39.2 C
Patiāla
Tuesday, May 7, 2024

ਚਿਹਰੇ ਦੀ ਪਛਾਣ ਕਰਨ ਵਾਲੀ ਡਿਜੀਯਾਤਰਾ ਪ੍ਰਣਾਲੀ ਦਿੱਲੀ ਸਣੇ ਦੇਸ਼ ਦੇ 3 ਹਵਾਈ ਅੱਡਿਆਂ ’ਤੇ ਸ਼ੁਰੂ

Must read


ਨਵੀਂ ਦਿੱਲੀ, 1 ਦਸੰਬਰ

ਹਵਾਈ ਯਾਤਰੀਆਂ ਲਈ ਕਾਗਜ਼ ਰਹਿਤ ਦਾਖਲੇ ਦੀ ਸਹੂਲਤ ਲਈ ‘ਡਿਜੀਯਾਤਰਾ’ ਪ੍ਰਣਾਲੀ ਅੱਜ ਤੋਂ ਦਿੱਲੀ, ਬੰਗਲੌਰ ਅਤੇ ਵਾਰਾਨਸੀ ਹਵਾਈ ਅੱਡਿਆਂ ‘ਤੇ ਸ਼ੁਰੂ ਹੋ ਗਈ। ਇਸ ਪ੍ਰਣਾਲੀ ‘ਚ ਯਾਤਰੀਆਂ ਦਾ ਚਿਹਰਾ ਉਨ੍ਹਾਂ ਦੀ ਪਛਾਣ ਦਾ ਕੰਮ ਕਰੇਗਾ। ਇਸ ਦਾ ਉਦਘਾਟਨ ਕਰਦੇ ਹੋਏ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ‘ਡਿਜੀਯਾਤਰਾ’ ਵਿਚ, ਜੋ ਡਿਜੀਟਲ ਚਿਹਰੇ ਦੀ ਪਛਾਣ ਦੇ ਜ਼ਰੀਏ ਹਵਾਈ ਅੱਡੇ ’ਚ ਦਾਖਲੇ ਦੀ ਸਹੂਲਤ ਦੇਵੇਗੀ, ਯਾਤਰੀਆਂ ਨਾਲ ਜੁੜੇ ਡਾਟਾ ਨੂੰ ਵਿਕੇਂਦਰੀਕ੍ਰਿਤ ਤਰੀਕੇ ਨਾਲ ਸੁਰੱਖਿਅਤ ਰੱਖਿਆ ਜਾਵੇਗਾ। ਅਗਲੇ ਸਾਲ ਮਾਰਚ ਤੱਕ ਹੈਦਰਾਬਾਦ, ਪੁਣੇ, ਵਿਜੇਵਾੜਾ ਅਤੇ ਕੋਲਕਾਤਾ ਦੇ ਹਵਾਈ ਅੱਡਿਆਂ ‘ਤੇ ਵੀ ‘ਡਿਜੀਯਾਤਰਾ’ ਦੀ ਵਰਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਸਹੂਲਤ ਘਰੇਲੂ ਉਡਾਣਾਂ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਹੈ ਅਤੇ ਇਹ ਦਿੱਲੀ ਹਵਾਈ ਅੱਡੇ ਦੇ ਟਰਮੀਨਲ-3 ‘ਤੇ ਉਪਲਬੱਧ ਹੈ।



News Source link

- Advertisement -

More articles

- Advertisement -

Latest article