ ਹੈ।

ਸਭਾ ਦੇ ਜ਼ਿਲ੍ਹਾ ਕਨਵੀਨਰ ਬਹਾਦੁਰ ਸਿੰਘ ਮਹੋਲੀ ਖੁਰਦ ਵੱਲੋਂ ਪੇਸ਼ ਕੀਤੇ ਪੈਨਲ ਨੂੰ ਪ੍ਰਵਾਨਗੀ ਦਿੰਦਿਆਂ ਇਜਲਾਸ ਵਿੱਚ ਗੁਰਮੁਖ ਸਿੰਘ ਮਹੇਰਨਾ (ਪ੍ਰਧਾਨ), ਤਾਹਿਰ ਖਾਂ ਰੋਹੀੜਾ (ਮੀਤ ਪ੍ਰਧਾਨ), ਮੁਹੰਮਦ ਅਖਤਰ ਰੋਹੀੜਾ (ਕੈਸ਼ੀਅਰ), ਮੇਜਰ ਸਿੰਘ ਧਲੇਰ ਕਲਾਂ (ਸਕੱਤਰ) ਅਤੇ ਜਗਦੀਪ ਸਿੰਘ ਮਹੇਰਨਾ (ਮੀਤ ਸਕੱਤਰ) ਦੀ ਚੋਣ ਕੀਤੀ ਗਈ।



News Source link

- Advertisement -

More articles

- Advertisement -

Latest article