27 C
Patiāla
Thursday, May 9, 2024

ਹੋਟਲ ਨੂੰ 23 ਲੱਖ ਦਾ ਚੂਨਾ ਲਾਉਣ ਵਾਲਾ ਗ੍ਰਿਫ਼ਤਾਰ

Must read


ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਮਸ਼ਹੂਰ ਪੰਜ ਤਾਰਾ ਹੋਟਲ ਲੀਲਾ ਪੈਲੇਸ ਨਾਲ ਕਥਿਤ ਧੋਖਾਧੜੀ ਕਰਨ ਵਾਲੇ ਵਿਅਕਤੀ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਨੇ ਖ਼ੁਦ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਸ਼ਾਹੀ ਪਰਿਵਾਰ ਦਾ ਮੁਲਾਜ਼ਮ ਦੱਸਿਆ ਸੀ। ਮੁਲਜ਼ਮ ਦੀ ਪਛਾਣ ਕਰਨਾਟਕ ਦੇ ਦੱਖਣ ਕੰਨੜ ਦੇ ਰਹਿਣ ਵਾਲੇ ਮਹਿਮਦ ਸ਼ਰੀਫ (41) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਸ਼ਰੀਫ ਨੂੰ 19 ਜਨਵਰੀ ਨੂੰ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸੇ ਦੌਰਾਨ ਦਿੱਲੀ ਦੀ ਇੱਕ ਮੈਜਿਸਟਰੇਟ ਅਦਾਲਤ ਨੇ ਮੁਲਜ਼ਮ ਨੂੰ ਪੁੱਛ-ਪੜਤਾਲ ਲਈ ਦੋ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ ਹੋਟਲ ਵਿੱਚ ਬੁਕਿੰਗ ਲਈ ਇੱਕ ਜਾਅਲੀ ਬਿਜ਼ਨੈੱਸ ਕਾਰਡ ਦੀ ਵਰਤੋਂ ਕੀਤੀ। ਸ਼ਰੀਫ ਪਿਛਲੇ ਸਾਲ ਪਹਿਲੀ ਅਗਸਤ ਨੂੰ ਹੋਟਲ ਵਿੱਚ ਆਇਆ ਸੀ। ਉਹ ਚਾਰ ਮਹੀਨੇ ਹੋਟਲ ਵਿੱਚ ਠਹਿਰਿਆ ਅਤੇ 20 ਨਵੰਬਰ ਨੂੰ ਫਰਾਰ ਹੋ ਗਿਆ। ਰਿਪੋਰਟ ਅਨੁਸਾਰ ਉਹ ਬਿੱਲਾਂ ਦਾ ਭੁਗਤਾਨ ਕੀਤੇ ਬਿਨਾਂ ਅਤੇ ਹੋਟਲ ਦਾ ਕੀਮਤੀ ਸਾਮਾਨ ਲੈ ਕੇ ਭੱਜ ਗਿਆ। ਇਸ ਨਾਲ ਹੋਟਲ ਨੂੰ 23,46,413 ਰੁਪਏ ਦਾ ਨੁਕਸਾਨ ਹੋਇਆ। ਪੁਲੀਸ ਮੁਤਾਬਕ ਮੁਲਜ਼ਮ ਨੇ ਯੂਏਈ ਦੇ ਸਿਖਰਲੇ ਆਗੂ ਸ਼ੇਖ ਫਲਾਹ ਬਿਨ ਜਾਏਦ ਅਲ ਨਾਹਯਾਨ ਦੇ ਦਫਤਰ ਦੇ ਇੱਕ ਅਹਿਮ ਅਧਿਕਾਰੀ ਬਣ ਕੇ ਹੋਟਲ ਵਿੱਚ ਕਮਰਾ ਲਿਆ। ਹੋਟਲ ਅਧਿਕਾਰੀਆਂ ਨੇ ਕਿਹਾ ਕਿ ਸ਼ਰੀਫ ਨੇ ਯੂਏਈ ਵਾਸੀ ਹੋਣ ਦਾ ਕਾਰਡ ਵੀ ਦਿੱਤਾ ਸੀ। ਕਮਰੇ ਦੇ ਖਰਚੇ ਲਈ ਉਸ ਵੱਲੋਂ 11.5 ਲੱਖ ਰੁਪਏ ਦੇ ਕੁਝ ਹਿੱਸੇ ਦਾ ਭੁਗਤਾਨ ਕੀਤਾ ਗਿਆ ਸੀ।



News Source link

- Advertisement -

More articles

- Advertisement -

Latest article